Date: 21-08-2024 to 29-08-2024
Activity Report
ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ, ਸ. ਹਰਦਮਨ ਸਿੰਘ ਮਿਨਹਾਸ ਜੀ (ਸਕੱਤਰ,) ਦੇ ਦਿਸ਼ਾ ਨਿਰਦੇਸ਼ ਤਹਿਤ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਚ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਵਲੋਂ ‘ਰਾਸ਼ਟਰੀ ਖੇਡ ਦਿਵਸ’ 21-29 ਅਗਸਤ 2024 ਤੱਕ ਸਫਲਤਾ ਪੂਰਵਕ ਮਨਾਇਆ ਗਿਆ।ਇਸ ਮੌਕੇ ਡਾ. ਵਿਜੈ ਧੀਰ ਜੀ, ਡੀਨ ਅਕਾਦਮਿਕਸ, ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ‘ਰਾਸ਼ਟਰੀ ਖੇਡ ਦਿਵਸ’ ਹਰ ਸਾਲ 29 ਅਗਸਤ ਨੂੰ ਭਾਰਤ ਵਿਚ ਮਨਾਇਆ ਜਾਂਦਾ ਹੈ।ਇਸ ਦਿਨ ਨੂੰ ਭਾਰਤ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ(ਹਾਕੀ ਦਾ ਜਾਦੂਗਰ) ਦੀ ਯਾਦ ਵਿਚ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ‘ਰਾਸ਼ਟਰੀ ਖੇਡ ਦਿਵਸ’ ਦਾ ਮੁੱਖ ਮਕਸਦ ਲੋਕਾਂ ਵਿਚ ਸਪੋਰਟਸ ਅਤੇ ਫਿਟਨੈਸ ਲਈ ਜਾਗਰੂਕਤਾ ਪੈਦਾ ਕਰਨਾ ਹੈ।ਇਹ ਦਿਨ ਸਿਹਤਮੰਦ ਜੀਵਨਸ਼ੈਲੀ, ਸਰੀਰਕ ਕੁਸ਼ਲਤਾ ਅਤੇ ਮਨੁੱਖੀ ਅਰੋਗਤਾ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਹੈ। ਇਸ ਮੌਕੇ ‘ਤੇ ਯੂਨੀਵਰਸਿਟੀ ਵਿਚ ਬੈਡਮਿੰਟਨ ਅਤੇ ਕਰਾਸ ਕੰਟਰੀ ਦੀ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ 80 ਤੋਂ ਵੱਧ ਵੱਖ-ਵੱਖ ਸੰਸਥਾਵਾਂ, ਤੋਂ ਪ੍ਰਤੀਯੋਗੀਆਂ ਨੇ ਭਾਗ ਲਿਆ। ਮੁਡਿਆਂ ਵਿਚੋਂ ਯੁਵਰਾਜ ਸਿੰਘ ਨੇ ਪਹਿਲਾ,ਤਾਰਾ ਚੰਦ ਨੇ ਦੂਜਾ ਅਤੇ ਓਮ ਪ੍ਰਕਾਸ ਨੇ ਤੀਜਾ ਸਥਾਨ, ਕੁੜੀਆਂ ਵਿਚੋਂ ਅਨੂ ਨੇ ਪਹਿਲਾ ,ਹਰਮਨ ਨੇ ਦੂਜਾ ਅਤੇ ਸੁਮਿਤ ਤੇ ਮਨਪ੍ਰੀਤ ਕਾਜਲ ਨੇ ਤੀਜਾ ਸਥਾਨ ਹਾਸਲ ਕੀਤਾ ।ਆਖੀਰ ਵਿਚ ਵਿਭਾਗ ਵੱਲੋਂ ਆਏ ਹੋਏ ਪ੍ਰਤੀਯੋਗੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਭੇਂਟ ਕੀਤੇ ਗਏ।ਇਸ ਤਰ੍ਹਾਂ ‘ਰਾਸ਼ਟਰੀ ਖੇਡ ਦਿਵਸ’ ਸਫਲਤਾ ਪੂਰਵਕ ਸੰਪੰਨ ਹੋਇਆ।ਇਸ ਮੌਕੇ ਡਾ. ਅਨੀਤ ਕੁਮਾਰ ਜੀ, ਰਜਿਸਟਰਾਰ, ਸ.ਰੂਪ ਸਿੰਘ, ਡਿਪਟੀ ਰਜਿਸਟਰਾਰ ਵੱਖ-ਵੱਖ ਵਿਭਾਗਾਂ ਦੇ ਡੀਨ, ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਵਿਭਾਗ ਦੇ ਡਾਇਰੇਕਟਰ ਡਾ.ਰਣਧੀਰ ਸਿੰਘ, ਪ੍ਰੋਫ਼ੈਸਰ ਸਹਿਬਾਨ ਆਦਿ ਵੀ ਹਾਜ਼ਰ ਸਨ।