Notice Regarding Submission of Defective Applications of PMS to SC/ST/OBC - Himachal Pradesh at Nation Scholarship Portal   Click here       Notice Regarding PhD Entrance Dec 2024 Result   Click here       Notice Regarding Aadhaar is Not Seeded with bank Account- PMS Punjab to SC   Click here      
logo logo logo
Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਸੰਤ ਬਾਬਾ ਮਲਕੀਤ ਸਿੰਘ ਯਾਦਗ਼ਾਰੀ ਚੇਅਰ ਵਲੋਂ ‘ਗੁਰੂ ਗੋਬਿਦ ਸਿੰਘ ਜੀ ਦਾ ਜੀਵਨ ਅਤੇ ਉਹਨਾਂ ਦੀ ਵਿਰਾਸਤ’ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ

Date: 08-08-2024

Venue/Time: Sant Baba Bhag Singh University, Jalandhar


Report


ਮਿਤੀ 8 ਅਗਸਤ 2024 ਦਿਨ ਵੀਰਵਾਰ ਨੂੰ ਸੰਤ ਬਾਬਾ ਮਲਕੀਤ ਸਿੰਘ ਯਾਦਗ਼ਾਰੀ ਚੇਅਰ ਵਲੋਂ ‘ਗੁਰੂ ਗੋਬਿਦ ਸਿੰਘ ਜੀ ਦਾ ਜੀਵਨ ਅਤੇ ਉਹਨਾਂ ਦੀ ਵਿਰਾਸਤ’ ਵਿਸ਼ੇ ਉਪਰ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।। ਜੋ ਕਿ ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਸੰਤ ਬਾਬਾ ਮਨਮੋਹਨ ਸਿੰਘ ਜੀ, ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਅਤੇ ਡਾ. ਧਰਮਜੀਤ ਸਿੰਘ ਪਰਮਾਰ ਜੀ ਵਾਇਸ-ਚਾਂਸਲਰ ਦੀ ਯੋਗ ਅਗਵਾਈ ਵਿਚ ਸਫ਼ਲਤਾਪੂਰਵਕ ਸੰਪੂਰਣ ਹੋਇਆ। ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਪ੍ਰਸਿੱਧ ਵਿਦਵਾਨ ਸ. ਗੁਰਬੀਰ ਸਿੰਘ (ਸਾਬਕਾ ਵਿਜ਼ਟਿੰਗ ਪ੍ਰੋਫ਼ੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰੰਮ੍ਰਿਤਸਰ) ਅਤੇ ਮੁੱਖ ਮਹਿਮਾਨ ਵਜੋਂ ਡਾ. ਐਸ. ਪੀ. ਸਿੰਘ (ਸਾਬਕਾ ਵਾਇਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰੰਮ੍ਰਿਤਸਰ) ਸ਼ਾਮਿਲ ਹੋਏ।
ਇਸ ਸੈਮੀਨਾਰ ਦੇ ਵਿਸ਼ੇ ਬਾਰੇ ਦੱਸਦਿਆਂ ਡਾ.ਹਰਪ੍ਰੀਤ ਸਿੰਘ (ਚੇਅਰ ਫੈਲੋ, ਸੰਤ ਬਾਬਾ ਮਲਕੀਤ ਸਿੰਘ ਯਾਦਗ਼ਾਰੀ ਚੇਅਰ) ਆਖਿਆ ਕਿ ਸਿੱਖ ਧਰਮ ਨਾਲ ਸਬੰਧਤ ਪਾਵਨ, ਪੁਰਾਤਨ ਅਤੇ ਇਤਿਹਾਸਕ ਵਸਤਾਂ ਦਾ ਇਤਿਹਾਸਕ ਅਤੇ ਅਕਾਦਮਿਕ ਮਹੱਤਵ ਹੈ।ਇਹਨਾਂ ਦਾ ਦਸਤਾਵੇਜ਼ੀ ਸਰੂਪ ਭਵਿੱਖ ਦੀਆਂ ਪੀੜ੍ਹੀਆਂ ਲਈ ਬਹੁਤ ਜ਼ਰੂਰੀ ਹੁੰਦਾ ਹੈ।ਇਸ ਸੰਦਰਭ ਵਿਚ ਇਹ ਸੈਮੀਨਾਰ ਕਰਵਾਇਆ ਗਿਆ।
ਇਸ ਸਮਾਗਮ ਵਿਚ ਹਾਜ਼ਰ ਵਿਸ਼ੇਸ਼ ਮਹਿਮਾਨ ਸਾਹਿਬਾਨਾਂ ਅਤੇ ਸ੍ਰੋਤਿਆਂ ਲਈ ਸਵਾਗਤੀ ਸ਼ਬਦ ਆਖਦਿਆਂ ਡਾ. ਧਰਮਜੀਤ ਸਿੰਘ ਪਰਮਾਰ (ਵਾਇਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ) ਨੇ ਸੈਮੀਨਾਰ ਦੀ ਇਤਿਹਾਸਕ ਮਹੱਤਤਾ ਬਾਰੇ ਚਾਨਣਾ ਪਾਇਆ।ਉਹਨਾਂ ਨੇ ਸੰਤ ਬਾਬਾ ਮਲਕੀਤ ਸਿੰਘ ਯਾਦਗ਼ਾਰੀ ਚੇਅਰ ਦੀ ਸਥਾਪਨਾ, ਸਾਰਥਕਤਾ ਅਤੇ ਸੁਹਜ ਬਾਰੇ ਗੱਲ ਕੀਤੀ।ਇਸ ਚੇਅਰ ਦੀ ਅਕਾਦਮਿਕ ਅਤੇ ਖੋਜਮੂਲਕ ਲੋੜ ਬਾਰੇ ਮਹੱਤਵਪੂਰਣ ਨੁਕਤੇ ਸਾਂਝੇ ਕੀਤੇ।ਉਹਨਾਂ ਨੇ ਸੰਤਾਂ ਮਹਾਂਪੁਰਖਾਂ ਦਾ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਬਾਰੇ ਭਾਵਪੂਰਤ ਗੱਲ ਕੀਤੀ।
ਇਸ ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਸ. ਗੁਰਬੀਰ ਸਿੰਘ (ਸਾਬਕਾ ਵਿਜ਼ਟਿੰਗ ਪ੍ਰੋਫ਼ੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਸ਼ਾਮਿਲ ਹੋਏ।ਜੋ ਕਿ ਡਾਕੂਮੈਂਟੇਸ਼ਨ ਰਾਹੀਂ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖ ਧਰਮ ਦੇ ਫ਼ਲਸਫ਼ੇ ਅਤੇ ਵਿਚਾਰਧਾਰਾ ਲਈ ਕਾਰਜ ਕਰ ਰਹੇ ਹਨ। ਉਹਨਾਂ ਨੇ ਆਪਣੇ ਮੁੱਖ ਭਾਸ਼ਣ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਪੁਰਾਤਨ ਨਿਸ਼ਾਨੀਆਂ ਬਾਰੇ ਵਿਦਵਤਾ ਭਰਪੂਰ ਭਾਸ਼ਣ ਦਿੱਤਾ।ਉਹਨਾਂ ਨੇ ਇਤਿਹਾਸਕ ਨਿਸ਼ਾਨੀਆਂ ਦੀ ਅਲੌਕਿਕਤਾ ਬਾਰੇ ਤਸਵੀਰਾਂ ਦੀ ਜ਼ੁਬਾਨੀ ਚਾਨਣਾ ਪਾਇਆ। ਉਹਨਾਂ ਨੇ ਇਹਨਾਂ ਲਾਮਿਸਾਲ ਨਿਸ਼ਾਨੀਆਂ ਦੇ ਮਾਧਿਅਮ ਨਾਲ ਇਤਿਹਾਸ ਦੀ ਗਤੀ ਨੂੰ ਪਰਿਭਾਸ਼ਤ ਕੀਤਾ।ਉਹਨਾਂ ਦਾ ਵਿਦਵਤਾ ਭਰਪੂਰ ਭਾਸ਼ਣ ਵਿਦਿਆਰਥੀਆਂ ਵਲੋਂ ਭਰਵੀਂ ਇਕਾਗਰਤਾ ਨਾਲ ਸੁਣਿਆ ਗਿਆ।
ਇਸ ਮੁੱਖ ਭਾਸ਼ਣ ਤੋਂ ਬਾਅਦ ਮੁੱਖ ਮਹਿਮਾਨ ਡਾ. ਐਸ. ਪੀ. ਸਿੰਘ (ਸਾਬਕਾ ਵਾਇਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਸ. ਗੁਰਬੀਰ ਸਿੰਘ ਦੇ ਭਾਸ਼ਣ ਉਪਰ ਟਿੱਪਣੀ ਕਰਦਿਆਂ ਕਿਹਾ ਕਿ ਇਹ ਭਾਸ਼ਣ ਵਿਦਿਆਰਥੀਆਂ ਖ਼ਾਸ ਕਰਕੇ ਖੋਜਾਰਥੀਆਂ ਲਈ ਰਾਹ ਦਸੇਰਾ ਹੈ।ਉਹਨਾਂ ਨੇ ਕਿਹਾ ਕਿ ਅਣਗਾਹੇ ਰਾਹਾਂ ‘ਤੇ ਖੋਜ ਕਰਨਾ ਬਿਖੜਾ ਪੈਂਡਾ ਹੁੰਦਾ ਹੈ ਜੋ ਕਿ ਸ. ਗੁਰਬੀਰ ਸਿੰਘ ਕਰ ਰਹੇ ਹਨ।ਇਸ ਤਰ੍ਹਾਂ ਦੀ ਖੋਜ ਪੰਜਾਬੀ ਅਖਾਦਮਿਕਤਾ ਲਈ ਵੀ ਸਾਰਥਕ ਹੋਵੇਗੀ।ਉਹਨਾਂ ਸਿੱਖ ਪੁਰਾਤਨ ਚਿੰਨ੍ਹਾਂ ਤੇ ਵਸਤਾਂ ਦੇ ਮਹਾਤਮ ਤੇ ਮਹੱਤਵ ਬਾਰੇ ਵਿਸਥਾਰਪੂਰਵਕ ਉਸਾਰੂ ਸੰਵਾਦ ਸਿਰਜਿਆ।ਉਹਨਾਂ ਨੇ ਸੰਤ ਬਾਬਾ ਮਲਕੀਤ ਸਿੰਘ ਯਾਦਗ਼ਾਰੀ ਚੇਅਰ ਦੇ ਚੇਅਰ ਪ੍ਰਬੰਧਕਾਂ ਨੂੰ ਸ਼ਾਬਾਸ਼ ਵੀ ਦਿੱਤੀ।
ਅੰਤ ਵਿਚ ਧੰਨਵਾਦੀ ਸ਼ਬਦ ਬੋਲਦਿਆਂ ਡਾ. ਵਿਜੈ ਧੀਰ, ਡੀਨ ਅਕਾਦਮਿਕ ਨੇ ਕਿਹਾ ਕਿ ਸੰਤ ਬਾਬਾ ਮਲਕੀਤ ਸਿੰਘ ਯਾਦਗ਼ਾਰੀ ਚੇਅਰ ਵਲੋਂ ਉਲੀਕੇ ਇਸ ਸੈਮੀਨਾਰ ਨੇ ਵਿਦਿਆਰਥੀਆਂ ਅੰਦਰ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਲਈ ਇਤਿਹਾਸ ਨੂੰ ਸਿੱਖਣ, ਸਮਝਣ ਅਤੇ ਅਨੁਸਰਣ ਕਰਨ ਦੀਆਂ ਨਵੀਂਆਂ ਵਿਧੀਆਂ ਅਤੇ ਜੁਗਤਾਂ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ।ਉਹਨਾਂ ਨੇ ਆਏ ਹੋਏ ਮਹਿਮਾਨ ਸਾਹਿਬਾਨਾਂ ਵਿਸ਼ੇਸ਼ ਤੌਰ ‘ਤੇ ਸ. ਗੁਰਬੀਰ ਸਿੰਘ ਅਤੇ ਡਾ. ਐਸ. ਪੀ. ਸਿੰਘ ਦਾ ਧੰਨਵਾਦ ਕੀਤਾ।ਉਹਨਾਂ ਸੰਤ ਬਾਬਾ ਮਲਕੀਤ ਸਿੰਘ ਯਾਦਗ਼ਾਰੀ ਚੇਅਰ ਦੇ ਚੇਅਰ ਫੈਲੋ ਡਾ.ਹਰਪ੍ਰੀਤ ਸਿੰਘ ਅਤੇ ਡਾ. ਅਨੀਤਾ ਰਾਣੀ ਨੂੰ ਮੁਬਾਰਕਬਾਦ ਆਖੀ।ਇਸ ਮੌਕੇ ਸ. ਹਰਦਮਨ ਸਿੰਘ ਮਿਨਹਾਸ, ਸਕੱਤਰ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ, ਡਾ. ਧਰਮਜੀਤ ਸਿੰਘ ਪਰਮਾਰ ਜੀ, ਵਾਈਸ-ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ, ਡਾ. ਅਨੀਤ ਕੁਮਾਰ ਰਜਿਸਟਰਾਰ, ਸ. ਰੂਪ ਸਿੰਘ ਡਿਪਟੀ ਰਜਿਸਟਰਾਰ, ਡਾ. ਵਿਜੈ ਧੀਰ ਡੀਨ ਅਕਾਦਮਿਕ ਅਤੇ ਵੱਖ-ਵੱਖ ਵਿਭਾਗਾਂ ਦੇ ਡੀਨ, ਮੁਖੀ, ਅਧਿਆਪਕ, ਵਿਦਿਆਰਥੀ ਅਤੇ ਖੋਜਾਰਥੀ ਹਾਜ਼ਰ ਸਨ। ਡਾ. ਹਰਪ੍ਰੀਤ ਸਿੰਘ ਨੇ ਮੰਚ ਦਾ ਸੰਚਾਲਨ ਬਾਖ਼ੂਬੀ ਕੀਤਾ।

News

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ‘ਤੀਆਂ ਦਾ ਤਿਉਹਾਰ’ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਮਿਤੀ 13 ਅਗਸਤ 2024 ਨੂੰ ‘ਤੀਆਂ ਦਾ ਤਿਉਹਾਰ’ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿਚ ਮਨਾਇਆ ਗਿਆ ।ਇਸ ਮੌਕੇ ਸ.ਅਮਰਜੀਤ ਸਿੰਘ,ਸ. ਕੁਲਵੰਤ ਸਿੰਘ,ਸ. ਜੋਗਿੰਦਰ ਸਿੰਘ ਅਜੜਾਮ, ਸ੍ਰੀ ਰਾਮ ਕੁਮਾਰ ਧੀਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਸਮਾਰੋਹ ਦੀ ਸ਼ੁਰੂਆਤ ਪ੍ਰੋ. ਕੈਲਾਸ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੁਰਮਤਿ ਸ਼ਬਦ ਗਾਇਨ ਨਾਲ ਕੀਤੀ।ਇਸ ਤੋਂ ਬਾਅਦ ਵਿਦਿਆਰਥਣਾਂ ਨੇ ਸੱਭਿਆਚਾਰਕ ਅਤੇ ਲੋਕਧਾਰਾਈ ਗੀਤਾਂ ਰਾਹੀਂ ਪੇਸ਼ਕਾਰੀ ਦੇ ਕੇ ਸਮਾਗਮ ਨੂੰ ਚਾਰ ਚੰਦ ਲਾ ਦਿੱਤੇ। ਸਮਾਰੋਹ ਵਿੱਚ ਗਿੱਧਾ ਅਤੇ ਭੰਗੜੇ ਦੀ ਪੇਸ਼ਕਸ਼ ਨੇ ਸਭ ਦਾ ਮਨ ...........