ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ
Date: 13-01-2023
ਅਤਿ ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ (ਦੂਜੇ ਚਾਂਸਲਰ) ਦੇ ਆਸ਼ੀਰਵਾਦ, ਸੰਤ ਬਾਬਾ ਸਰਵਣ ਸਿੰਘ ਜੀ (ਚਾਂਸਲਰ), ਸੰਤ ਬਾਬਾ ਮਨਮੋਹਨ ਸਿੰਘ ਜੀ (ਵਾਈਸ ਪ੍ਰੈਜ਼ੀਡੈਂਟ) ਅਤੇ ਸੰਤ ਬਾਬਾ ਜਨਕ ਸਿੰਘ ਜੀ ਦੀ ਪ੍ਰੇਰਣਾ ਅਤੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਜੀ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ। ਪ੍ਰੋਗਰਾਮ ਦਾ ਆਰੰਭ ਸ਼ਬਦ ਕੀਰਤਨ ਤੋਂ ਬਾਦ ਵਿਿਦਆਰਥੀਆਂ ਦੇ ਸੁਨਿਹਰੇ ਭਵਿੱਖ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਦੇ ਨਾਲ ਹੋਇਆ।
ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਨੇ ਸਵਾਗਤੀ ਸ਼ਬਦ ਵਿੱਚ ਲੋਹੜੀ ਦੇ ਇਤਿਹਾਸ ਨੂੰ ਦਰਸਾਉਂਦਿਆ ਕਿਹਾ ਕਿ ਲੋਹੜੀ ਦੇ ਤਿਉਹਾਰ ਦਾ ਇਤਿਹਾਸ ਹਰੇਕ ਰਾਜ ਵਿਚ ਵੱਖਰਾ ਤੇ ਵਿਸ਼ੇਸ਼ ਸਥਾਨ ਰੱਖਦਾ ਹੈ।ਲੋਹੜੀ ਦਾ ਤਿਉਹਾਰ ਸਰਦ ਰੁੱਤ ਤੋਂ ਬਾਅਦ ਬਸੰਤ ਰੁੱਤ ਦੀ ਆਮਦ ਸਮੇਂ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਦੁੱਲੇ ਭੱਟੀ ਦੀ ਲੋਕ-ਕਥਾ ਅਤੇ ਪਰਿਵਾਰ ਵਿੱਚ ਖੁਸ਼ਹਾਲੀ ਨਾਲ ਜੁੜਿਆ ਇਹ ਤਿਉਹਾਰ ਸਮੂਹਿਕ ਰੂਪ ਵਿੱਚ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ।
ਸੰਤ ਬਾਬਾ ਸਰਵਣ ਸਿੰਘ ਜੀ (ਚਾਂਸਲਰ), ਸੰਤ ਬਾਬਾ ਮਨਮੋਹਨ ਸਿੰਘ ਜੀ (ਵਾਈਸ ਪ੍ਰੈਜ਼ੀਡੈਂਟ) ਅਤੇ ਸੰਤ ਬਾਬਾ ਜਨਕ ਸਿੰਘ ਜੀ ਨੇ ਆਪਣੇ ਸੰਦੇਸ਼ ਵਿੱਚ ਵਿਿਦਆਰਥੀਆਂ ਨੂੰ ਤਕਨੀਕੀ ਸਿਿਖਆ ਪ੍ਰਾਪਤ ਕਰਨ ਅਤੇ ਦੇਸ਼ ਦੀ ਬੇਹਤਰੀ ਲਈ ਕੰਮ ਕਰਨ ਲਈ ਪੇ੍ਰਰਿਤ ਕੀਤਾ। ਉਹਨਾਂ ਨੇ ਮੌਜੂਦ ਵਿਿਦਆਰਥੀਆਂ ਅਤੇ ਅਧਿਆਪਕਾਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ।
ਸ੍ਰੀਮਤੀ ਮੰਜੂ ਚਾਵਲਾ, ਪ੍ਰਿੰਸੀਪਲ, ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ ਨਰਸਿੰਗ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਨੰੁ ਦਰਸਾਉਂਦੇ ਹੋਏ ਮੌਜੂਦ ਸਮੂਹ ਸਟਾਫ ਅਤੇ ਵਿਿਦਆਰਥੀਆਂ ਨੂੰ ਲੋਹੜੀ ਦੀਆਂ ਵਧਾਈਆ ਦਿੱਤੀਆਂ।
ਇਸ ਪ੍ਰੋਗਰਾਮ ਵਿੱਚ ਵਿਿਦਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਲੋਕ ਗੀਤ ਪੇਸ਼ ਕੀਤੇ।ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ ਨਰਸਿੰਗ ਦੇ ਵਿਿਦਆਰਥੀਆਂ ਨੇ ਲੋਕ ਨਾਚ ਗਿੱਧਾ, ਸੋਲੋ ਡਾਂਸ ਪੇਸ਼ ਕੀਤੇ।ਯੂਨੀਵਰਸਿਟੀ ਦੇ ਫੀਜ਼ੀਕਲ ਐਜੂਕੇਸ਼ਨ ਦੇ ਅਸਿਸਟੈਂਟ ਪ੍ਰੋਫੈਸਰ ਸਰਬਜੀਤ ਸਿੰਘ ਨੇ ਲੋਕ ਗੀਤਾਂ ਰਾਹੀਂ ਸਮਾਂ ਬੰਨਿਆ।
ਇਸ ਪੋ੍ਰਗਰਾਮ ਵਿੱਚ ਦੇ ਅੰਤ ਉੱਪਰ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ) ਨੇ ਸਮੁੱਚੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਦਿਆ ਅਤੇ ਸਮਾਜ ਸੇਵਾ ਦੇ ਕਾਰਜ ਨੂੰ ਪਵਿੱਤਰਤਾ ਸਹਿਤ ਸਮਾਜ ਦੇ ਕਲਿਆਣ ਲਈ ਚੱਲਾ ਰਹੀ ਹੈ।ਇਸ ਤਿਉਹਾਰ ਸਮੇਂ ਸਾਨੂੰ ਸਾਰਿਆਂ ਨੂੰ ਸਮਾਜ ਦੇ ਭਲੇ ਲਈ ਪ੍ਰਣ ਲੈਣਾ ਚਾਹੀਦਾ ਹੈ।
ਮੰਚ ਦਾ ਸੰਚਾਲਨ ਡਾ. ਸੰਦੀਪ ਰੰਧਾਵਾ ਅਤੇ ਡਾ. ਭੁਪਿੰਦਰ ਕੌਰ, ਪ੍ਰੋਫੈਸਰ (ਪੰਜਾਬੀ ਵਿਭਾਗ) ਨੇ ਬਾਖੂਬੀ ਕੀਤਾ।
ਇਸ ਸਮੇਂ ਸ. ਹਰਦਮਨ ਸਿੰਘ ਮਿਨਹਾਸ, ਸਕੱਤਰ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਇਟੀ, ਸ. ਪ੍ਰਿਤਪਾਲ ਸਿੰਘ, ਸ. ਜੋਗਿੰਦਰ ਸਿੰਘ ਘੁੜਿਆਲ, ਸ. ਅਮਰਜੀਤ ਸਿੰਘ, ਸ. ਕਲਵੰਤ ਸਿੰਘ, ਸ. ਗਿਆਨ ਸਿੰਘ, ਸ. ਜੋਗਿੰਦਰ ਸਿੰਘ ਅਜੜਾਮ, ਸ. ਹਰਜਿੰਦਰ ਸਿੰਘ ਅਜੜਾਮ – ਸਾਰੇ ਸੁਸਾਇਟੀ ਮੈਂਬਰ, ਸ. ਬਲਜੀਤ ਸਿੰਘ ਵਾਈਸ ਪ੍ਰਿੰਸੀਪਲ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ, ਡਾ. ਵਿਜੈ ਧੀਰ ਰਜਿਸਟ੍ਰਾਰ, ਡਾ. ਅਨੀਤ ਕੁਮਾਰ ਡੀਨ ਅਕੈਡਮਿਕ, ਡਾ. ਰਮਨਦੀਪ ਚਾਹਲ, ਡਾ. ਸੀਮਾ ਗਰਗ, ਡਾ. ਸ਼ਵੇਤਾ ਸਿੰਘ, ਡਾ. ਵਿਕਾਸ ਸ਼ਰਮਾ, ਡਾ. ਆਰ ਐਸ ਪਠਾਨੀਆ, ਸਮੂਹ ਅਧਿਆਪਕ, ਸਟਾਫ ਅਤੇ ਵਿਿਦਆਰਥੀ ਮੌਜੂਦ ਸਨ।