Date: 27-09-2024
Event Report
ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ,ਸੰਤ ਬਾਬਾ ਜਨਕ ਸਿੰਘ ਜੀ, ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿਚ ਮਿਤੀ 27 ਸਤੰਬਰ 2024 ਨੂੰ UICM, MHM ਵਿਭਾਗ ਅਤੇ IQAC ਵੱਲੋਂ "ਸੈਰ ਸਪਾਟਾ ਅਤੇ ਸ਼ਾਂਤੀ" ਥੀਮ ਨਾਲ ਸੰਬੰਧਿਤ ‘ਵਿਸ਼ਵ ਸੈਰ-ਸਪਾਟਾ ਦਿਵਸ’ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮਾਣਯੋਗ ਸ਼ਖਸੀਅਤਾਂ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਸ.ਸੁਨੀਲ ਵਟਸ,ਕੁਲਵੰਤ ਸਿੰਘ,ਮਨਪ੍ਰੀਤ ਸਿੰਘ, ਜੋਗਿੰਦਰ ਸਿੰਘ ਘੜਿਆਲ,ਜੋਗਿੰਦਰ ਸਿੰਘ ਅਜੜਾਮ, ਸ. ਹਰਜਿੰਦਰ ਸਿੰਘ,ਡਾ. ਅਸ਼ੋਕ ਗੁਰੂ ਕਮੇਟੀ ਮੈਬਰਾਂ ਨੇ ਵੀ ਸ਼ਿਰਕਤ ਕੀਤੀ। ਸ੍ਰੀ ਅਸ਼ੀਸ਼ ਅਹਲਾਵਤ ਨੇ ‘ਸੈਰ ਸਪਾਟਾ ਅਤੇ ਸ਼ਾਂਤੀ’ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਸੈਰ ਸਪਾਟਾ ਦੀ ਅਹਿਮੀਅਤ ਤੇ ਜ਼ੋਰ ਦਿੰਦਿਆਂ ਕਿਹਾ ਕਿ ਸੈਰ ਸਪਾਟਾ ਮਨੋਰੰਜਨ ਕਰਨਾ ਹੀ ਨਹੀਂ ਸਗੋਂ ਸੰਸਾਰ ਵਿਚ ਸ਼ਾਂਤੀ ਦੇ ਮਹੌਲ ਨੂੰ ਵੀ ਯਕੀਨੀ ਬਣਾਉਣਾ ਹੈ।ਉਨ੍ਹਾਂ ਦੱਸਿਆ ਕਿ ਜਦੋਂ ਲੋਕ ਇਕ ਦੂਜੇ ਦੇ ਦੇਸ਼ਾ ਵਿਚ ਯਾਤਰਾ ਕਰਦੇ ਹਨ,ਤਾਂ ਉਨ੍ਹਾਂ ਨੂੰ ਵੱਖ-ਵੱਖ ਲੋਕਾਂ ਅਤੇ ਸਭਿਆਚਾਰਾਂ ਬਾਰੇ ਜਾਣੂ ਹੋਣ ਦਾ ਮੌਕਾ ਮਿਲਦਾ ਹੈ।ਇਹ ਤਜਰਬੇ ਸਾਡੀਆਂ ਮਨੁੱਖੀ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ।ਸੈਰ ਸਪਾਟਾ ਆਰਥਿਕ ਸਥਿਰਤਾ ਲਈ ਵੀ ਇੱਕ ਮਹੱਤਵਪੂਰਨ ਸਾਧਨ ਹੈ। ਜਿਸ ਨਾਲ ਕਈ ਦੇਸ਼ਾਂ ਦੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਹੁੰਦਾ ਹੈ ਅਤੇ ਇਸ ਨਾਲ ਸਮਾਜ ਵਿਚ ਸ਼ਾਂਤੀ ਬਣੀ ਰਹਿੰਦੀ ਹੈ।ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗੋਲੀ, ਪੋਸਟਰ ਮੇਕਿੰਗ, ਮੋਡਲਿੰਗ ਸਮੇਤ ਦਿਲਚਸਪ ਮੁਕਾਬਲੇ ਅਤੇ ਪ੍ਰਦਰਸ਼ਨ ਪੇਸ਼ ਕੀਤੇ ਗਏ। ਇਸ ਸਮਾਗਮ ਦੇ ਕਨਵੀਨਰ ਸ. ਰੂਪ ਸਿੰਘ (ਡਿਪਟੀ ਰਜਿਸਟਰਾਰ),ਡਾ. ਵਿਜੇ ਧੀਰ (ਡੀਨ ਅਕਾਦਮਿਕਸ),ਡਾ.ਅਜੇ ਪਠਾਣੀਆਂ(ਡਿਪਟੀ ਡੀਨ ਯੂਆਈਸੀਐਮ),ਕੋ.ਕਨਵੀਨਰ ਸਹਾਇਕ ਪ੍ਰੋ. ਪਵਨ ਕੁਮਾਰ, ਸਹਾਇਕ ਪ੍ਰੋ. ਏਕਤਾ ਮਾਹੀ, ਸੰਗਠਨ ਕਮੇਟੀ ਦੇ ਮੈਂਬਰ ਸਹਾਇਕ ਪ੍ਰੋ. ਗੌਰਵ ਮਿਸ਼ਰਾ, ਅਨਮੋਲ ਗੁਪਤਾ, ਰੋਹਿਤ ਕੁਮਾਰ ਤੇ ਵੱਖ-ਵੱਖ ਵਿਭਾਗਾਂ ਦੇ ਡੀਨ, ਮੁਖੀ, ਪ੍ਰੋਫ਼ੈਸਰ ਸਹਿਬਾਨ ਹਾਜ਼ਰ ਸਨ।
ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਸ.ਸੁਨੀਲ ਵਟਸ,ਕੁਲਵੰਤ ਸਿੰਘ,ਮਨਪ੍ਰੀਤ ਸਿੰਘ, ਜੋਗਿੰਦਰ ਸਿੰਘ ਘੜਿਆਲ,ਜੋਗਿੰਦਰ ਸਿੰਘ ਅਜੜਾਮ, ਸ. ਹਰਜਿੰਦਰ ਸਿੰਘ,ਡਾ. ਅਸ਼ੋਕ ਗੁਰੂ ਨੇ ਸ਼ਿਰਕਤ ਕੀਤੀ।