Date: 27-10-2025
Event Report
ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ, ਸ. ਹਰਦਮਨ ਸਿੰਘ ਮਿਨਹਾਸ ਜੀ (ਸਕੱਤਰ,) ਦੇ ਦਿਸ਼ਾ ਨਿਰਦੇਸ਼ ਤਹਿਤ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਚ ਨਸ਼ਿਆਂ ਦੀ ਦੁਰਵਰਤੋਂ ਸਬੰਧੀ ਰੂਬਰੂ ਸਮਾਗਮ ਕਰਵਾਇਆ ਗਿਆ |ਇਸ ਸਮਾਗਮ ਦੇ ਮੁੱਖ ਵਕਤਾ ਸ. ਦਿਲਬਾਗ ਸਿੰਘ ਸਨ ਜਿਨਾਂ ਨੇ ਆਪਣੀ ਜ਼ਿੰਦਗੀ ਨੂੰ ਨਸ਼ੇ ਦੀ ਲੱਤ ਤੋਂ ਸਫਲਤਾ ਤੱਕ ਦੇ ਸਫਰ ਵਿੱਚ ਕਿੰਝ ਬਦਲਿਆ ਇਹ ਬਦਲਾਅ ਉਹਨਾਂ ਦੀ ਹਿੰਮਤ ਦ੍ਰਿੜ ਨਿਸ਼ਚੇ ਅਤੇ ਖੁਦ ਉੱਤੇ ਵਿਸ਼ਵਾਸ ਦਾ ਜੀਵੰਤ ਉਦਾਹਰਨ ਹੈ |ਸ. ਦਿਲਬਾਗ ਸਿੰਘ ਨੇ ਆਪਣੀ ਜੀਵਨ ਕਹਾਣੀ ਸਾਂਝੇ ਕਰਦੇ ਹੋਏ ਦੱਸਿਆ ਕਿ ਕਿਵੇਂ ਉਹਨਾਂ ਨੇ ਨਸ਼ੇ ਦੀ ਲੱਤ ਨਾਲ ਲੰਬੀ ਲੜਾਈ ਲੜੀ ਅਤੇ ਆਖਿਰਕਾਰ ਉਸ ਉੱਤੇ ਜਿੱਤ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਨੂੰ ਮੁੜ ਸਵਾਰਿਆ ਅੱਜ ਉਹ ਇੱਕ ਮਾਣਯੋਗ ਕੰਪਨੀ ਵਿੱਚ ਸਫਲਤਾ ਪੂਰਵਕ ਕੰਮ ਕਰ ਰਹੇ ਹਨ ਅਤੇ ਵਿਦਿਆਰਥੀਆਂ ਲਈ ਅਨੁਸ਼ਾਸਨ ਖੁਦ ਉੱਤੇ ਭਰੋਸੇ ਅਤੇ ਸਕਾਰਾਤਮਕ ਸੋਚ ਦਾ ਪ੍ਰਤੀਕ ਬਣੇ ਹੋਏ ਹਨ |ਉਹਨਾਂ ਦੀ ਜੀਵਨ ਕਹਾਣੀ ਨੇ ਵਿਦਿਆਰਥੀਆਂ ਨੂੰ ਗਹਿਰਾਈ ਨਾਲ ਛੂਆ ਅਤੇ ਉਨਾਂ ਨੂੰ ਹਿੰਮਤ ਅਤੇ ਤਜਰਬੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ| ਇਸ ਮੌਕੇ ਡਾ. ਅਨੀਤ ਕੁਮਾਰ ਜੀ, ਡਾ. ਵਿਜੈ ਧੀਰ, ਡੀਨ ਅਕਾਦਮਿਕਸ, ਸਾ਼ਇਨਾ ਪਰਮਾਰ, ਯੂਥ ਵੈਲਫੇਅਰ ਡਾਇਰੈਕਟਰ, ਸ.ਰੂਪ ਸਿੰਘ, ਡਿਪਟੀ ਰਜਿਸਟਰਾਰ ਅਤੇ ਵੱਖ-ਵੱਖ ਵਿਭਾਗਾਂ ਦੇ ਡੀਨ, ਪ੍ਰੋਫੈਸਰ ਵੀ ਹਾਜ਼ਰ ਸਨ। ਅੰਤ ਵਿੱਚ ਸ਼ਾਇਨਾ ਪਰਮਾਰ ਨੇ ਸ. ਦਿਲਬਾਗ ਸਿੰਘ ਦਾ ਧੰਨਵਾਦ ਕੀਤਾ ਜਿੰਨਾ ਦੀ ਪ੍ਰੇਰਨਾਦਾਇਕ ਕਹਾਣੀ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਤੇ ਅਰਥ ਪੂਰਨ ਜੀਵਨ ਜਿਉਣ ਲਈ ਉਤਸਾਹਿਤ ਕਰਦੀ ਹੈ ਇਸ ਸਮਾਗਮ ਨੇ ਸਾਰਿਆਂ ਦੇ ਮਨ ਵਿੱਚ ਇੱਕ ਨਵੀਂ ਆਸ ਵਿਸ਼ਵਾਸ ਅਤੇ ਸਕਾਰਾਤਮਕ ਸੋਚ ਦਾ ਸੰਦੇਸ਼ ਭਰ ਦਿੱਤਾ |