Date: 18-11-2021
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਵੱਲੋਂ ਪਿੰਡ ਸਰਾਭਾ ਜਿਲ੍ਹਾ ਲੁਧਿਆਣਾ ਵਿਖੇ ਸੰਪੰਨ ਹੋਏ ਸ਼ਹੀਦ ਕਰਤਾਰ ਸਿੰਘ ਸਰਾਭਾ ਫੁਟਬਾਲ ਕੱਪ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਮੁਕਾਬਲੇ ਵਿੱਚ ਆਦਮਪੁਰ ਫੁੱਟਬਾਲ ਕਲੱਬ ਨੂੰ 2-0 ਨਾਲ ਪਛਾੜਦੇ ਹੋਏ ਫਾਈਨਲ ਮੁਕਾਬਲਾ ਜਿੱਤਿਆ ਅਤੇ ਇਨਾਮੀ ਰਾਸ਼ੀ 181500 ਰੁਪਏ ਆਪਣੇ ਨਾਮ ਕੀਤੀ। ਯੂਨੀਵਰਸਿਟੀ ਦੇ ਖਿਡਾਰੀ ਮੁਹੰਮਦ ਰਸ਼ੀਦ ਨੂੰ ਟੂਰਨਾਮੈਂਟ ਦਾ ਬਿਹਤਰੀਨ ਖਿਡਾਰੀ ਵੀ ਐਲਾਨਿਆ ਗਿਆ ਅਤੇ ਉਸ ਨੂੰ ਹੀਰੋ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਦੀ ਫੁੱਟਬਾਲ ਟੀਮ ਦੇ ਯੂਨੀਵਰਸਿਟੀ ਵਾਪਸ ਪਰਤਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਸਤਿਕਾਰਯੋਗ ਸੰਤ ਸਰਵਣ ਸਿੰਘ ਜੀ (ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ), ਸਤਿਕਾਰਯੋਗ ਸੰਤ ਮਨਮੋਹਣ ਸਿੰਘ ਜੀ (ਵਾਇਸ ਪ੍ਰੈਜ਼ੀਡੈਂਟ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ), ਸ. ਹਰਦਮਨ ਸਿੰਘ ਮਿਨਹਾਸ ਸਕੱਤਰ, ਉੱਘੇ ਸਮਾਜ ਸੇਵੀ ਸਰਦਾਰ ਜਤਿੰਦਰ ਜੇ ਮਿਨਹਾਸ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਧਰਮਜੀਤ ਸਿੰਘ ਜੀ, ਸ. ਪਰਮਜੀਤ ਸਿੰਘ ਮੈਂਬਰ ਸੋਸਾਇਟੀ, ਖੇਡ ਡਾਇਰੈਕਟਰ ਡਾ ਪ੍ਰੀਤਮ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਖਿਡਾਰੀਆਂ ਨੂੰ ਖੇਡਾਂ ਦੇ ਨਾਲ ਨਾਲ ਪੜਾਈ ਵਿੱਚ ਵੀ ਅੱਗੇ ਵਧਣ ਲਈ ਪ੍ਰੇਰਿਆ।