ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ

SANT BABA BHAG SINGH UNIVERSITY

Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਜਲੰਧਰ ਵਿਚ ‘ ਲੋਹੜੀ ਦਾ ਤਿਉਹਾਰ ’ ਮਨਾਇਆ ਗਿਆ

Date: 13-01-2025

Event Report


ਸਭਿਆਚਾਰ ਨੂੰ ਸਾਂਭਣ ਅਤੇ ਨਵੀਂ ਪੀੜ੍ਹੀ ਨੂੰ ਆਪਣੀ ਰਵਾਇਤ ਨਾਲ ਜੋੜਨ ਦੇ ਉਦੇਸ਼ ਨਾਲ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ,ਖਿਆਲਾ ਜਲੰਧਰ ਦੇ ਕੈਂਪਸ ਵਿੱਚ 13 ਜਨਵਰੀ 2025 ਨੂੰ ‘ਲੋਹੜੀ ਦਾ ਤਿਉਹਾਰ’ ਉਤਸ਼ਾਹ ਨਾਲ ਮਨਾਇਆ ਗਿਆ। ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ,ਸੰਤ ਬਾਬਾ ਜਨਕ ਸਿੰਘ ਜੀ, ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ- ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਮੌਕੇ ਪ੍ਰਿ. ਸ.ਰਣਜੀਤ ਸਿੰਘ, ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ, ਪ੍ਰਿ. ਹਰਿਮਦਰ ਕੌਰ, ਸੰਤ ਬਾਬਾ ਭਾਗ ਸਿੰਘ ਇੰਸੀਚਿਊਟ ਆਫ਼ ਨਰਸਿੰਗ, ਸ. ਜੋਗਿੰਦਰ ਸਿੰਘ, ਸ. ਕੁਲਵੰਤ ਸਿੰਘ, ਸ. ਜੋਗਿੰਦਰ ਸਿੰਘ ਅਜੜਾਮ,ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਪਰੰਪਰਾਗਤ ਤਰੀਕੇ ਨਾਲ ਗੁਰਮਤਿ ਸ਼ਬਦ ਗਾਇਨ ਅਤੇ ਲੋਹੜੀ ਦੀ ਅੱਗ ਜਲਾਉਣ ਨਾਲ ਹੋਈ। ਸੰਤ ਬਾਬਾ ਸਰਵਣ ਸਿੰਘ ਜੀ, ਸੰਤ ਬਾਬਾ ਜਨਕ ਸਿੰਘ ਜੀ ਅਤੇ ਯੂਨੀਵਰਸਿਟੀ ਦੇ ਉਪ-ਕੁਲਪਤੀ ਅਤੇ ਵਿਸ਼ੇਸ਼ ਅਤਿਥੀਆਂ ਨੇ ਅੱਗ ਨੂੰ ਪ੍ਰਜਲਿਤ ਕੀਤਾ। ਜਿਸ ਵਿੱਚ ਸਭ ਨੇ ਮਿਲ ਕੇ ਰੇਵੜੀ, ਮੂੰਗਫਲੀ ਅਤੇ ਗੱਜਕ ਵਰਗੀਆਂ ਰਵਾਇਤੀ ਚੀਜ਼ਾਂ ਅੱਗ ਵਿੱਚ ਸੁੱਟੀਆਂ ਅਤੇ ਤਿਉਹਾਰ ਦੀ ਖੁਸ਼ੀ ਮਨਾਈ। ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ ਨੇ ਤਿਉਹਾਰ ਦੀ ਇਤਿਹਾਸਕ ਮਹੱਤਤਾ ਅਤੇ ਸੱਭਿਆਚਾਰਕ ਅਹਿਮੀਅਤ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਸਮਾਗਮ ਵਿਦਿਆਰਥੀਆਂ ਲਈ ਆਪਣੇ ਮੂਲ ਸੱਭਿਆਚਾਰ ਨੂੰ ਜਾਣਨ ਅਤੇ ਸਾਂਭਣ ਦਾ ਮੌਕਾ ਦਿੰਦਾ ਹੈ। ਉਨ੍ਹਾਂ ਨੇ ਪੰਜਾਬ ਦੀ ਸਾਂਝੀ ਸੱਭਿਆਚਾਰ ਦੀ ਮਹੱਤਤਾ ਉੱਤੇ ਰੌਸ਼ਨੀ ਪਾਈ ਅਤੇ ਕਿਹਾ, ਅਸੀਂ ਨਵੀਂ ਪੀੜ੍ਹੀ ਨੂੰ ਇਹ ਸਿਖਾਉਣਾ ਚਾਹੁੰਦੇ ਹਾਂ ਕਿ ਸਾਡੇ ਤਿਉਹਾਰ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਾਡੇ ਰਵਾਇਤੀ ਮੁੱਲਾਂ ਅਤੇ ਜੀਵਨ ਸ਼ੈਲੀ ਦੇ ਆਧਾਰ ਹਨ। ਸਮਾਗਮ ਵਿੱਚ ਸਭਿਆਚਾਰ ਨਾਲ ਸੰਬੰਧਿਤ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚਾਂ ਗਿੱਧਾ, ਭੰਗੜਾ ਦਾ ਪ੍ਰਦਰਸ਼ਨ ਕਰਕੇ ਸਭ ਨੂੰ ਮੋਹ ਲਿਆ। ਲੋਹੜੀ ਨਾਲ ਸਬੰਧਿਤ ਰਵਾਇਤੀ ਖਾਣੇ ਰੇਵੜੀ, ਗੱਜਕ, ਮੂੰਗਫਲੀ ਅਤੇ ਮੱਕੀ ਦੇ ਭੁੱਟੇ ਵੀ ਵੰਡੇ ਗਏ। ਇਹ ਤਿਉਹਾਰ ਯੂਨੀਵਰਸਿਟੀ ਦੀ ਸੱਭਿਆਚਾਰਕ ਸ਼੍ਰੇਣੀ ਵਿੱਚ ਇਕ ਨਵਾਂ ਇਤਿਹਾਸ ਬਣਾਉਣ ਵਿੱਚ ਸਫਲ ਰਿਹਾ। ਇਸ ਮੌਕੇ ਡਾ. ਅਨੀਤ ਕੁਮਾਰ (ਰਜਿਸਟਰਾਰ), ਡਾ. ਵਿਜੈ ਧੀਰ, (ਡੀਨ ਅਕਾਦਮਿਕ),ਸ. ਰੂਪ ਸਿੰਘ (ਡਿਪਟੀ ਰਜਿਸਟਰਾਰ), ਵੱਖ-ਵੱਖ ਵਿਭਾਗਾਂ ਦੇ ਡੀਨ, ਮੁਖੀ, ਪ੍ਰੋਫ਼ੈਸਰ ਸਹਿਬਾਨ,ਹਾਜ਼ਰ ਸਨ। ਡਾ.ਮਨਦੀਪ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ।

News