Date:07-03-2024
ਸੰਤ ਬਾਬਾ ਭਾਗ ਸਿੰਘ ਯੂਨਵਿਰਸਿਟੀ ਵਿਖੇ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ 7 ਮਾਰਚ ਨੂੰ ਕੀਤਾ ਗਿਆ। ਜਿਸ ਵਿੱਚ ਮਾਨਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਅਤੇ ਉਪ-ਕੁਲਪਤੀ ਡਾ: ਧਰਮਜੀਤ ਸਿੰਘ ਪਰਮਾਰ, ਸ. ਸਰਬਜੀਤ ਸਿੰਘ ਮੱਕੜ, ਸਾਬਕਾ ਐੱਮ. ਐੱਲ. ਏ. ਆਦਮਪੁਰ, ਸ੍ਰੀ ਪਵਨ ਕੁਮਾਰ ਟੀਨੂੰ ਸਾਬਕਾ ਐੱਮ. ਐੱਲ. ਏ. ਆਦਮਪੁਰ ਮਾਣਯੋਗ ਸੰਤ ਸਰਵਣ ਸਿੰਘ, ਉਪ-ਪ੍ਰਧਾਨ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਇਟੀ, ਸ. ਹਰਦਮਨ ਸਿੰਘ ਮਿਨਹਾਸ, ਸਕੱਤਰ, ਲਵਨ ਸਿੰਘ ਡੀ.ਐੱਸ.ਪੀ., ਮਨਜੀਤ ਸਿੰਘ ਡੀ.ਐੱਸ.ਪੀ, ਸ. ਹਰਨਾਮ ਸਿੰਘ, ਮੈਂਬਰ, ਐੱਸ.ਜੀ.ਪੀ.ਸੀ., ਸ. ਕਮਲਜੀਤ ਸਿੰਘ, ਡਾ. ਅਨੀਤ ਕੁਮਾਰ, ਰਜਿਸਟਰਾਰ, ਡਾ. ਵਿਜੈ ਧਰਿ, ਡੀਨ ਅਕਾਦਮਿਕਸ, ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ ਸਹਿਬਾਨ ਅਤੇ ਹੋਰ ਮਾਣਮੱਤੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਕੈਲਾਸ਼ ਅਤੇ ਉਹਨਾਂ ਦੇ ਸਾਥੀਆਂ ਨੇ ਸ਼ਬਦ-ਗਾਇਨ ਨਾਲ ਕੀਤੀ। ਉਪਰੰਤ ਅਥਲੈਟਿਕਸ ਦੀਆਂ ਸਭ ਤੋਂ ਪ੍ਰਤੀਕਾਤਮਕ ਪਰੰਪਰਾਵਾਂ ਵਿੱਚੋਂ ਅਹਿਮ, ਮਾਰਚ ਪਾਸਟ ਕੀਤਾ ਗਿਆ ਜਿਸ ਵਿੱਚ ਯੂਨਵਿਰਸਿਟੀ ਦੇ ਐੱਨ.ਸੀ.ਸੀ. ਦੇ ਕੈਡਿਟ ਅਤੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮਾਨਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਤੋਂ ਅਥਲੈਟਿਕ ਨੂੰ ਸ਼ੂਰੂ ਕਰਨ ਦੀ ਆਗਿਆ ਲੈ ਕੇ ਅਥਲੈਟਿਕ ਮੀਟ ਦਾ ਆਗ਼ਾਜ਼ ਹੋਇਆ। ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਨੇ ਆਪਣੇ ਸੰਬੋਧਨੀ ਸ਼ਬਦਾਂ ਵਿੱਚ ਅਥਲੈਟਿਕ ਮੀਟ ਦੀ ਪਰੰਪਰਾ ਦੀ ਵਿਦਿਆਰਥੀ ਜੀਵਨ ਵਿੱਚ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਸਿਰਫ ਇੱਕ ਵਿੱਦਿਅਕ ਅਦਾਰਾ ਹੀ ਨਹੀਂ ਹੈ ਸਗੋਂ ਇਹ ਨਿਆਰੀ ਸੰਸਥਾ ਨਵੀਨਤਾ, ਲਗਨ ਅਤੇ ਗਿਆਨ ਦੀ ਖੋਜ ਦਾ ਪ੍ਰਤੀਕ ਵੀ ਹੈ।
100 ਮੀਟਰ ਦੌੜ (ਲੜਕੇ ਅਤੇ ਲੜਕੀਆਂ), 80 ਮੀਟਰ ਦੌੜ (ਲੜਕੀਆਂ), 200 ਮੀਟਰ ਦੌੜ (ਲੜਕੇ ਅਤੇ ਲੜਕੀਆਂ), 400 ਮੀਟਰ ਦੌੜ (ਲੜਕੇ ਅਤੇ ਲੜਕੀਆਂ), 800 ਮੀਟਰ ਦੌੜ (ਲੜਕੇ), 1500 ਮੀਟਰ ਦੌੜ (ਲੜਕੇ), ਰਿਲੇ ਦੌੜ 400 ਮੀਟਰ ਦੌੜ (ਲੜਕੇ) ਅਤੇ ਰਿਲੇ ਦੌੜ 400 ਮੀਟਰ ਦੌੜ (ਲੜਕੇ) ਵਿਚੱ ਅਤੇ 3000 ਮੀਟਰ ਦੌੜ (ਲੜਕੇ) ਵਿੱਚ ਵਿਦਿਆਂਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਤੋਂ ਇਲਾਵਾ ਲੰਮੀ ਛਾਲ (ਲੜਕੇ ਅਤੇ ਲੜਕੀਆਂ), ਗੋਲਾ ਸੁੱਟਣ (ਲੜਕੇ ਅਤੇ ਲੜਕੀਆਂ), ਪਾਥੀ ਸੁੱਟਣ (ਲੜਕੇ ਅਤੇ ਲੜਕੀਆਂ) ਅਤੇ ਚੱਮਚ-ਨਿੰਬੂ ਦੌੜ (ਲੜਕੇ ਅਤੇ ਲੜਕੀਆਂ) ਵੀ ਕਰਵਾਈਆਂ ਗਈਆਂ। ਉੱਤਮ ਮਾਰਚ ਪਾਸਟ ਦਾ ਖਿਤਾਬ ਸੰਤ ਬਾਬਾ ਭਾਗ ਸਿੰਘ ਇੰਸਟੀਵਿਊਟ ਆਫ਼ ਨਰਸਿੰਗ ਨੇ ਜਿੱਤਿਆ। ਓਵਰਆਲ ਉੱਤਮ ਐਥਲੀਟ ਪ੍ਰੋਫ਼ੈਸ਼ਨਲ (ਲੜਕੇ) ਯੁਵਰਾਜ ਸਿੰਘ ਅਤੇ ਉੱਤਮ ਐਥਲੀਟ ਨਾਨ-ਪ੍ਰੋਫ਼ੈਸ਼ਨਲ (ਲੜਕੇ) ਦਾ ਖ਼ਿਤਾਬ ਗਗਨਦੀਪ ਸਿੰਘ ਨੇ ਜਿੱਤਿਆ। ਓਵਰਆਲ ਉੱਤਮ ਐਥਲੀਟ ਪ੍ਰੋਫ਼ੈਸ਼ਨਲ (ਲੜਕੀਆਂ) ਦਾ ਖ਼ਿਤਾਬ ਹੀਰਾ ਅਤੇ ਓਵਰਆਲ ਉੱਤਮ ਐਥਲੀਟ ਨਾਨ-ਪ੍ਰੋਫ਼ੈਸ਼ਨਲ (ਲੜਕੀਆਂ) ਦਾ ਖ਼ਿਤਾਬ ਸੁਨੈਨਾ ਨੇ ਜਿੱਤਿਆ।
ਅਖ਼ੀਰ ਵਿੱਚ ਮਾਨਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਨੇ ਜੇਤੂ ਐਥਲੀਟਾਂ ਨੂੰ ਵਧਾਈ ਦਿੱਤੀ ਅਤੇ ਸ਼ਮੂਲੀਅਤ ਕਰਨ ਵਾਲੇ ਸਾਰੇ ਐਥਲੀਟਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ, ਖੇਡਾਂ ਪ੍ਰਤੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਸਿਰਜੇ ਢੁੱਕਵੇਂ ਮਾਹੌਲ ਲਈ ਡਾ. ਰਣਧੀਰ ਸਿੰਘ ਪਠਾਨੀਆਂ, ਡਾਇਰੈਕਟਰ, ਖੇਡ ਵਿਭਾਗ ਅਤੇ ਡਾ. ਅਮਰਜੀਤ ਸਿੰਘ ਐੱਚ.ਓ.ਡੀ. ਸਰੀਰਿਕ ਸਿੱਖਿਆ ਵਿਭਾਗ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ ਤਰ੍ਹਾਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਇਹ ਸਾਲਾਨਾ ਅਥਲੈਟਿਕ ਮੀਟ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਦੀ ਅਰਦਾਸ ਨਾਲ ਸੰਪੰਨ ਹੋਈ।