Date: 10-05-2024
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਚ ਅੱਖਾਂ ਦੇ ਰੋਗ ਅਤੇ ਇਲਾਜ ਸਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਗਿਆ
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਿਖੇ ਅੱਖਾਂ ਦੇ ਰੋਗ ਅਤੇ ਇਲਾਜ ਸਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।ਜੋ ਕਿ ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮਜੀ) ਦੇ ਆਸ਼ੀਰਵਾਦ ਨਾਲ ਅਤੇ ਡਾ. ਧਰਮਜੀਤ ਸਿੰਘ ਪਰਮਾਰ, ਵਾਈਸ-ਚਾਂਸਲਰ (ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਦੀ ਯੋਗ ਅਗਵਾਈ ਵਿਚ ਮਿਤੀ 10 ਮਈ 2024 ਦਿਨ ਸ਼ੁੱਕਰਵਾਰ ਨੂੰ ਅਯੋਜਿਤ ਕੀਤਾ ਗਿਆ।ਇਸ ਸਮਾਗਮ ਦਾ ਮੁੱਖ ਵਿਸ਼ਾ ‘ਅੱਖਾਂ ਦੇ ਰੋਗ ਤੇ ਇਲਾਜ ਲਈ ਜਨਤਕ ਚੇਤਨਾ’ ਰਿਹਾ।ਜਿਸ ਵਿਚ ਮੁੱਖ ਵਕਤਾ ਵਜੋਂ ਡਾ. ਨਵਨੀਤ ਗੁਲਜ਼ਾਰ ਸਿੰਘ ਚੱਗੜ ਸ਼ਾਮਿਲ ਹੋਏ।ਜਿਨ੍ਹਾਂ ਦਾ ਸਵਾਗਤ ਡਾ. ਧਰਮਜੀਤ ਸਿੰਘ ਪਰਮਾਰ, ਵਾਈਸ-ਚਾਂਸਲਰ (ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਦੁਆਰਾ ਸਵਾਗਤੀ ਸ਼ਬਦਾਂ ਨਾਲ ਕੀਤਾ ਗਿਆ।ਡਾ. ਧਰਮਜੀਤ ਸਿੰਘ ਪਰਮਾਰ, ਵਾਈਸ-ਚਾਂਸਲਰ ਨੇ ਡਾ. ਨਵਨੀਤ ਦੇ ਸਮਾਜ ਸੇਵਾ ਵਾਲੇ ਕਾਰਜਾਂ ਦਾ ਜ਼ਿਕਰ ਕੀਤਾ।ਡਾ. ਨਵਨੀਤ ਗੁਲਜ਼ਾਰ ਸਿੰਘ ਚੱਗੜ ਅੱਖਾਂ ਦੇ ਮਾਹਿਰ ਅਤੇ ਮਸ਼ਹੂਰ ਡਾਕਟਰ ਹਨ।ਮੁੱਖ ਵਕਤਾ ਵਜੋਂ ਸੰਵਾਦ ਸਿਰਜਦਿਆਂ ਉਹਨਾਂ ਨੇ ਅੱਖਾਂ ਦੇ ਮਨੁੱਖੀ ਜੀਵਨ ਵਿਚ ਅਹਿਮ ਰੋਲ, ਦੇਖ ਭਾਲ, ਰੋਗ ਅਤੇ ਇਲਾਜ ਸਬੰਧੀ ਬਹੁਤ ਲਾਭਕਾਰੀ ਗਿਆਨ ਸਾਂਝਾਂ ਕੀਤਾ।ਉਹਨਾਂ ਨੇ ਅੱਖਾਂ ਸਬੰਧੀ ਤਕਨੀਕੀ ਅਤੇ ਵਿਗਿਆਨਕ ਨੁਕਤੇ ਸਾਂਝੇ ਕਰਦਿਆਂ ਸਰੋਤਿਆਂ ਨੂੰ ਅੱਖਾਂ ਦੇ ਰੋਗਾਂ ਤੋਂ ਬਚਣ ਲਈ ਪ੍ਰੇਰਿਤ ਕੀਤਾ।ਇਸ ਉਪਰੰਤ ਡਾ. ਵਿਜੈ ਧੀਰ (ਡੀਨ ਅਕਾਦਮਿਕ) ਨੇ ਧੰਨਵਾਦੀ ਸ਼ਬਦ ਆਖਦਿਆਂ ਡਾ. ਨਵਨੀਤ ਗੁਲਜ਼ਾਰ ਸਿੰਘ ਚੱਗੜ ਦੇ ਵਿਚਾਰਾਂ ਨੂੰ ਤੰਦਰੁਸਤ ਜੀਵਨ ਦਾ ਆਧਾਰ ਬਣਾਉਣ ਦਾ ਸੱਦਾ ਦਿੱਤਾ।ਡਾ. ਵਿਜੈ ਧੀਰ ਨੇ ਕਿਹਾ ਕਿ ਡਾ. ਨਵਨੀਤ ਦੇ ਵਿਚਾਰਾਂ ਦੀ ਰੌਸ਼ਨੀ ਰਾਹੀਂ ਅੱਖਾਂ ਸਬੰਧੀ ਰੋਗਾਂ ਤੋਂ ਨਾ ਸਿਰਫ਼ ਬਚਿਆ ਜਾ ਸਕਦਾ ਹੈ ਸਗੋਂ ਅੱਖਾਂ ਦਾ ਸੰਤੁਲਿਤ ਖ਼ਿਆਲ ਵੀ ਰੱਖਿਆ ਜਾ ਸਕਦਾ ਹੈ।
ਇਹ ਸਮਾਗਮ ਲਾਈਫ ਸਾਇੰਸਜ਼ ਅਤੇ ਅਪਲਾਇਡ ਹੈਲਥ ਸਾਇੰਸਜ਼ ਵਿਭਾਗ ਦੇ ਉਦਮ ਨਾਲ ਸੰਭਵ ਹੋਇਆ।
ਇਹ ਸਮਾਗਮ ਸੈਮੀਨਾਰ ਹਾਲ ਬਲਾਕ ਪੰਜ ਵਿਚ ਆਯੋਜਿਤ ਕੀਤਾ ਗਿਆ।ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਮਹੱਤਵਪੂਰਣ ਸਮਾਗਮ ਵਿਚ ਭਰਵੀਂ ਸ਼ਮੂਲੀਅਤ ਕੀਤੀ।