SANT BABA BHAG SINGH UNIVERSITY

SANT BABA BHAG SINGH UNIVERSITY

Established vide Punjab Govt. Act No. 6 of 2015 and is recognized by UGC under Section 2(f) of UGC Act, 1956. (ISO 9001:2015)

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ

ਪੰਜਾਬ ਸਰਕਾਰ ਦੇ ਐਕਟ ਨੰਬਰ 6 (2015) ਤਹਿਤ ਸਥਾਪਿਤ ਅਤੇ UGC ਐਕਟ, 1956 ਦੀ ਧਾਰਾ 2(f) ਅਧੀਨ UGC ਦੁਆਰਾ ਮਾਨਤਾ ਪ੍ਰਾਪਤ। (ISO 9001:2015)

ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਵਿਭਾਗ ਦੇ ਵਿਦਿਆਰਥੀਆਂ ਦਾ ਧਰਮਸ਼ਾਲਾ ਵਿਖੇ ਉਦਯੋਗਿਕ ਦੌਰਾ

Date: 27/11/2026


Report


ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਮੈਨੇਜਮੈਂਟ ਅਤੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਬੀ.ਐੱਚ.ਐੱਮ.ਸੀ.ਟੀ. ਅਤੇ ਬੀ.ਟੀ.ਟੀ.ਐੱਮ. ਦੇ ਵਿਦਿਆਰਥੀਆਂ ਨੂੰ ਵਿਹਾਰਕ ਸਿਖਲਾਈ ਦੇਣ ਦੇ ਮਕਸਦ ਨਾਲ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਖੇ ਤਿੰਨ ਰੋਜ਼ਾ ਉਦਯੋਗਿਕ ਦੌਰਾ ਕਰਵਾਇਆ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਲਾਸਰੂਮ ਦੀ ਪੜ੍ਹਾਈ ਤੋਂ ਹਟ ਕੇ ਹਾਸਪਿਟੈਲਿਟੀ ਅਤੇ ਟੂਰਿਜ਼ਮ ਉਦਯੋਗ ਦੇ ਅਸਲ ਕੰਮਕਾਜ ਤੋਂ ਜਾਣੂ ਕਰਵਾਉਣਾ ਸੀ। ਫੈਕਲਟੀ ਮੈਂਬਰਾਂ ਦੀ ਦੇਖ-ਰੇਖ ਹੇਠ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਚੱਲਦੇ ਹੋਏ ਹੋਟਲ ਵਿੱਚ ਫਰੰਟ ਆਫਿਸ (ਚੈੱਕ-ਇਨ, ਚੈੱਕ-ਆਊਟ, ਰਿਜ਼ਰਵੇਸ਼ਨ), ਹਾਊਸਕੀਪਿੰਗ ਅਤੇ ਫੂਡ ਐਂਡ ਬੈਵਰੇਜ ਸਰਵਿਸ ਦੀਆਂ ਬਾਰੀਕੀਆਂ ਸਿੱਖੀਆਂ। ਇਸ ਦੌਰਾਨ ਵਿਦਿਆਰਥੀਆਂ ਨੇ ਨੇੜਿਓਂ ਦੇਖਿਆ ਕਿ ਜਦੋਂ ਹੋਟਲ ਸੈਲਾਨੀਆਂ ਨਾਲ ਪੂਰੀ ਤਰ੍ਹਾਂ ਭਰਿਆ ਹੁੰਦਾ ਹੈ, ਤਾਂ ਵੱਖ-ਵੱਖ ਵਿਭਾਗ ਆਪਸੀ ਤਾਲਮੇਲ ਨਾਲ ਕਿਵੇਂ ਕੰਮ ਕਰਦੇ ਹਨ ਅਤੇ 16 ਕਮਰਿਆਂ ਵਰਗੀ ਵੱਡੀ ਗਰੁੱਪ ਬੁਕਿੰਗ ਦਾ ਪ੍ਰਬੰਧ ਕਿਵੇਂ ਸੰਭਾਲਿਆ ਜਾਂਦਾ ਹੈ। ਦੂਜੇ ਪਾਸੇ, ਟ੍ਰੈਵਲ ਅਤੇ ਟੂਰਿਜ਼ਮ ਦੇ ਵਿਦਿਆਰਥੀਆਂ ਨੇ ਧਰਮਸ਼ਾਲਾ, ਮੈਕਲੋਡਗੰਜ ਅਤੇ ਭਾਗਸੂ ਵਿਖੇ ਪਹੁੰਚੇ ਦੇਸੀ-ਵਿਦੇਸ਼ੀ ਸੈਲਾਨੀਆਂ ਨਾਲ ਸਿੱਧੀ ਗੱਲਬਾਤ ਕਰਕੇ ਇੱਕ ਖੇਤਰੀ ਸਰਵੇਖਣ (ਫੀਲਡ ਸਟੱਡੀ) ਕੀਤਾ। ਵਿਦਿਆਰਥੀਆਂ ਨੇ ਸੈਲਾਨੀਆਂ ਦੇ ਠਹਿਰਨ ਦੀ ਮਿਆਦ, ਖਰਚੇ, ਰਿਹਾਇਸ਼, ਆਵਾਜਾਈ ਪ੍ਰਬੰਧਾਂ ਪ੍ਰਤੀ ਉਨ੍ਹਾਂ ਦੀ ਸੰਤੁਸ਼ਟੀ ਅਤੇ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਇਕੱਤਰ ਕੀਤੀ। ਵਿਭਾਗ ਮੁਤਾਬਕ ਵਿਦਿਆਰਥੀ ਹੁਣ ਇਸ ਇਕੱਠੇ ਕੀਤੇ ਡਾਟੇ ਦਾ ਵਿਸ਼ਲੇਸ਼ਣ ਕਰਕੇ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕਰਨਗੇ, ਜਿਸ ਨਾਲ ਉਨ੍ਹਾਂ ਦੇ ਸੰਚਾਰ ਹੁਨਰ ਵਿੱਚ ਨਿਖਾਰ ਆਵੇਗਾ ਅਤੇ ਉਨ੍ਹਾਂ ਨੂੰ ਸੈਰ-ਸਪਾਟਾ ਯੋਜਨਾਬੰਦੀ ਦੀ ਵਿਹਾਰਕ ਸਮਝ ਮਿਲੇਗੀ।

Hotel Management & Tourism Industrial Visit to Dharamshala - News 1 Hotel Management & Tourism Industrial Visit to Dharamshala - News 2 Hotel Management & Tourism Industrial Visit to Dharamshala - News 3 Hotel Management & Tourism Industrial Visit to Dharamshala - News 4 Hotel Management & Tourism Industrial Visit to Dharamshala - News 5