ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ

SANT BABA BHAG SINGH UNIVERSITY

Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ

Date: 17-02-2026


Event Report


ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ.ਵਿਜੈ ਧੀਰ ਜੀ ਤੇ ਸ.ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਅੰਤਰਰਾਸਟੀ ਮਾਤ ਭਾਸ਼ਾ ਦਿਵਸ ਉੱਤੇ ਰੂ-ਬ-ਰੂ ਸੈਮੀਨਾਰ ਕਰਵਾਇਆ ਗਿਆ।ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਮੌਕੇ ਯੂਨੀਵਰਸਿਟੀ ਵਿੱਚ ‘ਪੰਜਾਬੀ ਕਵਿਤਾ: ਸੁਹਜ ਅਤੇ ਸੰਵੇਦਨਾ’ ਵਿਸ਼ੇ ਉੱਤੇ ਇਕ ਵਿਸ਼ੇਸ਼ ਬੌਧਿਕ ਸੰਵਾਦ ਆਯੋਜਿਤ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਸਾਹਿਤਕਾਰ ਅਤੇ ਵਿਦਵਾਨ ਪ੍ਰੋ. ਡਾ. ਸੁਹਿੰਦਰਬੀਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਪੰਜਾਬੀ ਕਵਿਤਾ ਦੀ ਸੁੰਦਰਤਾ ਅਤੇ ਮਨੁੱਖੀ ਸੰਵੇਦਨਾ ਨਾਲ ਉਸਦੇ ਡੂੰਘੇ ਸੰਬੰਧਾਂ ਉੱਤੇ ਰੌਸ਼ਨੀ ਪਾਈ।ਉਨ੍ਹਾਂ ਨੇ ਕਿਹਾ ਕਿ ਪੰਜਾਬੀ ਕਵਿਤਾ ਸਿਰਫ਼ ਸ਼ਬਦਾਂ ਦੀ ਰਚਨਾ ਨਹੀਂ, ਸਗੋਂ ਇਹ ਸਮਾਜਕ ਚੇਤਨਾ, ਦੁੱਖ–ਸੁੱਖ ਅਤੇ ਮਨੁੱਖੀ ਅਹਿਸਾਸਾਂ ਦੀ ਪ੍ਰਗਟਾਵਾ ਹੈ। ਉਨ੍ਹਾਂ ਨੇ ਦੱਸਿਆ ਕਿ ਕਵਿਤਾ ਵਿੱਚ ਸੁਹਜ ਅਤੇ ਸੰਵੇਦਨਾ ਦਾ ਮਿਲਾਪ ਹੀ ਇਸ ਨੂੰ ਜੀਵੰਤ ਬਣਾਉਂਦਾ ਹੈ।ਉਨ੍ਹਾਂ ਆਪਣੇ ਸੰਬੋਧਨ ਵਿੱਚ ਇਹ ਵੀ ਕਿਹਾ ਕਿ ਮਾਤ ਭਾਸ਼ਾ ਵਿੱਚ ਰਚੀ ਗਈ ਕਵਿਤਾ ਮਨੁੱਖ ਦੇ ਮਨ ਨਾਲ ਸਿੱਧਾ ਸੰਬੰਧ ਜੋੜਦੀ ਹੈ ਅਤੇ ਨਵੀਂ ਪੀੜ੍ਹੀ ਨੂੰ ਆਪਣੀ ਸੱਭਿਆਚਾਰਕ ਜੜਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਪੰਜਾਬੀ ਕਵਿਤਾ ਵਿੱਚ ਲੋਕ-ਜੀਵਨ, ਪ੍ਰਕ੍ਰਿਤੀ, ਪ੍ਰੇਮ ਅਤੇ ਸੰਘਰਸ਼ ਦੀ ਪ੍ਰਤੀਬਿੰਬਤਾ ਉਸਨੂੰ ਵਿਸ਼ਵ ਪੱਧਰ ‘ਤੇ ਵਿਸ਼ੇਸ਼ ਬਣਾਉਂਦੀ ਹੈ।ਇਸ ਸਮਾਗਮ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ । ਅਖੀਰ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪ੍ਰੋ. ਡਾ. ਸੁਹਿੰਦਰਬੀਰ ਸਿੰਘ ਦਾ ਧੰਨਵਾਦ ਕੀਤਾ ਗਿਆ ਅਤੇ ਮਾਤ ਭਾਸ਼ਾ ਦੇ ਸਨਮਾਨ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ ਗਿਆ। ਸਮਾਪਤੀ ਸਮੇਂ ਕੋਆਰਡੀਨੇਟਰ ਡਾ.ਮਨਦੀਪ ਸਿੰਘ ,ਡੀਨ(ਯੂ.ਆਈ.ਐਚ) ਸਹਾਇਕ ਪ੍ਰੋ. ਪੰਜਾਬੀ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ ਅਤੇ ਮੁੱਖ ਵਕਤਾ, ਪ੍ਰਬੰਧਕਾਂ ਅਤੇ ਸਾਰੇ ਭਾਗੀਦਾਰਾਂ ਦਾ ਆਭਾਰ ਪ੍ਰਗਟ ਕੀਤਾ ਗਿਆ।ਇਸ ਮੌਕੇ ਸ੍ਰੀ.ਰਜਿੰਦਰ ਕੁਮਾਰ (ਰਜਿਸਟਰਾਰ),ਕਨਵੀਨਰ ਡਾ. ਸੁਰਿੰਦਰ ਕੁਮਾਰ (ਸਹਾਇਕ ਪ੍ਰੋ. ਪੰਜਾਬੀ ) ਅਤੇ ਵੱਖ ਵੱਖ ਵਿਭਾਗਾਂ ਦੇ ਪ੍ਰੋ. ਸਾਹਿਬਾਨ ਵੀ ਹਾਜ਼ਰ ਸਨ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਕੋਆਰਡੀਨੇਟਰ ਡਾ.ਅਨੀਤਾ ਰਾਣੀ(ਸਹਾਇਕ ਪ੍ਰੋ. ਪੰਜਾਬੀ ) ਨੇ ਬਖੂਬੀ ਨਿਭਾਈ ।

News