Date:24-12-2022
ਬੀਤੇ ਦਿਨ ਹੋਈ ਨੋਰਥ ਜੋਨ ਇੰਟਰ ਯੂਨੀਵਰਸਿਟੀ ਚੈਪੀਅਨਸੀਪ ਜੋ ਕਿ ਮਿੱਤੀ 16/12/2022 ਤੋ 24/12/2022 ਦੋਰਾਨ ਜੀ.ਐਨ.ਏ (GNA) ਯੂਨੀਵਰਸਿਟੀ ਫਗਵਾੜਾ ਵਿਖੇ ਕਰਵਾਈ ਗਈ ਜਿਸ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਟੀਮ ਨੇ ਲੀਗ ਕੁਆਲੀਫਾਈ ਰਾਊਡ ਵਿੱਚ ਹੋਸਟ ਯੂਨੀਵਰਸਿਟੀ ਜੀ.ਐਨ.ਏ (GNA) ਫਗਵਾੜਾ ਨੂੰ ਹਰਾ ਕੇ ਲੀਗ ਵਿੱਚ ਆਪਣਾ ਸਥਾਨ ਬਣਾਇਆ।ਇਥੇ ਵਰਨਣਯੋਗ ਹੈ ਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਪਿਛਲੇ ਤਿੰਨ ਸਾਲਾ ਤੋ ਨੋਰਥ ਜੋਨ ਇੰਟਰ ਯੂਨੀਵਰਸਿਟੀ ਵਿੱਚ ਮੈਡਲ ਪ੍ਰਾਪਤ ਕਰ ਰਹੀ ਹੈ ਅਤੇ ਇਸ ਸਾਲ ਵੀ ਯੂਨੀਵਰਸਿਟੀ ਟੀਮ ਨੇ ਪਹਿਲਾ ਮੈਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ 0-0 ਬਰਾਬਰ ਖੇਡੀਆ ਅਤੇ ਦੂਜਾ ਮੈਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ 2-1 ਨਾਲ ਹਰਾਇਆ ਅਤੇ ਤੀਜਾ ਮੈਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਬਰਾਬਰ ਖੈਡ ਕੇ ਨੋਰਥ ਜੋਨ ਵਿੱਚ ਦੂਜਾ ਸਥਾਨ ਜਿੱਤਿਆ।ਇਸ ਸਦੰਰਭ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਖਿਡਾਰੀਆ ਦੀ ਇਸ ਜਿੱਤ ਪ੍ਰਾਪਤੀ ਤੇ ਉਹਨਾਂ ਦਾ ਸੁਆਗਤ ਕੀਤਾ ਗਿਆ ਅਤੇ ਉਹਨਾਂ ਲਈ ਸਨਮਾਨ ਸਮਾਰੋਹ ਉਲੀਕਿਆਂ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਸੰਤ ਬਾਬਾ ਸਰਵਣ ਸਿੰਘ ਜੀ (ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਤੇ ਕੋਚ ਨੂੰ ਜਿੱਤ ਦੀ ਪ੍ਰਾਪਤੀ ਤੇ ਵਧਾਈ ਦਿੱਤੀ ਇਸ ਦੇ ਨਾਲ ਸ. ਹਰਦਮਨ ਸਿੰਘ ਮਿਨਹਾਸ (ਸੈਕਟਰੀ ਸਾਹਿਬ), ਪ੍ਰੋ. (ਡਾ) ਧਰਮਜੀਤ ਸਿੰਘ ਪਰਮਾਰ (ਵਾਈਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ), ਸ. ਪ੍ਰਿਤਪਾਲ ਸਿੰਘ, ਡ. ਅਨੀਤ ਕੁਮਾਰ (ਡੀਨ ਐਕੇਡੈਮਿਕ), ਡਾ. ਵਿਜੈ ਧੀਰ (ਰਜਿਸਟਰਾਰ), ਡਾ. ਆਰ.ਐਸ. ਪਠਾਣੀਆਂ (ਡਾਇਰੈਕਟਰ, ਸਪੋਰਟਸ), ਡਾ. ਅਮਰਜੀਤ ਸਿੰਘ (ਮੁੱਖੀ ਸਰੀਰਕ ਸਿੱਖਿਆ ਵਿਭਾਗ) ਆਦਿ ਹਾਜ਼ਰ ਸਨ। ਸੈਕਟਰੀ ਸ. ਹਰਦਮਨ ਸਿੰਘ ਜੀ ਨੇ ਖਿਡਾਰੀਆ ਨਾਲ ਜਿੱਤ ਸਾਝੇ ਕਰਦੇ ਹੋਏ ਖਿਡਾਰੀਆਂ ਨੂੰ ਖੈਡ ਭਾਵਨਾ ਦਿਖਾ ਕੇ ਖੈਡਣ ਦੀ ਭਾਵਨਾ ਬਾਰੇ ਵਿਿਦਆਰਥੀਆ ਨੂੰ ਚਾਨਣਾ ਪਾਇਆ ਅਤੇ ਅਗਾਹ ਲਈ ਹੋਰ ਉਤਸ਼ਾਹਿਤ ਹੋ ਕੇ ਖੇਡਣ ਲਈ ਕਿਹਾ।ਇਸ ਤੋ ਉਪਰੰਤ ਪ੍ਰੋ. (ਡਾ) ਧਰਮਜੀਤ ਸਿੰਘ ਪਰਮਾਰ (ਵਾਈਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਨੇ ਖਿਡਾਰੀਆ ਨੂੰ ਵਧਾਈ ਦੇ ਨਾਲ-ਨਾਲ ਆਲ ਇੰਡਿਆ ਇੰਟਰ ਯੂਨੀਵਰਸਿਟੀ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਆਖਿਆ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਟੀਮ ਵਿੱਚੋ ਤਿੰਨ ਖਿਡਾਰੀ ਸੰਤੋਸ਼ ਟਰਾਫੀ ਕੈਪ ਲਈ ਵੀ ਚੁਣੇਗੇ। ਇਥੇ ਹੀ ਟੀਮ ਦੇ ਕੋਚ ਸ. ਮਨਜੀਤ ਸਿੰਘ ਦੀ ਸ਼ਲਾਘਾ ਕਰਦੇ ਹੋਏ ਵਾਇਸ ਚਾਂਸਲਰ ਨੇ ਸਪੋਰਟਸ ਡਿਪਾਰਟਮੈਂਟ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਵਲੋਂ ਸ. ਮਨਜੀਤ ਸਿੰਘ (ਫੱੁਟਵਾਲ ਕੋਚ) ਨੂੰ ਲੋੜ ਪੈਣ ਤੇ ਟੀਮ ਦੇ ਨਾਲ ਜਾਣ ਵੀ ਭੇਜਦੇ ਰਹੇ ਅਤੇ ਅਜੈ ਸਿੰਘ ਅਸਿਸਟੈਂਟ ਕੋਚ ਦਾ ਵੀ ਆਪਣਾ ਯੋਗਦਾਨ ਪਾਉਣ ਤੇ ਧੰਨਵਾਦ ਕੀਤਾ। ਸਪੋਰਟਸ ਡਾਇਰੈਕਟਰ ਡਾ. ਆਰ.ਐਸ. ਪਠਾਣੀਆਂ ਜੀ ਨੇ ਜਿੱਥੇ ਸਾਰੇ ਆਏ ਪੰਤਵੰਤੇ ਸੱਜਣਾ ਦਾ ਸੁਆਗਤ ਕੀਤਾ ੳੇੁਥੇ ਹੀ ਸਾਰੇ ਮੈਚਾ ਦਾ ਵੇਰਵਾ ਵੀ ਸਮੂਹ ਸਮਾਗਮ ਵਿੱਚ ਪਹੁੰਚੀਆ ਸਖਸੀਅਤਾਂ ਨੂੰ ਚਾਨਣਾ ਪਾਇਆ ਅਤੇ ਅਖੀਰ ਵਿੱਚ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਅਮਰਜੀਤ ਸਿੰਘ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਉਥੇ ਹੀ ਦੱਸਿਆ।
ਸੰਤ ਬਾਬਾ ਸਰਵਣ ਸਿੰਘ ਜੀ ਵਲੋ ਖਿਡਾਰੀਆ ਨੂੰ ਨਕਦ 11000 ਰੁਪਏ ਦੀ ਰਾਸ਼ੀ ਅਤੇ ਟਰਾਫੀ ਨਾਲ ਨਿਵਾਜਿਆ। ਨਾਲ ਹੀ ਪਿੰਡ ਧੂਤ ਕਲਾਂ ਟੁਰਨਾਮੈਂਟ ਕਮੇਟੀ, ਜ਼ਿਲਾ ਹੁਸ਼ਿਆਰਪੁਰ ਦੇ ਕਲੱਬ ਵਲੋ ਵੀ ਖਿਡਾਰੀਆ ਦੇ ਪ੍ਰਦਰਸ਼ਨ ਤੋ ਖੁਸ ਹੋ ਕੇ 11,000 ਰੁਪਏ ਨਕਦ ਰਾਸ਼ੀ ਦਿੱਤੀ ਅਤੇ ਸਮਾਗਮ ਦੇ ਆਖਰੀ ਪੜਾ ਵਿੱਚ ਡਾ. ਅਮਰਜੀਤ ਸਿੰਘ (ਮੁੱਖੀ ਸਰੀਰਕ ਸਿੱਖਿਆ ਵਿਭਾਗ) ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਥੇ ਇਹ ਵਰਣਨਯੋਗ ਹੈ ਕਿ ਇਸ ਟੂਰਨਾਮੈਂਟ ਵਿਚ 71 ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਹਿਸਾ ਲਿਆ ਜਿਸ ਵਿਚ ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਮੇਰਟ ਯੂਨੀਵਰਸਿਟੀ, ਯੂਨੀਵਰਸਿਟੀ ਆਫ ਸ੍ਰੀਨਗਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਅਮੇਟੀ ਯੂਨੀਵਰਸਿਟੀ ਸ਼ਾਮਲ ਹਨ।
ਇਸ ਮੋਕੇ ਉਥੇ ਧੂਤ ਕਲਾਂ ਟੂਰਨਾਮੈਂਟ ਕਮੇਟੀ ਵਲੋਂ ਸ. ਅਵਤਾਰ ਸਿੰਘ ਧੂਤ, ਨੰਬਰਦਾਰ ਸੁਖਜੀਤ ਸਿੰਘ ਧੂਤ, ਮਨਜੀਤ ਸਿੰਘ ਧੂਤ, ਪਰਮਜੀਤ ਸਿੰਘ, ਰੁਪਿੰਦਰ ਸਿੰਘ ਧੂਤ, ਗੁਰਮਿੰਦਰ ਸਿੰਘ ਧੂਤ, ਅਰਬਿੰਧ ਸਿੰਘ ਧੂਤ, ਡਾ. ਮਨਜੀਤ ਕੌਰ, ਡਾ. ਕੇ.ਪੀ.ਐਸ ਮਾਹੀ, ਡਾ. ਸੁਰਿੰਦਰ ਕੌਰ, ਪ੍ਰੋ. ਪਰਨਾਮ ਸਿੰਘ, ਪ੍ਰੋ. ਪ੍ਰਭਜੋਤ ਸਿੰਘ, ਪ੍ਰੋ. ਸਰਬਜੀਤ ਸਿੰਘ, ਪ੍ਰੋ ਸ਼ਰਨਪ੍ਰੀਤ ਸਿੰਘ ਆਦਿ ਹਾਜ਼ਰ ਸਨ।