Date: 07-11-2023 to 21-11-2023
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਿਖੇ ਪੰਜਾਬੀ ਵਿਭਾਗ ਵਲੋਂ ‘ਪੰਜਾਬੀ ਮਹੀਨੇ’ ਨੂੰ ਸਮਰਪਿਤ ਤਿੰਨ ਸਮਾਗਮ ਕਰਵਾਏ ਗਏ। ਜੋ ਕਿ ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਸੰਤ ਬਾਬਾ ਮਨਮੋਹਨ ਸਿੰਘ ਜੀ, ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਅਤੇ ਡਾ. ਧਰਮਜੀਤ ਸਿੰਘ ਪਰਮਾਰ ਜੀ ਵਾਈਸ-ਚਾਂਸਲਰ ਦੀ ਯੋਗ ਅਗਵਾਈ ਵਿਚ ਸਫ਼ਲਤਾਪੂਰਵਕ ਸੰਪੂਰਣ ਹੋਏ ਹਨ।
ਪੰਜਾਬੀ ਵਿਭਾਗ ਵਲੋਂ ਪੰਜਾਬੀ ਮਹੀਨੇ ਦੇ ਅੰਤਰਗਤ ਵੱਖ ਵੱਖ ਮੁਕਾਬਲੇ ਕਰਵਾਏ ਗਏ। ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਵਿਦਿਆਰਥੀਆਂ ਨੇ ਇਹਨਾਂ ਸਮਾਗਮਾਂ ਵਿਚ ਭਰਵੀਂ ਸ਼ਮੂਲੀਅਤ ਕੀਤੀ। ਮਿਤੀ ਸੱਤ ਨਵੰਬਰ 2023 ਨੂੰ ‘ਸਿਰਜਣਾਤਮਕ ਲੇਖਣੀ ਮੁਕਾਬਲਾ’,ਮਿਤੀ 14 ਨਵੰਬਰ 2023 ਨੂੰ ‘ਪੰਜਾਬੀ ਭਾਸ਼ਾ:ਦਿਸ਼ਾ ਅਤੇ ਦਸ਼ਾ’ ਵਿਸ਼ੇ ‘ਤੇ ਭਾਸ਼ਣ ਮੁਕਾਬਲਾ ਅਤੇ ਮਿਤੀ 21 ਨਵੰਬਰ 2023 ਨੂੰ ‘ਕਵੀ ਦਰਬਾਰ’ ਦਾ ਆਯੋਜਨ ਕੀਤਾ ਗਿਆ। ਇਹਨਾਂ ਸਮਾਗਮਾਂ ਅਤੇ ਮੁਕਾਬਲਿਆਂ ਨੇ ਵਿਦਿਆਰਥੀਆਂ ਅੰਦਰ ਸਿਰਜਣਾਤਮਕਤਾ ਅਤੇ ਸੂਖ਼ਮ ਕਲਾ ਦਾ ਵਿਕਾਸ ਕਰਨ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਜਾਗਰੁਕਤਾ ਪੈਦਾ ਕੀਤੀ। ਸਿਰਜਣਾਤਮਕ ਲੇਖਣੀ, ਕਵਿਤਾ, ਲੇਖ, ਆਲੋਚਨਾਤਮਕ ਲੇਖ ਅਤੇ ਭਾਸ਼ਣ ਦੇ ਰਾਹੀਂ ਵਿਦਿਆਰਥੀਆਂ ਨੇ ਪੰਜਾਬੀ ਮਾਂ-ਬੋਲੀ ਦੀ ਸਮਕਾਲੀ ਦਸ਼ਾ ਅਤੇ ਦਿਸ਼ਾ ਸਬੰਧੀ ਭਾਵਪੂਰਤ ਵਿਚਾਰ ਪ੍ਰਗਟ ਕੀਤੇ। ਪੰਜਾਬੀ ਵਿਭਾਗ ਵਲੋਂ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜ਼ਾਈ ਕੀਤੀ ਗਈ। ਵੱਖ-ਵੱਖ ਸ਼੍ਰੇਣੀਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਵਿਭਾਗ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡੀਨ ਯੂ.ਆਈ.ਐਚ. ਡਾ.ਅਨੀਤ ਕੁਮਾਰ, ਡਾ. ਮਨਦੀਪ ਸਿੰਘ (ਐਸੋਸੀਏਟ ਪ੍ਰੋਫ਼ੈਸਰ ਪੰਜਾਬੀ ਵਿਭਾਗ ਅਤੇ ਡਿਪਟੀ ਡੀਨ ਹਿਊਮੈਨੀਟੀਜ਼), ਡਾ. ਹਰਪ੍ਰੀਤ ਸਿੰਘ (ਸਹਾਇਕ ਪ੍ਰੋਫ਼ੈਸਰ ਪੰਜਾਬੀ ਵਿਭਾਗ ਅਤੇ ਐਚ.ਓ.ਡੀ. ਹਿਊਮੈਨੀਟੀਜ਼), ਡਾ.ਅਨੀਤਾ ਰਾਣੀ (ਸਹਾਇਕ ਪ੍ਰੋਫ਼ੈਸਰ ਪੰਜਾਬੀ ਵਿਭਾਗ) ਅਤੇ ਡਾ. ਸੁਰਿੰਦਰ ਕੁਮਾਰ (ਸਹਾਇਕ ਪ੍ਰੋਫ਼ੈਸਰ ਪੰਜਾਬੀ ਵਿਭਾਗ) ਹਾਜ਼ਰ ਸਨ। ਡੀਨ ਯੂ.ਆਈ.ਐਚ. ਡਾ.ਅਨੀਤ ਕੁਮਾਰ ਨੇ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਨੂੰ ਪੜ੍ਹਨ, ਸੁਣਨ ਅਤੇ ਲਿਖਣ ਦੇ ਮਹੱਤਵ ਬਾਰੇ ਦੱਸਦਿਆਂ ਪੰਜਾਬੀ ਵਿਭਾਗ ਨੂੰ ਮੁਬਾਰਕਬਾਦ ਆਖਿਆ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਮੰਚ ਸੰਚਾਲਨ ਦੀ ਭੂਮਿਕਾ ਡਾ.ਹਰਪ੍ਰੀਤ ਸਿੰਘ ਅਤੇ ਡਾ.ਸੁਰਿੰਦਰ ਸਿੰਘ ਵਲੋਂ ਨਿਭਾਈ ਗਈ।