Date: 11/04/2025
Event Report
ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ, ਸ. ਹਰਦਮਨ ਸਿੰਘ ਮਿਨਹਾਸ ਜੀ (ਸਕੱਤਰ) ਦੀ ਅਗਵਾਈ ਵਿਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਜਲੰਧਰ ‘ਚ ‘ਖੇਤੀਬਾੜੀ ਉੱਨਤੀ ਅਤੇ ਗ੍ਰਾਮੀਣ ਵਿਕਾਸ ਮੇਲਾ-2025’ ਦਾ ਅਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ-ਗਾਇਨ ਨਾਲ ਹੋਈ।ਉਪਰੰਤ ਮੇਲੇ ਦਾ ਉਦਘਾਟਨ ਯੂਨੀਵਰਸਿਟੀ ਦੇ ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਨੇ ਕੀਤਾ। ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਨੇ ਆਪਣੇ ਸੰਬੋਧਨੀ ਸ਼ਬਦਾਂ ਵਿੱਚ ਆਏ ਹੋਏ ਮਹਿਮਾਨਾਂ ਤੇ ਕਿਸਾਨਾਂ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਮੈਂ ਖੇਤੀਬਾੜੀ ਸੰਬੰਧੀ ਮੇਲਿਆਂ ਨੂੰ ਕਿਸਾਨ ਭਲਾਈ ਅਤੇ ਖੇਤੀਬਾੜੀ ਵਿਗਿਆਨ ਦੇ ਵਿਕਾਸ ਵਾਸਤੇ ਬਹੁਤ ਹੀ ਲਾਭਕਾਰੀ ਸਮਝਦਾ ਹਾਂ। ਇਹ ਮੇਲੇ ਨਾ ਸਿਰਫ਼ ਕਿਸਾਨਾਂ ਨੂੰ ਨਵੇਂ ਤਕਨੀਕਾਂ,ਤਰੀਕਿਆਂ ਨਾਲ ਜਾਣੂ ਹੀ ਨਹੀਂ ਕਰਵਾਉਂਦੇ ਸਗੋਂ ਖੇਤੀਬਾੜੀ ਨਾਲ ਜੁੜੀ ਯੂਨੀਵਰਸਿਟੀਆਂ, ਵਿਗਿਆਨਕ ਅਤੇ ਅਨੁਸੰਧਾਨ ਸਥਾਵਾਂ ਨੂੰ ਵੀ ਗ੍ਰਾਮੀਣ ਖੇਤਰਾਂ ਨਾਲ ਜੋੜਦੇ ਹਨ। ਕਿੰਝ ਮੌਸਮੀ ਤਬਦੀਲੀਆਂ, ਮਿਟੀ ਦੀ ਗੁਣਵੱਤਾ ਅਤੇ ਪਾਣੀ ਦੀ ਘਾਟ ਖੇਤੀਬਾੜੀ ਲਈ ਵੱਡੇ ਚੁਣੌਤੀਪੂਰਨ ਮੁੱਦੇ ਬਣੇ ਹੋਏ ਹਨ। ਇਨ੍ਹਾਂ ਸਮੱਸਿਆਵਾਂ ਦਾ ਹੱਲ ਸਿਰਫ਼ ਵਿਗਿਆਨਕ ਤਰੀਕਿਆਂ ਰਾਹੀਂ ਹੀ ਲੱਭਿਆ ਜਾ ਸਕਦਾ ਹੈ। ਇਨ੍ਹਾਂ ਮੇਲਿਆਂ ਰਾਹੀਂ ਜਦੋਂ ਕਿਸਾਨ ਸਿੱਧਾ ਖੇਤੀ ਵਿਗਿਆਨੀਆਂ ਨਾਲ ਗੱਲਬਾਤ ਕਰਦੇ ਹਨ ਤਾਂ ਉਹਨਾਂ ਨੂੰ ਆਪਣੀਆਂ ਜ਼ਮੀਨੀ ਸਮੱਸਿਆਵਾਂ ਦੇ ਤੁਰੰਤ ਅਤੇ ਕਾਰਗਰ ਹੱਲ ਮਿਲਦੇ ਹਨ।ਇਸ ਤਰ੍ਹਾਂ ਦੇ ਮੇਲੇ ਕਿਸਾਨਾਂ ਵਿੱਚ ਨਵੀਂ ਉਮੀਦ ਜਗਾਉਂਦੇ ਹਨ ਅਤੇ ਉਨ੍ਹਾਂ ਨੂੰ ਨਵੀਨਤਮ ਜਾਣਕਾਰੀ ਪ੍ਰਦਾਨ ਕਰਦੇ ਹਨ।ਸ. ਮਹਿੰਦਰ ਸਿੰਘ ਜੀ ਨੇ ਪਾਣੀ ਦੀ ਸਮੱਸਿਆ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਪੰਛੀਆਂ ਦੀ ਦੇਖਭਾਲ ਗੈਸਾਂ ਖੇਤੀਬਾੜੀ ਰਹਿਦ ਖੂੰਹਦ ਓਜੋਨ ਪਰਤ ਬਾਰੇ ਵਿਚਾਰ ਪੇਸ਼ ਕੀਤੇ ਅਤੇ ਭਵਿੱਖ ਬਾਰੇ ਚਿੰਤਾ ਜ਼ਾਹਿਰ ਕੀਤੀ ।ਡਾ. ਆਰ. ਕੇ. ਨਿਨਵਾਲ(ਖੇਤੀਬਾੜੀ ਮਾਹਿਰ) ਨੇ ਕਿਹਾ ਕਿ ਇਹ ਮਿੱਟੀ ਪਾਣੀ ਹਵਾ ਸਾਡੇ ਪੂਰਵਜਾਂ ਨੇ ਸਾਨੂੰ ਦਿੱਤੀ ਸੀ ਅਸੀਂ ਇਸ ਦਾ ਕੀ ਹਾਲ ਕਿੱਤਾ ਹੈ।ਅਸੀਂ ਆਪਣੀ ਮਿੱਟੀ ਪਾਣੀ ਨੂੰ ਖਰਾਬ ਕਰ ਲਿਆ ਹੈ ਉਨ੍ਹਾਂ ਕਿਹਾ ਸਾਨੂੰ ਵੱਖ-ਵੱਖ ਫਸਲਾਂ ਦੀ ਪੈਦਾਵਾਰ ਕਰਨੀ ਚਾਹੀਦੀ ਹੈ ਤਾਂ ਜੋ ਜਮੀਨ ਦੀ ਤਾਕਤ ਵੱਧ ਸਕੇ।ਡਾ. ਰਜਿੰਦਰ ਕੌਰ ਕਾਲਰਾ(ਖੇਤੀਬਾੜੀ ਮਾਹਿਰ) ਨੇ ਕਿਹਾ ਕਿ 30% ਕਿਸਾਨਾਂ ਨੂੰ ਖੇਤੀਬਾੜੀ ਦਾ ਗਿਆਨ ਹੈ। ਉਨ੍ਹਾਂ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਕਿੰਝ ਛੋਟੇ ਕਿਸਾਨ ਇਨ੍ਹਾਂ ਸਕੀਮਾਂ ਦਾ ਲਾਭ ਪ੍ਰਾਪਤ ਕਰਕੇ ਆਪਣੇ ਜੀਵਨ ਪੱਧਰ ਨੂੰ ਸੁਧਾਰ ਸਕਦੇ ਹਨ।ਡਾ. ਓਮਬੀਰ(ਖੇਤੀਬਾੜੀ ਮਾਹਿਰ) ਨੇ ਮੱਧੂ ਮੱਖੀ ਪਾਲਣ ਦੇ ਧੰਦੇ ਬਾਰੇ ਦੱਸਿਆ।ਕਿਸ ਤਰ੍ਹਾਂ ਮੱਧੂ ਮੱਖੀ ਦੇ ਧੰਦੇ ਨਾਲ ਸ਼ਹਿਦ ਅਤੇ ਪਰਾਗਣ ਪ੍ਰਕਿਰਿਆ ਨਾਲ ਫਸਲਾਂ ਦੀ ਪੈਦਾਵਾਰ ਵੱਧ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਜੇਕਰ ਸਾਰੇ ਸੰਸਾਰ ਵਿਚ ਮੱਧੂ ਮੱਖੀਆਂ ਖਤਮ ਹੁੰਦੀਆਂ ਹਨ ਤਾਂ ਬਹੁਤ ਸਾਰੀਆਂ ਫਸਲਾਂ ਵੀ ਖਤਮ ਹੋ ਜਾਣ ਗਿਆ। ਡਾ. ਆਰ.ਐਸ. ਬਾਂਗੜਵਾ(ਖੇਤੀਬਾੜੀ ਮਾਹਿਰ) ਨੇ ਕਿਹਾ ਕਿ ਪਾਪੂਲਰ ਦੀ ਖੇਤੀ ਕਰਨ ਨਾਲ ਕਣਕ ਅਤੇ ਝੋਨੇ ਦੀ ਫਸਲ ਨਾਲੋਂ ਵੱਧ ਲਾਭ ਲਿਆ ਜਾ ਸਕਦਾ ਹੈ।ਸੇਮ ਅਤੇ ਨਮਕ ਵਾਲੇ ਇਲਾਕਿਆਂ ਵਿਚ ਸਫੈਦੇ ਦੀ ਖੇਤੀ ਕੀਤੀ ਜਾ ਸਕਦੀ ਹੈ।ਇਸ ਨਾਲ ਸੇਮ ਦੀ ਸਮੱਸਿਆ ਦੂਰ ਹੋ ਜਾਂਦੀ ਹੈ।ਇਸ ਮੇਲੇ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਨਵੀਂ ਖੇਤੀਬਾੜੀ ਤਕਨੀਕਾਂ ਨਾਲ ਜਾਣੂ ਕਰਵਾਉਣਾ, ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨਾ ਅਤੇ ਪੇਂਡੂ ਭਾਈਚਾਰੇ ਦੇ ਚੰਗੇ ਵਿਕਾਸ ਲਈ ਨਵੇਂ ਮਾਰਗ ਸੂਝਾਉਣਾ ਸੀ।ਮੇਲੇ ਵਿਚ ਨਵੀਂ ਤਕਨੀਕਾਂ ਦੀ ਪ੍ਰਦਰਸ਼ਨੀ, ਬੀਜ, ਮਿੱਟੀ ਦੀ ਜਾਂਚ, ਔਰਗੈਨਿਕ ਖੇਤੀ, ਖਾਦ ਤੇ ਕੀਟਨਾਸ਼ਕਾਂ ਦੀ ਸਹੀ ਵਰਤੋਂ, ਖੇਤੀਬਾੜੀ ਪ੍ਰੋਜੈਕਟ ਅਤੇ ਨਵੀਨ ਆਵਿਸਕਾਰਾਂ ਦੀ ਪ੍ਰਦਰਸ਼ਨੀ,ਬਾਗਵਾਨੀ ਨਰਸਰੀ, ਖੂਨ ਦਾਨ ਕੈਂਪ, ਯੋਗ, ਸਰੀਰਕ ਨਿਰੋਗਤਾ,ਨਸ਼ਿਆਂ ਦੀ ਰੋਕਥਾਮ,ਔਰਤਾਂ ਦੀ ਸੁਰੱਖਿਆ,ਭਾਰਤੀ ਗਿਆਨ ਪੰਰਪਰਾ,ਕਾਨੂੰਨੀ ਸਹਾਇਤਾ, ਡਿਜੀਟਲ ਤਕਨੀਕ, ਪੰਜਾਬੀ ਲੋਕ ਰਸਮ-ਰਿਵਾਜ ਅਤੇ ਸਭਿਆਚਾਰ ਨੂੰ ਉਭਾਰਦੇ ਸੱਭਿਆਚਾਰਕ ਕਾਰਜਕ੍ਰਮ, ਖਾਣ ਪੀਣ ਨਾਲ ਸਬੰਧੀ 40 ਦੇ ਕਰੀਬ ਸਟਾਲਾਂ ਲਗਾਇਆਂ ਗਈਆਂ। ਮੇਲੇ ਵਿਚ ਬਹੁ ਗਿਣਤੀ ਕਿਸਾਨਾਂ ਨੇ ਭਾਗ ਲਿਆ ਅਤੇ ਨਵੀਆਂ ਜਾਣਕਾਰੀਆਂ ਹਾਸਿਲ ਕੀਤੀਆਂ। ਕਈ ਕਿਸਾਨਾਂ ਨੇ ਦੱਸਿਆ ਕਿ ਅਜਿਹੇ ਮੇਲੇ ਉਨ੍ਹਾਂ ਲਈ ਉਮੀਦ ਦੀ ਕਿਰਨ ਹਨ ਜੋ ਖੇਤੀ ਵਿਚ ਨਵੇਂ ਰਾਹ ਖੋਲ੍ਹਦੇ ਹਨ।ਇਸ ਮੌਕੇ 'ਤੇ ਪ੍ਰਸਿੱਧ ਸ਼ਖਸੀਅਤਾਂ ਸੰਤ ਬਾਬਾ ਜਨਕ ਸਿੰਘ ਜੀ, ਮਹਿੰਦਰ ਸਿੰਘ (ਖੇਤੀਬਾੜੀ ਮਾਹਿਰ), ਡਾ. ਆਰ. ਕੇ. ਨਿਨਵਾਲ (ਖੇਤੀਬਾੜੀ ਮਾਹਿਰ), ਡਾ. ਰਜਿੰਦਰ ਕੌਰ ਕਾਲਰਾ (ਖੇਤੀਬਾੜੀ ਮਾਹਿਰ), ਡਾ. ਓਮਬੀਰ (ਖੇਤੀਬਾੜੀ ਮਾਹਿਰ), ਡਾ. ਆਰ.ਐਸ. ਬਾਂਗੜਵਾ (ਖੇਤੀਬਾੜੀ ਮਾਹਿਰ), ਗੁਰਦਿਆਲ ਸਿੰਘ ਨਿੱਜਰ, ਗੁਰਰਾਜ ਸਿੰਘ ਨਿੱਜਰ, ਸ. ਅਮਰਜੀਤ ਸਿੰਘ, ਸ. ਕੁਲਵੰਤ ਸਿੰਘ, ਸ. ਜੋਗਿੰਦਰ ਸਿੰਘ ਅਜੜਾਮ, ਸ. ਮਨਪ੍ਰੀਤ ਸਿੰਘ, ਸ. ਹਰਜਿੰਦਰ ਸਿੰਘ ਅਜੜਾਮ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਵਿਕਾਸ ਸ਼ਰਮਾ, ਡਾ. ਵਿਜੈ ਧੀਰ (ਡੀਨ ਅਕਾਦਮਿਕਸ),ਡਾ. ਅਨੀਤ ਕੁਮਾਰ ਵੱਖ-ਵੱਖ ਵਿਭਾਗਾਂ ਦੇ ਡੀਨ ਪ੍ਰੋਫੈਸਰ ਸਹਿਬਾਨ ਵੀ ਹਾਜ਼ਰ ਸਨ। ਇਸ ਮੌਕੇ ਡਾ.ਹਰਪ੍ਰੀਤ ਸਿੰਘ ਡਾ. ਸਿਮ੍ਰਿਤੀ ਠਾਕੁਰ ਅਤੇ ਇੰਦੂ ਸ਼ਰਮਾ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਇਤਿਹਾਸਕ ਦਿਨ ਦੇ ਸਮਾਪਨ'ਤੇ ਡਾ ਅਨੀਤ ਕੁਮਾਰ ਨੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤਰ੍ਹਾਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਜਲੰਧਰ ‘ਚ ‘ਖੇਤੀਬਾੜੀ ਉੱਨਤੀ ਅਤੇ ਗ੍ਰਾਮੀਣ ਵਿਕਾਸ ਮੇਲਾ-2025’ ਸਫਲਤਾ ਪੂਰਵਕ ਸੰਪੰਨ ਹੋਇਆ।