Date: 12-03-2025
Event Report
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ,ਜਲੰਧਰ ‘ਚ ਮਿਤੀ 12 ਮਾਰਚ 2025 ਨੂੰ ਸਾਲਾਨਾ ‘ਅਥਲੈਟਿਕ ਮੀਟ’ ਦਾ
ਆਯੋਜਨ ਕੀਤਾ ਗਿਆ।
ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ
ਨਾਲ, ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ ਤੇ ਸ.
ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿੱਚ ਅਥਲੈਟਿਕ ਮੀਟ ਕਰਵਾਈ ਗਈ।ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ-ਗਾਇਨ
ਨਾਲ ਹੋਈ । ਉਪਰੰਤ ਅਥਲੈਟਿਕਸ ਦੀਆਂ ਸਭ ਤੋਂ ਪ੍ਰਤੀਕਾਤਮਕ ਪਰੰਪਰਾਵਾਂ ਵਿੱਚੋਂ ਅਹਿਮ, ਮਾਰਚ ਪਾਸਟ ਕੀਤਾ ਗਿਆ ਜਿਸ ਵਿੱਚ
ਯੂਨਵਿਰਸਿਟੀ ਦੇ ਐੱਨ.ਸੀ.ਸੀ. ਦੇ ਕੈਡਿਟ ਅਤੇ ਵੱਖ-ਵੱਖ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਭਾਗ ਲਿਆ।ਮਾਨਯੋਗ ਚਾਂਸਲਰ
ਸੰਤ ਬਾਬਾ ਮਨਮੋਹਨ ਸਿੰਘ ਜੀ ਤੋਂ ਅਥਲੈਟਿਕ ਮੀਟ ਨੂੰ ਸ਼ੂਰੂ ਕਰਨ ਦੀ ਆਗਿਆ ਲੈ ਕੇ ਅਥਲੈਟਿਕ ਮੀਟ ਦਾ ਆਗ਼ਾਜ਼ ਹੋਇਆ।
ਇਸ ਸਮਾਗਮ ਵਿੱਚ ਮੁਖ ਮਹਿਮਾਨ ਮਾਨਯੋਗ ਸ. ਸੁਖਵਿੰਦਰ ਸਿੰਘ ਕੋਟਲੀ (ਐੱਮ. ਐੱਲ. ਏ. ਆਦਮਪੁਰ),ਅਤੇ ਵਿਸ਼ੇਸ਼ ਮਹਿਮਾਨ
ਸ੍ਰੀ ਰਮਨ ਅਰੋੜਾ (ਐੱਮ. ਐੱਲ. ਏ. ਜਲੰਧਰ) ਨੇ ਸ਼ਿਰਕਤ ਕੀਤੀ।ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਨੇ ਆਪਣੇ ਸੰਬੋਧਨੀ
ਸ਼ਬਦਾਂ ਵਿਚ ਆਏ ਹੋਏ ਮਹਿਮਾਨਾ ਦਾ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਅਥਲੈਟਿਕ ਮੀਟ ਅਤੇ ਖੇਡਾਂ ਦੀ ਮਹੱਤਤਾ ਬਾਰੇ
ਜਾਣਕਾਰੀ ਦਿੰਦਿਆਂ ਕਿਹਾ ਕਿ ਖੇਡਾਂ ਮਨੋਰੰਜਨ ਜਾਂ ਸਰੀਰਕ ਤੰਦਰੁਸਤੀ ਲਈ ਹੀ ਨਹੀਂ, ਬਲਕਿ ਵਿਦਿਆਰਥੀਆਂ ਦੇ ਆਤਮ
ਵਿਸ਼ਵਾਸ ਨੂੰ ਵਧਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਰਾਹੀਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਸਮਰਪਣ
ਅਤੇ ਆਤਮ-ਨਿਰਭਰਤਾ ਦੀ ਭਾਵਨਾ ਵਿਕਸਤ ਹੁੰਦੀ ਹੈ। ਖੇਡਾਂ ਵਿਦਿਆਰਥੀਆਂ ਨੂੰ ਜੀਤ-ਹਾਰ ਨੂੰ ਸਹਿਜਤਾ ਨਾਲ ਕਬੂਲ ਕਰਨ,
ਸੰਘਰਸ਼ ਦੀ ਮਹੱਤਤਾ ਸਮਝਣ ਅਤੇ ਆਪਣੇ ਲਕਸ਼ਾਂ ਪ੍ਰਤੀ ਸਮਰਪਿਤ ਰਹਿਣ ਦੀ ਪ੍ਰੇਰਣਾ ਦਿੰਦੀਆਂ ਹਨ। ਉਨ੍ਹਾਂ ਇਹ ਵੀ ਉਲੇਖ
ਕੀਤਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਨੂੰ ਲੋੜੀਂਦੇ ਸਾਧਨ, ਮਾਰਗਦਰਸ਼ਨ ਅਤੇ ਤਿਆਰੀ ਲਈ ਸਹੂਲਤਾਂ ਪ੍ਰਦਾਨ ਕਰ
ਰਿਹਾ ਹੈ ਤਾਂ ਜੋ ਉਹ ਆਪਣੀ ਕਾਬਲੀਅਤ ਨੂੰ ਨਿਖਾਰ ਸਕਣ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਨੂੰ
ਦਰਸਾ ਸਕਣ।
100 ਮੀਟਰ ਦੌੜ (ਲੜਕੇ ਅਤੇ ਲੜਕੀਆਂ), 80 ਮੀਟਰ ਦੌੜ (ਲੜਕੀਆਂ),200 ਮੀਟਰ ਦੌੜ (ਲੜਕੇ ਅਤੇ ਲੜਕੀਆਂ),400
ਮੀਟਰ ਦੌੜ (ਲੜਕੇ ਅਤੇ ਲੜਕੀਆਂ), 800 ਮੀਟਰ ਦੌੜ (ਲੜਕੇ), 1500 ਮੀਟਰ ਦੌੜ (ਲੜਕੇ),ਰਿਲੇ ਦੌੜ4*100ਮੀਟਰ ਦੌੜ
(ਲੜਕੇ) ਅਤੇ ਰਿਲੇ ਦੌੜ4*400ਮੀਟਰ ਦੌੜ (ਲੜਕੇ) ਵਿੱਚ ਅਤੇ 3000 ਮੀਟਰ ਦੌੜ (ਲੜਕੇ) ਵਿੱਚ ਵਿਦਿਆਰਥੀਆਂ ਨੇ ਵਧ-
ਚੜ੍ਹਕੇ ਹਿੱਸਾ ਲਿਆ। ਇਸ ਤੋਂ ਇਲਾਵਾ ਲੰਮੀ ਛਾਲ (ਲੜਕੇ ਅਤੇ ਲੜਕੀਆਂ), ਗੋਲਾ ਸੁੱਟਣ (ਲੜਕੇ ਅਤੇ ਲੜਕੀਆਂ),ਪਾਥੀ ਸੁੱਟਣ
(ਲੜਕੇ ਅਤੇ ਲੜਕੀਆਂ) ਅਤੇ ਚੱਮਚ-ਨਿੰਬੂ ਦੌੜ (ਲੜਕੇ ਅਤੇ ਲੜਕੀਆਂ) ਵੀ ਕਰਵਾਈਆਂ ਗਈਆਂ। ਉੱਤਮ ਮਾਰਚ ਪਾਸਟ ਦਾ
ਖਿਤਾਬ ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਨੇ ਜਿੱਤਿਆ। ਓਵਰ ਆਲ ਉੱਤਮ ਐਥਲੀਟ ਪ੍ਰੋਫ਼ੈਸ਼ਨਲ (ਲੜਕੇ)
ਸ਼ੁਭਮ ਅਤੇ ਉੱਤਮ ਐਥਲੀਟ ਨਾਨ-ਪ੍ਰੋਫ਼ੈਸ਼ਨਲ (ਲੜਕੇ) ਦਾ ਖ਼ਿਤਾਬ ਨੀਤਿਨ ਨੇ ਜਿੱਤਿਆ। ਓਵਰ ਆਲ ਉੱਤਮ ਐਥਲੀਟ
ਪ੍ਰੋਫ਼ੈਸ਼ਨਲ (ਲੜਕੀਆਂ) ਦਾ ਖ਼ਿਤਾਬ ਸੋਨੀਆ ਅਤੇ ਓਵਰ ਆਲ ਉੱਤਮ ਐਥਲੀਟ ਨਾਨ-ਪ੍ਰੋਫ਼ੈਸ਼ਨਲ (ਲੜਕੀਆਂ) ਦਾ ਖ਼ਿਤਾਬ
ਨਵਪ੍ਰੀਤ ਨੇ ਜਿੱਤਿਆ। ਇਸ ਮੌਕੇ ਸ. ਕੁਲਵੰਤ ਸਿੰਘ, ਸ. ਮਨਪ੍ਰੀਤ ਸਿੰਘ, ਸ. ਮਨੋਹਰ ਸਿੰਘ, ਸ. ਜਸਵਿੰਦਰ ਸਿੰਘ, ਸ. ਬਲਦੇਵ
ਸਿੰਘ, ਸ. ਭੂਪਿੰਦਰ ਸਿੰਘ, ਸ. ਕਸ਼ਮੀਰਾ ਸਿੰਘ, ਡਾ. ਵਿਕਾਸ ਸ਼ਰਮਾ, (ਰਜਿਸਟਰਾਰ), ਡਾ.ਵਿਜੈ ਧੀਰ, (ਡੀਨ ਅਕਾਦਮਿਕਸ), ਸ.
ਰੁਪ ਸਿੰਘ, (ਡਿਪਟੀ ਰਜਿਸਟਰਾਰ), ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ ਸਹਿਬਾਨ ਅਤੇ ਹੋਰ ਮਾਣ ਮੱਤੀਆਂ ਸ਼ਖ਼ਸੀਅਤਾਂ ਨੇ
ਸ਼ਮੂਲੀਅਤ ਕੀਤੀ। ਅਖ਼ੀਰ ਵਿੱਚ ਮਾਨਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਨੇ ਜੇਤੂ ਐਥਲੀਟਾਂ ਨੂੰ ਸਰਟੀਫਿਕੇਟ,ਮੈਡਲ
ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਅਤੇ ਵਧਾਈ ਦਿੱਤੀ। ਸ਼ਮੂਲੀਅਤ ਕਰਨ ਵਾਲੇ ਸਾਰੇ ਐਥਲੀਟਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ,
ਖੇਡਾਂ ਪ੍ਰਤੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਸਿਰਜੇ ਢੁੱਕਵੇਂ ਮਾਹੌਲ ਲਈ ਡਾ. ਅਮਰਜੀਤ ਸਿੰਘ, ਡਾਇਰੈਕਟਰ, ਖੇਡ
ਵਿਭਾਗ ਅਤੇ ਐੱਚ.ਓ.ਡੀ. ਸਰੀਰਿਕ ਸਿੱਖਿਆ ਵਿਭਾਗ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ ਤਰ੍ਹਾਂ ਸੰਤ ਬਾਬਾ ਭਾਗ
ਸਿੰਘ ਯੂਨੀਵਰਸਿਟੀ ਦੀ ਇਹ ਸਾਲਾਨਾ ਅਥਲੈਟਿਕ ਮੀਟ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਦੀ ਅਰਦਾਸ ਨਾਲ ਸੰਪੰਨ ਹੋਈ।