Date: 19-03-2025
Event Report
ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਹੇਠ ਹੋਟਲ ਮੈਨੇਜਮੈਂਟ ਵਿਭਾਗ ਅਤੇ ਸੰਡੇ ਹੋਟਲ ਜ਼ੀਰਕਪੁਰ ਦਰਮਿਆਨ 19 ਮਾਰਚ 2025 ਨੂੰ ਮਹੱਤਵਪੂਰਨ ਗਠਬੰਧਨ (MOU) ਸਾਈਨ ਹੋਇਆ ।ਇਹ ਸਮਝੌਤਾ ਯੂਨੀਵਰਸਿਟੀ ਦੇ BHMCT ਅਤੇ BTTM ਦੇ ਵਿਦਿਆਰਥੀਆਂ ਨੂੰ ਸਿਕਲਾਈ ਅਤੇ ਰੋਜ਼ਗਾਰ ਮੁਹੱਇਆ ਕਰਵਾਏਗਾ। MOU ਸਾਈਨਿੰਗ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਮਾਣਯੋਗ ਡਾ. ਵਿਕਾਸ ਸ਼ਰਮਾ (ਰਜਿਸਟਰਾਰ) ਡਾ. ਵਿਜੈ ਧੀਰ, (ਡੀਨ ਅਕਾਦਮਿਕ), ਸ. ਰੂਪ ਸਿੰਘ (ਡਿਪਟੀ ਰਜਿਸਟਰਾਰ), ਡਾ.ਜਗਤੇਸ਼ਵਰ ਸਿੰਘ, (ਡਾਇਰੈਕਟਰ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ) ਸ੍ਰੀ ਪਵਨ ਕੁਮਾਰ( ਕੋਰਡੀਨੇਟਰ ਹੋਟਲ ਮੈਨੇਜਮੈਂਟ ਵਿਭਾਗ), ਸ੍ਰੀ ਗੋਰਵ ਮਿਸ਼ਰਾ (ਇੰਚਾਰਜ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ), ਸੰਡੇ ਹੋਟਲ ਜ਼ੀਰਕਪੁਰ ਦੇ ਮੈਂਬਰ ਸਵੇਤਾ ਸਚਦੇਵਾ (ਐਚ.ਆਰ) ਸ਼ਾਮਲ ਸਨ। ਇਸ ਮੌਕੇ ਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਵਿਜੈ ਧੀਰ, ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਇਹ ਸਮਝੌਤਾ ਵਿਦਿਆਰਥੀਆਂ ਦੇ ਹੁਨਰ ਨੂੰ ਨਵੀਂ ਉੱਚਾਈਆਂ ਤੱਕ ਲੈ ਜਾਵੇਗਾ, ਜਿਸ ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਵਧੀਆ ਰੋਜ਼ਗਾਰ ਅਤੇ ਕਾਰੋਬਾਰੀ ਮੌਕੇ ਮਿਲਣਗੇ। MOU ਤਹਿਤ ਵਿਦਿਆਰਥੀਆਂ ਨੂੰ ਸੰਡੇ ਹੋਟਲ ਵਿੱਚ ਟ੍ਰੇਨਿੰਗ ਅਤੇ ਪ੍ਰੈਕਟੀਕਲ ਤਜਰਬਾ ਮਿਲੇਗਾ ਜੋ ਕਿ ਉਨ੍ਹਾਂ ਦੇ ਭਵਿੱਖ, ਕਰੀਅਰ ਵਿੱਚ ਮਦਦਗਾਰ ਸਾਬਤ ਹੋਵੇਗਾ। ਆਖ਼ਿਰ ਵਿੱਚ ਡਾ.ਵਿਕਾਸ ਸ਼ਰਮਾ (ਰਜਿਸਟਰਾਰ) ਨੇ ਸੰਡੇ ਹੋਟਲ ਜ਼ੀਰਕਪੁਰ ਦੀ ਸਮੁੱਚੀ ਟੀਮ ਨੂੰ ਇਸ ਗਠਬੰਧਨ ਲਈ ਵਧਾਈ ਦਿੱਤੀ ।