Date: 21-11-2024
Event Report
ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਸੰਤ ਬਾਬਾ ਮਨਮੋਹਨ ਸਿੰਘ ਜੀ, ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਅਤੇ ਡਾ. ਧਰਮਜੀਤ ਸਿੰਘ ਪਰਮਾਰ ਜੀ ਵਾਈਸ-ਚਾਂਸਲਰ ਦੀ ਯੋਗ ਅਗਵਾਈ ਵਿਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਦੇ ਐਨ.ਸੀ.ਸੀ ਯੁਨਿਟ ਦੇ ਕੈਡਿਟਸ ਨੇ ਖੂਨਦਾਨ ਕੈਂਪ ਵਿਚ ਖੂਨਦਾਨ ਕੀਤਾ ਅਤੇ ਭਰਵਾਂ ਹਿੱਸਾ ਲਿਆ।ਇਹ ਕੈਂਪ ਮਿਤੀ 21 ਨਵੰਬਰ 2024 ਨੂੰ ਆਯੋਜਿਤ ਕੀਤਾ ਗਿਆ। ਜਿਸ ਵਿਚ 8 ਪੰਜਾਬ ਬਟਾਲੀਅਨ ਫਗਵਾੜਾ ਦੇ ਬਹੁਤ ਸਾਰੇ ਕੈਡਿਟਸ ਨੇ ਹਿੱਸਾ ਲਿਆ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਐਨ.ਸੀ.ਸੀ. ਯੂਨਿਟ ਦੇ ਕੇਅਰ ਟੇਕਰ ਅਫ਼ਸਰ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕੈਡਿਟਸ ਮਨੁੱਖਤਾ ਦੀ ਸੇਵਾ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਮਾਨਵਵਾਦੀ ਸੇਵਾ ਭਾਵਨਾ ਲਈ ਤਤਪਰ ਰਹਿੰਦੇ ਹਨ।ਇਸ ਕਾਰਣ ਅਜਿਹੇ ਉਪਰਾਲਿਆਂ ਵਿਚ ਉਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਬਟਾਲੀਅਨ ਦੇ ਅਧਿਕਾਰੀਆਂ ਨੇ ਕੈਡਿਟਸ ਦੀ ਹੌਂਸਲਾਅਫ਼ਜ਼ਾਈ ਕੀਤੀ। ਕੈਂਪ ਵਿਚ ਜਾਣ ਵਾਲੇ ਕੈਡਿਟਸ ਦੇ ਨਾਮ ਇਸ ਤਰ੍ਹਾਂ ਹਨ: ਅਵਨੀਤ ਜੱਸਲ, ਅਨਕੁਸ਼ ਸਲੋਹੀਆ, ਗੁਰਸਿਮਰਨ ਸਿੰਘ, ਅਕਾਸ਼ਦੀਪ, ਰਘੁਵੀਰ ਸਿੰਘ, ਨਰਿੰਦਰ ਸਿੰਘ, ਸੁਮਿਤ ਕੁਮਾਰ, ਦਿਲਜੀਤ ਸਿੰਘ, ਨਵੀਨ ਕੁਮਾਰ, ਸ਼ਿਵਾਲੀਕਾ ਠਾਕੁਰ, ਰਾਜਵਿੰਦਰ ਕੌਰ, ਸਿਮਰਨ ਕੌਰ, ਲਖਪ੍ਰੀਤ ਸਿੰਘ, ਨੰਦਨੀ