Notice Regarding Submission of Defective Applications of PMS to SC/ST/OBC - Himachal Pradesh at Nation Scholarship Portal   Click here       Notice Regarding PhD Entrance Dec 2024 Result   Click here       Notice Regarding Aadhaar is Not Seeded with bank Account- PMS Punjab to SC   Click here      
logo logo logo
Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼

Date: 02-01-2024 to 12-01-2024


ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਦੇ ਖੇਡ ਸਟੇਡੀਅਮ ਵਿਖੇ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ (ਲੜਕੇ) ਦਾ ਆਗਾਜ਼ ਹੋਇਆ ਹੈ।ਜਿਸ ਦਾ ਰਸਮੀ ਉਦਘਾਟਨ ਸੰਤ ਬਾਬਾ ਜਨਕ ਸਿੰਘ ਜੀ ਨੇ ਅਸ਼ੀਰਵਾਦ ਦੇ ਕੇ ਕੀਤਾ।ਇਹ ਪ੍ਰਤੀਯੋਗਤਾ ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਦੀ ਸਰਪ੍ਰਸਤੀ, ਸੈਕਟਰੀ ਸ. ਹਰਦਮਨ ਸਿੰਘ ਮਿਨਹਾਸ, ਵਾਇਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਜੀ ਦੀ ਯੋਗ ਅਗਵਾਈ ਵਿੱਚ ਆਰੰਭ ਹੋਈ। ਇਸ ਸਮਾਗਮ ਦਾ ਆਰੰਭ ਅਰਦਾਸ ਅਤੇ ਸ਼ਬਦ ਗਾਇਨ ਦੀ ਰਸਮ ਨਾਲ ਕੀਤਾ ਗਿਆ। ਮੰਚ ਵਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਆਈਆਂ ਹੋਈਆਂ ਸ਼ਖ਼ਸੀਅਤਾਂ, ਫੁੱਟਬਾਲ ਟੀਮਾਂ ਅਤੇ ਉਹਨਾਂ ਦੇ ਪ੍ਰਬੰਧਕੀ ਮੈਂਬਰਾਂ ਦਾ ਸਵਾਗਤ ਡਾ. ਰਣਧੀਰ ਸਿੰਘ ਪਠਾਣੀਆ (ਡਾਇਰੈਕਟਰ ਸਪੋਰਟਸ) ਨੇ ਕੀਤਾ। ਉਹਨਾਂ ਤੋਂ ਬਾਅਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਜੀ ਨੇ ਸਵਾਗਤੀ ਸ਼ਬਦਾਂ ਨਾਲ ਪ੍ਰਤੀਯੋਗੀ ਟੀਮਾਂ, ਖਿਡਾਰੀਆਂ ਅਤੇ ਕੋਚ ਸਾਹਿਬਾਨਾਂ ਦਾ ਸਵਾਗਤ ਕੀਤਾ।ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੂਰੇ ਭਾਰਤ ਵਿੱਚੋਂ ਵੱਖ-ਵੱਖ ਜ਼ੋਨਾਂ ਦੀਆਂ 32 ਟੀਮਾਂ ਭਾਗ ਲੈ ਰਹੀਆਂ ਹਨ। ਅਜਿਹੇ ਰਾਸ਼ਟਰੀ ਪੱਧਰ ਦੇ ਪ੍ਰਤੀਯੋਗੀ ਟੂਰਨਾਮੈਂਟ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਪਾਵਨ ਧਰਤੀ ‘ਤੇ ਹੋਣੇ ਮਾਣ ਵਾਲੀ ਗੱਲ ਹੈ। ਜੋ ਕਿ ਮਹਾਂ-ਪੁਰਸ਼ਾਂ ਦੇ ਆਸ਼ੀਰਵਾਦ ਨਾਲ ਹੀ ਸੰਭਵ ਹੈ।ਉਹਨਾਂ ਤੋਂ ਬਾਅਦ ਸ. ਸੁਖਵਿੰਦਰ ਸਿੰੰਘ ਕੋਟਲੀ ਐਮ.ਐਲ.ਏ. ਹਲਕਾ ਆਦਮਪੁਰ ਨੇ ਇਸ ਰਾਸ਼ਟਰੀ ਪੱਧਰ ਦੇ ਮੁਕਾਬਲੇ ਦੀ ਮਹਿਮਾਨ ਨਿਵਾਜ਼ੀ ਲਈ ਯੂਨੀਵਰਸਿਟੀ ਨੂੰ ਮੁਬਾਰਕਬਾਦ ਆਖਿਆ ਅਤੇ ਖੁਸ਼ੀ ਪ੍ਰਗਟ ਕੀਤੀ। ਇਸ ਪ੍ਰਤੀਯੋਗਤਾ ਵਿਚ ਪਹਿਲਾਂ ਲੀਗ ਤੇ ਫਿਰ ਨਾਕ-ਆਉਟ ਪ੍ਰਤੀਯੋਗਤਾ ਵਾਲੇ ਮੈਚ ਹੋਣਗੇ।ਇਹ ਮੈਚ ਮਿਤੀ 12/01/2024 ਤੱਕ ਲਗਾਤਾਰ ਚੱਲਦੇ ਰਹਿਣਗੇ।ਇਹਨਾਂ ਮੈਚਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਏ. ਆਈ. ਯੂ. ਵਲੋਂ ਨਰੀਖਕ ਡਾ. ਜਸਪਾਲ ਸਿੰਘ (ਪਿੰਰਸੀਪਲ ਲਾਇਲਪੁਰ ਖਾਲਸਾ ਕਾਲਜ, ਜਲੰਧਰ) ਨੂੰ ਨਿਯੁਕਤ ਕੀਤਾ ਗਿਆ ਹੈ। ਅਖ਼ੀਰ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਸਰੀਰਕ ਸਿਖਿਆ ਵਿਭਾਗ ਦੇ ਮੁਖੀ ਡਾ. ਅਮਰਜੀਤ ਸਿੰਘ ਜੀ ਨੇ ਟੂਰਨਾਮੈਂਟ ਵਿਚ ਪੁੱਜੀਆਂ ਅਜ਼ੀਮ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਪਹਿਲੇ ਦਿਨ ਦੀ ਖੇਡ-ਪ੍ਰਤੀਯੋਗਤਾ ਵਿਚ ਚਾਰ ਮੈਚ ਖੇਡੇ ਗਏ।ਇਨ੍ਹਾਂ ਰੁਮਾਂਚਕ ਮੈਚਾਂ ਦੇ ਨੀਜੇ ਇਸ ਤਰ੍ਹਾਂ ਰਹੇ- ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਹਰਿਆਣਾ ਨੂੰ 6-0 ਨਾਲ ਹਰਾਇਆ। ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਨੇ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਨੂੰ 4-0 ਨਾਲ ਹਰਾਇਆ।ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਦਿੱਲੀ ਯੂਨੀਵਰਸਿਟੀ ਨੂੰ 4-0 ਨਾਲ ਹਰਾਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਯੂਨੀਵਰਸਿਟੀ ਆਫ ਕੋਟਾ ਨੂੰ 1-0 ਨਾਲ ਹਰਾਇਆ।ਸਹਾਇਕ ਪ੍ਰੋਫ਼ੈਸਰ ਸਰਬਜੀਤ ਸਿੰਘ ਅਤੇ ਸਹਾਇਕ ਪ੍ਰੋਫ਼ੈਸਰ ਸੁਰਿੰਦਰ ਕੌਰ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ। ਇਸ ਆਗਾਜ਼ ਦੇ ਮੌਕੇ ਸ. ਪਰਮਜੀਤ ਸਿੰਘ, ਸ. ਅਮਰਜੀਤ ਸਿੰਘ, ਸ. ਜੋਗਿੰਦਰ ਸਿੰਘ – ਸਾਰੇ ਸੁਸਾਇਟੀ ਮੈਂਬਰ, ਸ. ਸੁਖਵਿੰਦਰ ਸਿੰਘ ਕੋਟਲੀ ਐਮ.ਐਲ.ਏ. ਹਲਕਾ ਆਦਮਪੁਰ, ਸ. ਕੁਲਦੀਪ ਸਿੰਘ ਮਿਨਹਾਸ, ਸੁਰਿੰਦਰ ਕੌਰ ਮਿਨਹਾਸ, ਸ. ਸੁਖਦੇਵ ਸਿੰਘ ਪੁਆਰ, ਸ. ਮਨਪ੍ਰੀਤ ਸਿੰਘ ਪੁਆਰ, ਸ. ਅਜੀਤਪਾਲ ਸਿੰਘ ਮਿਨਹਾਸ, ਡਾ. ਕਰਨੈਲ ਸਿੰਘ, ਡਾ. ਸ਼ੈਫ਼ਾਲੀ ਸਿੰਗਲਾ, ਡਾ. ਗੁਰਭੇਜ ਕੌਰ, ਸ. ਜਗਮੋਹਨ ਸਿੰਘ ਬੱਡੋਂ, ਡਾ. ਅਨੀਤ ਕੁਮਾਰ (ਰਜਿਸਟਰਾਰ), ਸ. ਰਣਜੀਤ ਸਿੰਘ (ਪਿੰਰਸੀਪਲ), ਸ. ਹਰਜਿੰਦਰ ਸਿੰਘ (ਪੀ.ਐਫ.ਏ. ਸੈਕਟਰੀ) ਆਦਿ ਮਹੱਤਵਪੂਰਣ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

With the heavenly blessings of Revered Sant Baba Dilawar Singh Ji (Bram Ji) benign endorsement of Chancellor (SBBSU) Sant Baba Manmohan Singh Ji and under the able guidance of worthy Vice Chancellor (SBBSU) Prof. (Dr.) Dharamjit Singh Parmar.
In a bid to promote Sportsmanship and Unity Sant Baba bhag Singh University is set to host the highly anticipated All India Inter University Football Tournament from 2, Jan-2024 to 12, Jan-2024. The total no. Of participating teams are 32 and the type of tournament is League cum Knockout. Teams from different states and regions are set to showcase their talent, and making it a true national event. The tournament serves as a big platform for players, coaches and enthusiasts to connect and share their talent for football.The All India Inter University Football Tournament at SBBSU promises to be a celebration of athleticism and Sportsmanship, and believes in bringing people together through the language of sports.

News

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ‘ਤੀਆਂ ਦਾ ਤਿਉਹਾਰ’ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਮਿਤੀ 13 ਅਗਸਤ 2024 ਨੂੰ ‘ਤੀਆਂ ਦਾ ਤਿਉਹਾਰ’ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿਚ ਮਨਾਇਆ ਗਿਆ ।ਇਸ ਮੌਕੇ ਸ.ਅਮਰਜੀਤ ਸਿੰਘ,ਸ. ਕੁਲਵੰਤ ਸਿੰਘ,ਸ. ਜੋਗਿੰਦਰ ਸਿੰਘ ਅਜੜਾਮ, ਸ੍ਰੀ ਰਾਮ ਕੁਮਾਰ ਧੀਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਸਮਾਰੋਹ ਦੀ ਸ਼ੁਰੂਆਤ ਪ੍ਰੋ. ਕੈਲਾਸ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੁਰਮਤਿ ਸ਼ਬਦ ਗਾਇਨ ਨਾਲ ਕੀਤੀ।ਇਸ ਤੋਂ ਬਾਅਦ ਵਿਦਿਆਰਥਣਾਂ ਨੇ ਸੱਭਿਆਚਾਰਕ ਅਤੇ ਲੋਕਧਾਰਾਈ ਗੀਤਾਂ ਰਾਹੀਂ ਪੇਸ਼ਕਾਰੀ ਦੇ ਕੇ ਸਮਾਗਮ ਨੂੰ ਚਾਰ ਚੰਦ ਲਾ ਦਿੱਤੇ। ਸਮਾਰੋਹ ਵਿੱਚ ਗਿੱਧਾ ਅਤੇ ਭੰਗੜੇ ਦੀ ਪੇਸ਼ਕਸ਼ ਨੇ ਸਭ ਦਾ ਮਨ ...........