ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ

SANT BABA BHAG SINGH UNIVERSITY

Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ (ਜਲੰਧਰ) ਵਿਖੇ ਆਈ.ਸੀ.ਐੱਸ.ਐੱਸ.ਆਰ. (ICSSR) ਦੁਆਰਾ ਸਪਾਂਸਰ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ 28–29 ਜੁਲਾਈ, 2026 ਨੂੰ ਕਰਵਾਇਆ ਜਾ ਰਿਹਾ ਹੈ।

Date:26/07/2026


Report


ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ,ਖਿਆਲਾ,ਜਲੰਧਰ ਦੇ ਇਤਿਹਾਸ ਵਿਭਾਗ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਹਿਊਮੈਨਿਟੀਜ਼, ਵੱਲੋਂ 28–29 ਜੁਲਾਈ, 2026 ਨੂੰ (Unravelling the Layers: Trauma, Memory and Rehabilitation in Punjab's Partition History) ਵਿਸ਼ੇ 'ਤੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਪਲਵਿੰਦਰ ਸਿੰਘ ਜੀ ਨੇ ਕਿਹਾ ਕਿ 1947 ਦੀ ਵੰਡ ਸਿਰਫ਼ ਜ਼ਮੀਨ ਜਾਂ ਸਰਹੱਦਾਂ ਦੀ ਵੰਡ ਨਹੀਂ ਸੀ ਸਗੋਂ ਇਹ ਕਰੋੜਾਂ ਲੋਕਾਂ ਦੀਆਂ ਸੰਵੇਦਨਾਵਾਂ, ਸੱਭਿਆਚਾਰ ਅਤੇ ਮਾਨਸਿਕਤਾ 'ਤੇ ਲੱਗਿਆ ਇੱਕ ਅਜਿਹਾ ਅਸਹਿ ਜ਼ਖ਼ਮ ਸੀ ਜਿਸ ਦੇ ਅਸਰ ਅੱਜ ਵੀ ਸਾਡੀ ਸਮੂਹਿਕ ਯਾਦਦਾਸ਼ਤ ਵਿੱਚ ਮੌਜੂਦ ਹਨ। ਇਹ ਰਾਸ਼ਟਰੀ ਸੈਮੀਨਾਰ ਇਤਿਹਾਸ ਦੇ ਉਹਨਾਂ ਅਣਫੋਲੇ ਪੰਨਿਆਂ, ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਮਾਨਸਿਕ ਪੀੜ ਅਤੇ ਵੰਡ ਤੋਂ ਬਾਅਦ ਲੋਕਾਂ ਦੇ ਮੁੜ ਵਸੇਬੇ ਦੇ ਸੰਘਰਸ਼ ਨੂੰ ਵੱਖ-ਵੱਖ ਪਰਤਾਂ ਰਾਹੀਂ ਸਮਝਣ ਦਾ ਇੱਕ ਗੰਭੀਰ ਅਕਾਦਮਿਕ ਯਤਨ ਹੈ। ਸਾਡੀ ਯੂਨੀਵਰਸਿਟੀ ਦਾ ਮਕਸਦ ਖੋਜਾਰਥੀਆਂ ਅਤੇ ਵਿਦਵਾਨਾਂ ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕਰਨਾ ਹੈ ਜਿੱਥੇ ਮੌਖਿਕ ਇਤਿਹਾਸ ਅਤੇ ਤੱਥਾਂ ਦੇ ਅਧਾਰ 'ਤੇ ਵੰਡ ਦੇ ਦਰਦ ਨੂੰ ਨਵੇਂ ਦ੍ਰਿਸ਼ਟੀਕੋਣ ਨਾਲ ਸਮਝਿਆ ਜਾ ਸਕੇ। ਇਹ ਸੈਮੀਨਾਰ 1947 ਦੀ ਪੰਜਾਬ ਵੰਡ ਦੌਰਾਨ ਲੋਕਾਂ ਦੇ ਡੂੰਘੇ ਮਾਨਸਿਕ ਸਦਮਿਆਂ, ਮੌਖਿਕ ਇਤਿਹਾਸ ਅਤੇ ਮੁੜ ਵਸੇਬੇ ਦੀ ਪੜਚੋਲ ਕਰਦਿਆਂ ਇਤਿਹਾਸਕ ਵਿਸਥਾਪਨ, ਅਕਾਦਮਿਕ ਖੋਜ-ਪੱਤਰ ਪ੍ਰਸਤੁਤੀਆਂ ਅਤੇ ਵਿਚਾਰ-ਵਟਾਂਦਰੇ ਦੇ ਵੱਖ-ਵੱਖ ਸੈਸ਼ਨਾਂ 'ਤੇ ਕੇਂਦਰਿਤ ਹੋਵੇਗਾ। ਇਸ ਸੈਮੀਨਾਰ ਵਿੱਚ ਅਕਾਦਮਿਕ ਵਿਦਵਾਨ (ਸਾਬਕਾ ਪ੍ਰੋ. ਮੰਜੂ ਮਲੋਤਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ,ਡਾ.ਜਸਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ, ਡਾ. ਪ੍ਰਮੋਦ ਕੁਮਾਰ ਪੰਜਾਬੀ ਯੂਨੀਵਰਸਿਟੀ,ਪਟਿਆਲਾ,ਡਾ. ਸਮੀਰ ਕੇਂਦਰੀਯ ਯੂਨੀਵਰਸਿਟੀ, ਪੰਜਾਬ, ਬਠਿੰਡਾ) ਖੋਜਾਰਥੀ ਅਤੇ ਇਤਿਹਾਸਕਾਰ ਹਿੱਸਾ ਲੈਣਗੇ, ਜੋ ਸਮੂਹਿਕ ਯਾਦਾਂ, ਮਾਨਸਿਕ ਪੀੜ ਅਤੇ ਮੁੜ ਵਸੇਬੇ 'ਤੇ ਆਪਣੇ ਖੋਜ ਕਾਰਜ ਪੇਸ਼ ਕਰਨਗੇ। ਚੁਣੇ ਗਏ ਖੋਜ ਪੱਤਰਾਂ ਨੂੰ ਇੱਕ ਯੋਗ ISBN ਨੰਬਰ ਵਾਲੀ ਸੰਪਾਦਿਤ ਪੁਸਤਕ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ। ਇਤਿਹਾਸ ਵਿਭਾਗ ਵੱਲੋਂ ਸਮੂਹ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਵਾਨਾਂ ਨੂੰ ਇਸ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਆਪਣੇ ਖੋਜ ਪੱਤਰ ਪੇਸ਼ ਕਰਨ ਦਾ ਪੂਰਨ ਸੱਦਾ ਦਿੱਤਾ ਜਾਂਦਾ ਹੈ।ਇਹ ਸੈਮੀਨਾਰ ਪੰਜਾਬ ਦੇ ਵੰਡ ਇਤਿਹਾਸ ਦੇ ਅਣਛੂਹੇ ਪਹਿਲੂਆਂ ਨੂੰ ਸਮਝਣ ਅਤੇ ਨਵੇਂ ਅਕਾਦਮਿਕ ਵਿਚਾਰਾਂ ਨੂੰ ਸਾਂਝਾ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਇਸ ਲਈ ਸਾਰੇ ਇਤਿਹਾਸਕਾਰਾਂ, ਖੋਜਾਰਥੀਆਂ ਅਤੇ ਅਕਾਦਮਿਕ ਸ਼ਖ਼ਸੀਅਤਾਂ ਨੂੰ ਬੇਨਤੀ ਹੈ ਕਿ ਉਹ ਇਸ ਗੰਭੀਰ ਅਕਾਦਮਿਕ ਮੰਚ ਦਾ ਹਿੱਸਾ ਬਣ ਕੇ ਇਸ ਸਮਾਗਮ ਨੂੰ ਸਫਲ ਬਣਾਉਣ।ਵਿਭਾਗ ਵੱਲੋਂ (ICSSR), ਨਵੀਂ ਦਿੱਲੀ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ICSSR ਵੱਲੋਂ ਮਿਲੀ ਵਿੱਤੀ ਸਹਾਇਤਾ ਅਤੇ ਸਹਿਯੋਗ ਕਰਕੇ ਹੀ ਪੰਜਾਬ ਦੀ ਵੰਡ ਵਰਗੇ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਇਤਿਹਾਸਕ ਵਿਸ਼ੇ 'ਤੇ ਇਸ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਸੰਭਵ ਹੋ ਸਕਿਆ ਹੈ। ਯੂਨੀਵਰਸਿਟੀ ਵੱਲੋਂ ਅਜਿਹੇ ਅਕਾਦਮਿਕ ਉਪਰਾਲਿਆਂ ਲਈ ICSSR ਦੇ ਇਸ ਸਹਿਯੋਗ ਦੀ ਪ੍ਰਸ਼ੰਸਾ ਕੀਤੀ ।

News

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ‘ਤੀਆਂ ਦਾ ਤਿਉਹਾਰ’ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਮਿਤੀ 13 ਅਗਸਤ 2024 ਨੂੰ ‘ਤੀਆਂ ਦਾ ਤਿਉਹਾਰ’ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿਚ ਮਨਾਇਆ ਗਿਆ ।ਇਸ ਮੌਕੇ ਸ.ਅਮਰਜੀਤ ਸਿੰਘ,ਸ. ਕੁਲਵੰਤ ਸਿੰਘ,ਸ. ਜੋਗਿੰਦਰ ਸਿੰਘ ਅਜੜਾਮ, ਸ੍ਰੀ ਰਾਮ ਕੁਮਾਰ ਧੀਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਸਮਾਰੋਹ ਦੀ ਸ਼ੁਰੂਆਤ ਪ੍ਰੋ. ਕੈਲਾਸ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੁਰਮਤਿ ਸ਼ਬਦ ਗਾਇਨ ਨਾਲ ਕੀਤੀ।ਇਸ ਤੋਂ ਬਾਅਦ ਵਿਦਿਆਰਥਣਾਂ ਨੇ ਸੱਭਿਆਚਾਰਕ ਅਤੇ ਲੋਕਧਾਰਾਈ ਗੀਤਾਂ ਰਾਹੀਂ ਪੇਸ਼ਕਾਰੀ ਦੇ ਕੇ ਸਮਾਗਮ ਨੂੰ ਚਾਰ ਚੰਦ ਲਾ ਦਿੱਤੇ। ਸਮਾਰੋਹ ਵਿੱਚ ਗਿੱਧਾ ਅਤੇ ਭੰਗੜੇ ਦੀ ਪੇਸ਼ਕਸ਼ ਨੇ ਸਭ ਦਾ ਮਨ ...........