Date: 07-12-2024
Activity Report
ਸੰਤ ਬਾਬਾ ਮਲਕੀਤ ਸਿੰਘ ਜੀ ਬਾਂਨੀ ਚਾਂਸਲਰ(ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ,ਜਲੰਧਰ)ਜੀ ਦੀ ਬਰਸੀ ਡੇਰਾ ਸੰਤ ਬਾਬਾ ਭਾਗ ਸਿੰਘ ਜੀ ਸੰਤਪੁਰਾ ਜਬੜ(ਮਾਨਕੋ) ਵਿਖੇ ਉਤਸ਼ਾਹ ਅਤੇ ਭਾਵਨਾਤਮਕ ਸਾਂਝ ਨਾਲ 7-12-2024 ਨੂੰ ਮਨਾਈ ਗਈ। ਇਸ ਅਵਸਰ ‘ਤੇ ਸ਼ਰਧਾ ਭਰਿਆ ਸਮਾਗਮ ਦਾ ਅਯੋਜਿਨ ਕੀਤਾ ਗਿਆ। ਜਿਸ ਵਿਚ ਵੱਡੀ ਸੰਖਿਆ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ,ਜਿਸ ਵਿਚ ਰਾਗੀ ਜੱਥਿਆਂ ਨੇ ਗੁਰਬਾਣੀ ਦੇ ਸੁਮੇਲ ਸੁਰਾਂ ਨਾਲ ਸੰਗਤਾਂ ਨੂੰ ਆਨੰਦਿਤ ਕੀਤਾ। ਇਸ ਮੌਕੇ ਪੰਥ ਦੇ ਵਿਦਵਾਨਾ ਨੇ ਆਪਣੇ ਵਿਚਾਰ ਸਾਂਝੇ ਕੀਤੇ।ਬਾਬਾ ਮਲਕੀਤ ਸਿੰਘ ਜੀ ਦੇ ਜੀਵਨ ਅਤੇ ਉਪਦੇਸ਼ਾਂ ‘ਤੇ ਰੋਸ਼ਨੀ ਪਾਉਂਦੇ ਹੋਏ ਉਨ੍ਹਾਂ ਦੇ ਸਮਾਜ ਦੇ ਵਿਕਾਸ ਅਤੇ ਮਨੁੱਖਤਾ ਦੀ ਸੇਵਾ ਲਈ ਕਿੱਤੇ ਕਾਰਜਾਂ ਬਾਰੇ ਸੰਗਤਾ ਨੂੰ ਅਵਗਤ ਕਰਵਾਇਆ ਗਿਆ। ਭਾਈ ਘਨੱਈਆ ਜੀ ਸੇਵਾ ਸੁਸਾਇਟੀ ਅਤੇ HDFC BANK ਦੇ ਸਹਿਯੋਗ ਨਾਲ ਡੇਰੇ 'ਚ ਖੂਨਦਾਨ ਕੈਂਪ ਵੀ” ਲਗਾਇਆ ਗਿਆ। ਇਸ ਕੈਂਪ ਵਿੱਚ ਬਹੁ-ਸੰਖਿਆ ਵਲੰਟੀਅਰਾਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ।ਕੈਂਪ ਵਿੱਚ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਨੇ ਵੀ ਖੂਨਦਾਨੀ ਵਜੋਂ ਸ਼ਮੂਲੀਅਤ ਕੀਤੀ। ਡੇਰਾ ਸੰਤ ਬਾਬਾ ਭਾਗ ਸਿੰਘ ਜੀ ਸੰਤਪੁਰਾ ਜਬੜ(ਮਾਨਕੋ) ਵੱਲੋਂ ਆਏ ਹੋਏ ਸਹਿਯੋਗੀਆਂ ਅਤੇ ਸਾਰੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ।