ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ

SANT BABA BHAG SINGH UNIVERSITY

Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ,ਜਲੰਧਰ ‘ਚ ਮਿਤੀ 11 ਮਾਰਚ 2026 ਨੂੰ ਸਾਲਾਨਾ ‘ਅਥਲੈਟਿਕ ਮੀਟ’ ਦਾ ਆਯੋਜਨ ਕੀਤਾ ਗਿਆ।

Date: 11-03-2026

Event Report


ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਪ੍ਰੋ. (ਡਾ.) ਵਿਜੈ ਧੀਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ) ਦੀ ਅਗਵਾਈ ਵਿੱਚ ਅਥਲੈਟਿਕ ਮੀਟ ਕਰਵਾਈ ਗਈ।ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ-ਗਾਇਨ ਨਾਲ ਹੋਈ । ਉਪਰੰਤ ਅਥਲੈਟਿਕਸ ਦੀਆਂ ਸਭ ਤੋਂ ਪ੍ਰਤੀਕਾਤਮਕ ਪਰੰਪਰਾਵਾਂ ਵਿੱਚੋਂ ਅਹਿਮ, ਮਾਰਚ ਪਾਸਟ ਕੀਤਾ ਗਿਆ ਜਿਸ ਵਿੱਚ ਯੂਨਵਿਰਸਿਟੀ ਦੇ ਐੱਨ.ਸੀ.ਸੀ. ਦੇ ਕੈਡਿਟ ਅਤੇ ਵੱਖ-ਵੱਖ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਭਾਗ ਲਿਆ।ਮਾਨਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਤੋਂ ਅਥਲੈਟਿਕ ਮੀਟ ਨੂੰ ਸ਼ੂਰੂ ਕਰਨ ਦੀ ਆਗਿਆ ਲੈ ਕੇ ਅਥਲੈਟਿਕ ਮੀਟ ਦਾ ਆਗ਼ਾਜ਼ ਹੋਇਆ। ਉਪ-ਕੁਲਪਤੀ ਪ੍ਰੋ. (ਡਾ.) ਵਿਜੈ ਧੀਰ ਨੇ ਆਪਣੇ ਸੰਬੋਧਨੀ ਸ਼ਬਦਾਂ ਵਿਚ ਆਏ ਹੋਏ ਮਹਿਮਾਨਾ ਦਾ ਸੁਆਗਤ ਕੀਤਾ ਅਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਦਾ ਵਿਕਾਸ ਕਰਦੀਆਂ ਹਨ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ।100 ਮੀਟਰ ਦੌੜ (ਲੜਕੇ ਅਤੇ ਲੜਕੀਆਂ), 80 ਮੀਟਰ ਦੌੜ (ਲੜਕੀਆਂ),200 ਮੀਟਰ ਦੌੜ (ਲੜਕੇ ਅਤੇ ਲੜਕੀਆਂ),400 ਮੀਟਰ ਦੌੜ (ਲੜਕੇ ਅਤੇ ਲੜਕੀਆਂ), 800 ਮੀਟਰ ਦੌੜ (ਲੜਕੇ), 1500 ਮੀਟਰ ਦੌੜ (ਲੜਕੇ),ਰਿਲੇ ਦੌੜ4*100ਮੀਟਰ ਦੌੜ (ਲੜਕੇ) ਅਤੇ ਰਿਲੇ ਦੌੜ4*400ਮੀਟਰ ਦੌੜ (ਲੜਕੇ) ਵਿੱਚ ਅਤੇ 3000 ਮੀਟਰ ਦੌੜ (ਲੜਕੇ) ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹਕੇ ਹਿੱਸਾ ਲਿਆ। ਇਸ ਤੋਂ ਇਲਾਵਾ ਲੰਮੀ ਛਾਲ (ਲੜਕੇ ਅਤੇ ਲੜਕੀਆਂ), ਗੋਲਾ ਸੁੱਟਣ (ਲੜਕੇ ਅਤੇ ਲੜਕੀਆਂ),ਪਾਥੀ ਸੁੱਟਣ (ਲੜਕੇ ਅਤੇ ਲੜਕੀਆਂ) ਅਤੇ ਚੱਮਚ-ਨਿੰਬੂ ਦੌੜ (ਲੜਕੇ ਅਤੇ ਲੜਕੀਆਂ) ਵੀ ਕਰਵਾਈਆਂ ਗਈਆਂ। ਉੱਤਮ ਮਾਰਚ ਪਾਸਟ ਦਾ ਖਿਤਾਬ ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਨੇ ਜਿੱਤਿਆ। ਓਵਰ ਆਲ ਉੱਤਮ ਐਥਲੀਟ ਪ੍ਰੋਫ਼ੈਸ਼ਨਲ (ਲੜਕੇ) ਰਮਨਦੀਪ ਸਿੰਘ ਅਤੇ ਉੱਤਮ ਐਥਲੀਟ ਨਾਨ-ਪ੍ਰੋਫ਼ੈਸ਼ਨਲ (ਲੜਕੇ) ਦਾ ਖ਼ਿਤਾਬ ਤਰੁਨ ਕੁਮਾਰ ਨੇ ਜਿੱਤਿਆ। ਓਵਰ ਆਲ ਉੱਤਮ ਐਥਲੀਟ ਪ੍ਰੋਫ਼ੈਸ਼ਨਲ (ਲੜਕੀਆਂ) ਦਾ ਖ਼ਿਤਾਬ ਸੋਨੀਆ ਅਤੇ ਓਵਰ ਆਲ ਉੱਤਮ ਐਥਲੀਟ ਨਾਨ-ਪ੍ਰੋਫ਼ੈਸ਼ਨਲ (ਲੜਕੀਆਂ) ਦਾ ਖ਼ਿਤਾਬ ਖੁਸ਼ੀ ਨੇ ਜਿੱਤਿਆ। ਇਸ ਮੌਕੇ ਸੰਤ ਸਰਵਣ ਸਿੰਘ ਜੀ , ਸੰਤ ਬਾਬਾ ਜਨਕ ਸਿੰਘ ਜੀ, ਸ੍ਰੀ ਸੁਨੀਲ ਵਤਸ, ਸ. ਮਨਪ੍ਰੀਤ ਸਿੰਘ, ਕੈਪਟਨ ਸੁਖਦੇਵ ਸਿੰਘ, ਸ੍ਰੀ ਹਰਦੀਪ ਕੁਮਾਰ, ਡਾ. ਅਰਵਿੰਦ ਸਿੰਘ ਧੂਤ , ਡਾ. ਗੁਰਮਾਨਿਕ ਕੌਰ, (ਡਿਪਟੀ ਡੀਨ ਅਕਾਦਮਿਕਸ), ਸ. ਰੂਪ ਸਿੰਘ, (ਡਿਪਟੀ ਰਜਿਸਟਰਾਰ), ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ ਸਹਿਬਾਨ ਅਤੇ ਹੋਰ ਮਾਣ ਮੱਤੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਅਖ਼ੀਰ ਵਿੱਚ ਮਾਨਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਨੇ ਜੇਤੂ ਐਥਲੀਟਾਂ ਨੂੰ ਸਰਟੀਫਿਕੇਟ,ਮੈਡਲ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਅਤੇ ਵਧਾਈ ਦਿੱਤੀ। ਸ਼ਮੂਲੀਅਤ ਕਰਨ ਵਾਲੇ ਸਾਰੇ ਐਥਲੀਟਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ, ਖੇਡਾਂ ਪ੍ਰਤੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਸਿਰਜੇ ਢੁੱਕਵੇਂ ਮਾਹੌਲ ਲਈ ਡਾ. ਅਮਰਜੀਤ ਸਿੰਘ, ਡਾਇਰੈਕਟਰ, ਖੇਡ ਵਿਭਾਗ ਅਤੇ ਐੱਚ.ਓ.ਡੀ. ਸਰੀਰਿਕ ਸਿੱਖਿਆ ਵਿਭਾਗ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

News