Date: 02-01-2024 to 12-01-2024
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਦੇ ਖੇਡ ਸਟੇਡੀਅਮ ਵਿਖੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਫੁੱਟਬਾਲ ਟੂਰਨਾਮੈਂਟ (ਲੜਕੇ) ਦਾ ਸਮਾਪਨ ਹੋਇਆ।ਇਸ ਟੂਰਨਾਮੈਂਟ ਵਿਚ ਭਾਰਤ ਭਰ ਵਿੱਚੋਂ ਕੁੱਲ 32 ਟੀਮਾਂ ਨੇ ਭਾਗ ਲਿਆ।ਇਸ ਪ੍ਰਤੀਯੋਗਤਾ ਦਾ ਫਾਈਨਲ ਮੈਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਮਹਾਤਮਾ ਗਾਂਧੀ ਯੂਨੀਵਰਸਿਟੀ ਕੁਟਿਆਮ ਦੀਆਂ ਟੀਮਾਂ ਵਿਚਕਾਰ ਹੋਇਆ।ਇਸ ਸ਼ਾਨਦਾਰ ਮੈਚ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮਹਾਤਮਾ ਗਾਂਧੀ ਯੂਨੀਵਰਸਿਟੀ ਕੁਟਿਆਮ ਨੂੰ 2-0 ਗੋਲ਼ਾਂ ਨਾਲ ਹਰਾਇਆ। ਮੈਨ ਆਫ਼ ਦੀ ਮੈਚ ਖਿਡਾਰੀ ਭਾਰਤ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੂੰ ਦਿੱਤਾ ਗਿਆ।
ਸਮਾਪਤੀ ਸਮਾਰੋਹ ਵਿਚ ਸ੍ਰੀ ਸੁਸ਼ੀਲ ਕੁਮਾਰ ਰਿੰਕੂ, ਸੰਸਦ ਮੈਂਬਰ (ਲੋਕ ਸਭਾ), ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਤ ਬਾਬਾ ਜਨਕ ਸਿੰਘ ਜੀ ਅਤੇ ਸੰਤ ਮਨਮੋਹਨ ਸਿੰਘ ਜੀ, ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਉਹਨਾਂ ਦਾ ਫੁਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।
ਉਹਨਾਂ ਤੋਂ ਬਾਅਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਜੀ ਨੇ ਸਵਾਗਤੀ ਸ਼ਬਦਾਂ ਨਾਲ ਮੁੱਖ ਮਹਿਮਾਨ ਦਾ ਸਵਾਗਤ ਕੀਤਾ।ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੂਰੇ ਭਾਰਤ ਵਿੱਚੋਂ ਵੱਖ-ਵੱਖ ਜ਼ੋਨਾਂ ਦੀਆਂ 32 ਟੀਮਾਂ ਭਾਗ ਲੈ ਰਹੀਆਂ ਹਨ। ਅਜਿਹਾ ਰਾਸ਼ਟਰੀ ਪੱਧਰ ਦਾ ਪ੍ਰਤੀਯੋਗੀ ਟੂਰਨਾਮੈਂਟ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਪਾਵਨ ਧਰਤੀ ‘ਤੇ ਹੋਣਾ ਮਾਣ ਵਾਲੀ ਗੱਲ ਹੈ।ਜੋ ਕਿ ਮਹਾਪੁਰਖਾਂ ਦੇ ਆਸ਼ੀਰਵਾਦ ਨਾਲ ਹੀ ਸੰਭਵ ਹੈ।
ਉਹਨਾਂ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਮੈਂਬਰ ਪਾਰਲੀਮੈਂਟ, ਜਲੰਧਰ ਨੇ ਇਸ ਰਾਸ਼ਟਰੀ ਪੱਧਰ ਦੇ ਮੁਕਾਬਲੇ ਦੀ ਮਹਿਮਾਨਨਿਵਾਜ਼ੀ ਲਈ ਯੂਨੀਵਰਸਿਟੀ ਨੂੰ ਮੁਬਾਰਕਬਾਦ ਆਖਿਆ ਅਤੇ ਖੁਸ਼ੀ ਪ੍ਰਗਟ ਕੀਤੀ। ਉਹਨਾਂ ਬਾਬਾ ਜੀ ਵਲੋਂ ਸਿੱਖਿਆ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਪਾਏ ਯੋਗਦਾਨ ਦਾ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਆਲ ਇੰਡੀਆ ਇੰਟਰ ਯੂਨੀਵਰਸਿਟੀ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਦੁਆਬੇ ਦੀ ਧਰਤੀ ਹੋਣਾ ਉਹਨਾਂ ਲਈ ਇੱਕ ਮਾਣ ਵਾਲੀ ਗੱਲ ਹੈ।
ਸੰਤ ਬਾਬਾ ਜਨਕ ਸਿੰਘ ਜੀ ਅਤੇ ਸੰਤ ਮਨਮੋਹਨ ਸਿੰਘ ਜੀ ਵਲੋਂ ਸ੍ਰੀ ਸੁਸ਼ੀਲ ਕੁਮਾਰ ਰਿੰਕੂ, ਸੰਸਦ ਮੈਂਬਰ (ਲੋਕ ਸਭਾ), ਜਲੰਧਰ ਦਾ ਲੋਈ ਅਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ।
ਅਖ਼ੀਰ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਅਮਰਜੀਤ ਸਿੰਘ ਜੀ ਨੇ ਟੂਰਨਾਮੈਂਟ ਵਿਚ ਪੁੱਜੀਆਂ ਅਜ਼ੀਮ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਆਖਿਆ।ਸਹਾਇਕ ਪ੍ਰੋਫ਼ੈਸਰ ਸਰਬਜੀਤ ਸਿੰਘ ਅਤੇ ਸਹਾਇਕ ਪ੍ਰੋਫ਼ੈਸਰ ਸੁਰਿੰਦਰ ਕੌਰ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ।
ਇਸ ਮੌਕੇ ਸੈਕਟਰੀ ਸ. ਹਰਦਮਨ ਸਿੰਘ ਮਿਨਹਾਸ ਜੀ ਸਕੱਤਰ ਸੁਸਾਇਟੀ, ਸ. ਪਰਮਜੀਤ ਸਿੰਘ, ਸ. ਜੋਗਿੰਦਰ ਸਿੰਘ, ਸ. ਅਮਰਜੀਤ ਸਿੰਘ, ਸ. ਕੁਲਵੰਤ ਸਿੰਘ – ਸਾਰੇ ਸੁਸਾਇਟੀ ਮੈਂਬਰ, ਏ.ਆਈ.ਆਈ.ਯੂ. ਵਲੋਂ ਨਰੀਖਕ ਡਾ. ਜਸਪਾਲ ਸਿੰਘ, ਪ੍ਰਿੰਸੀਪਲ ਡਾ.ਲਖਵਿੰਦਰ ਸਿੰਘ, ਸ. ਗੁਰਦੇਵ ਸਿੰਘ ਗਿੱਲ ਅਰਜੁਨ ਐਵਾਰਡੀ, ਸ. ਕਰਨੈਲ ਸਿੰਘ, ਸ. ਹਰਜਿੰਦਰ ਸਿੰਘ (ਪੀ.ਐਫ.ਏ. ਸੈਕਟਰੀ), ਸ. ਜਰਨੈਲ ਸਿੰਘ (ਵਾਈਸ ਪ੍ਰੈਜ਼ੀਡੈਂਟ ਪੀ.ਐਫ.ਏ.), ਸ. ਕੁਲਦੀਪ ਸਿੰਘ ਮਿਨਹਾਸ (ਕਨੇਡਾ), ਸ੍ਰੀਮਤੀ ਸੁਰਿੰਦਰ ਕੋਰ (ਕਨੇਡਾ), ਰਜਿਸਟਰਾਰ ਡਾ. ਅਨੀਤ ਕੁਮਾਰ, ਸ. ਰਣਜੀਤ ਸਿੰਘ ਸਕੂਲ ਪਿੰਸੀਪਲ, ਡਾ. ਰਣਧੀਰ ਸਿੰਘ ਪਠਾਨੀਆ ਡਾਇਰੈਕਟਰ ਸਪੋਰਟਸ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਜੀਤ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।
With the heavenly blessings of Revered Sant Baba Dlawar Singh Ji (Brahm ji), benign endorsement of Chancellor, Sant Baba Manmohan Singh ji, under the able guidance of worthy Secretary sir, Vice Chancellor, SBBSU, Prof (Dr.) Dharmjit Singh Parmar Sir and with the support of respected Registrar sir the All India Inter University Football Tournament which lasted for 11 days organised by the Department of Physical Education and Sports and Inaugurated by Sant Baba Janak Singh ji and Sant Baba Manmohan Singh ji Chancellor of University on 02/01/24 ended today . A total of 32 teams (704participants & 64 escorts)participated in the tournament and the final was played between Punjabi University Patiala and MG University Kerala in which Punjabi University Patiala won by 2-0 today's chief guest Susheel kumar Rinku MP Jalandhar gave the prizes to the winners. The joint third position was bagged by GNDU Amritsar and Adamas University.