Date: 06-09-2026
Activity Report
ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਜੀਵਨ ਵਿਗਿਆਨ ਅਤੇ ਸਿਹਤ ਵਿਗਿਆਨ ਵਿਭਾਗ, ਆਈਕਿਊਏਸੀ, ਆਈਆਈਸੀ ਵਲੋਂ 6 ਸਤੰਬਰ 2025 ਨੂੰ ਡੇਰਾ ਸੰਤਪੁਰਾ ਜੱਬੜ੍, ਮਾਣਕੋ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਅਤੇ ਹਸਪਤਾਲ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ । ਇਹ ਕੈਂਪ ਸੰਸਥਾਪਕ ਚਾਂਸਲਰ ਸੰਤ ਬਾਬਾ ਮਲਕੀਤ ਸਿੰਘ ਜੀ (ਐਸਬੀਬੀਐਸਯੂ) ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ।ਕੈਂਪ ਦਾ ਉਦਘਾਟਨ ਡਾ. ਧਰਮਜੀਤ ਸਿੰਘ ਪਰਮਾਰ (ਵਾਈਸ ਚਾਂਸਲਰ ) ਨੇ ਕੀਤਾ ਇਸ ਮੌਕੇ ਡਿਪਟੀ ਰਜਿਸਟਰਾਰ, ਸ. ਰੂਪ ਸਿੰਘ, ਡੀਨ ਯੂਆਈਐਸ, ਡਾ. ਸ਼ਵੇਤਾ ਸਿੰਘ, ਵਿਭਾਗ ਦੇ ਕੋਆਰਡੀਨੇਟਰ, ਡਾ. ਅਕਸ਼ ਸ਼ਰਮਾ ਸਮੇਤ ਜੀਵਨ ਵਿਗਿਆਨ ਅਤੇ ਸਿਹਤ ਵਿਗਿਆਨ ਵਿਭਾਗ ਦੇ ਫੈਕਲਟੀ ਮੈਂਬਰ ਵੀ ਮੌਜੂਦ ਸਨ। ਕੈਂਪ ਦੀ ਸ਼ੁਰੂਆਤ ਅਰਦਾਸ ਨਾਲ ਹੋਈ ਜਿਸ ਤੋਂ ਬਾਅਦ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਅਤੇ ਹਸਪਤਾਲ, ਹੁਸ਼ਿਆਰਪੁਰ ਤੋਂ ਮੈਡੀਕਲ ਟੀਮ ਦਾ ਰਸਮੀ ਸਵਾਗਤ ਕੀਤਾ ਗਿਆ।ਇਸ ਕੈਂਪ ਵਿੱਚ 30 ਤੋਂ ਵੱਧ ਵਲੰਟੀਅਰਾਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ, ਜਿਨ੍ਹਾਂ ਵਿੱਚੋਂ 17 ਵਲੰਟੀਅਰ ਪਹਿਲੀ ਵਾਰ ਖੂਨਦਾਨ ਕਰਨ ਵਾਲੇ ਸਨ। ਵਲੰਟੀਅਰਾਂ ਵਿੱਚੋਂ ਬਹੁਤ ਸਾਰੇ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਸਟਾਫ ਸਨ। ਨੇੜਲੇ ਪਿੰਡਾਂ ਦੇ ਨੌਜਵਾਨਾਂ ਨੇ ਵੀ ਕੈਂਪ ਵਿੱਚ ਵਲੰਟੀਅਰ ਵਜੋਂ ਹਿੱਸਾ ਲਿਆ।ਮੈਡੀਕਲ ਸਟਾਫ ਮੈਂਬਰ ਨੇ ਭਾਗ ਲੈਣ ਵਾਲੇ ਵਲੰਟੀਅਰਾਂ ਦੇ ਮਨੁੱਖਤਾ ਦੀ ਸੇਵਾ ਕਰਨ ਦੇ ਉਤਸ਼ਾਹ ਅਤੇ ਜਨੂੰਨ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਲਈ ਵਿਭਾਗ ਵੱਲੋਂ ਕੀਤੇ ਗਏ ਉਪਰਾਲਿਆਂ ਅਤੇ ਯਤਨਾਂ ਲਈ ਵਧਾਈ ਦਿੱਤੀ ਅਤੇ ਸ਼ਲਾਘਾ ਕੀਤੀ। ਸਾਰੇ ਵਲੰਟੀਅਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਕੈਂਪ ਦੇ ਅੰਤ ਵਿੱਚ, ਵਾਈਸ ਚਾਂਸਲਰ ਨੇ ਖੂਨਦਾਨ ਦੀ ਜ਼ਰੂਰਤ ਅਤੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਕੈਂਪਾਂ ਦਾ ਆਯੋਜਨ ਕਰਨ ਦਾ ਅਸਵਾਸਨ ਦਿੱਤਾ ।