Notice Regarding Deletion of the Names from Whatsapp Group & Biometric Attendance   Click here       Notice Regarding Deposit of PMS Amount - Punjab   Click here       Notice Regarding Deposit of Post Matric Scholarship Amount-Himachal Pradesh   Click here      
logo logo logo
Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਅੰਤਰਰਾਸ਼ਟਰੀ ਮਹਿਲਾ ਦਿਵਸ

Date: 10-03-2026

Event Report


ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਮਾਣਯੋਗ ਕੁਲਪਤੀ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਪ੍ਰੋ. (ਡਾ.) ਵਿਜੈ ਧੀਰ ਜੀ ਤੇ ਸ.ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਹੇਠ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਲੋਂ ਮਹਿਲਾ ਦਿਵਸ ਦੇ ਵਿਸ਼ੇਸ਼ ਮੌਕੇ ‘ਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਕੈਂਪਸ ਦੇ ਮੈਮੋਰੀਅਲ ਆਡੀਟੋਰੀਅਮ ‘ਸੰਤ ਬਾਬਾ ਹਰਦਿਆਲ ਸਿੰਘ (ਮੁਸਾਫ਼ਰ ਜੀ)’ ਵਿਚ ਮਹਿਲਾਵਾਂ ਦੀ ਉੱਨਤੀ ਅਤੇ ਆਤਮਨਿਰਭਰਤਾ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ (10 ਮਾਰਚ, 2026 ਨੂੰ) ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਸ਼ਬਦ ਗਾਇਨ ਰਾਹੀਂ ਕੀਤੀ ਗਈ। ਯੂਨੀਵਰਸਿਟੀ ਦੀਆਂ ਮਾਣਮੱਤੀਆ ਸਖਸ਼ੀਅਤਾਂ ਦੁਆਰਾ ਸ਼ਮ੍ਹਾਂ ਰੋਸ਼ਨ ਕੀਤੀ ਗਈ ਅਤੇ ਯੂਨੀਵਰਸਿਟੀ ਦੇ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਪ ਕੁਲਪਤੀ ਡਾ. ਵਿਜੈ ਧੀਰ ਜੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹਤੱਤਾ ਅਤੇ ਇਤਿਹਾਸ ਬਾਰੇ ਦੱਸਦੇ ਹੋਏ ਆਪਣੇ ਭਾਸ਼ਣ ਵਿੱਚ ਮਹਿਲਾਵਾਂ ਦੇ ਹੁਨਰ ਅਤੇ ਉਨ੍ਹਾਂ ਦੀ ਮਿਹਨਤ ਨੂੰ ਸਲਾਮ ਕੀਤਾ।ਸਮਾਗਮ ਦੌਰਾਨ ਉਨ੍ਹਾਂ ਨੇ ਸਾਰੀਆਂ ਔਰਤਾਂ ਨੂੰ ਆਪਣੇ ਭਾਸ਼ਣ ਦਾ ਕੇਂਦਰ ਬਿੰਦੂ ਬਣਾਇਆ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਜਜ਼ਬੇ ਨਾਲ ਨਾ ਸਿਰਫ਼ ਆਪਣੇ ਪਰਿਵਾਰਾਂ ਦੀ ਆਰਥਿਕ ਹਾਲਤ ਮਜ਼ਬੂਤ ਕੀਤੀ, ਸਗੋਂ ਸਮਾਜ ਲਈ ਵੀ ਇੱਕ ਪ੍ਰੇਰਣਾ ਬਣੀਆਂ।ਮਹਿਲਾਵਾਂ ਸਮਾਜ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਸਿੱਖਿਆ, ਰੋਜ਼ਗਾਰ ਅਤੇ ਸਮਾਨ ਅਧਿਕਾਰਾਂ ਦੇ ਮੌਕੇ ਮਿਲਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਮਹਿਲਾਵਾਂ ਨੂੰ ਆਤਮਨਿਰਭਰ ਬਣਨ ਅਤੇ ਆਪਣੇ ਅਧਿਕਾਰਾਂ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ।ਸਭਿਆਚਾਰਕ ਸਮਾਗਮ ਦੀ ਸ਼ੁਰੂਆਤ ਵਿਚ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵਲੋ ਇੱਕ ਨਾਟਕ ਪੇਸ਼ ਕੀਤਾ ਗਿਆ, ਜਿਸਦਾ ਸਿਰਲੇਖ ‘ਅੰਧਕਾਰ ਤੋਂ ਉਜਾਲਾ’ ਅਤੇ ਵਿਸ਼ਾ ਸਵਿਤਰੀ ਬਾਈ ਫੂਲੇ ਅਤੇ ਜੋਤਿਬਾ ਫੂਲੇ ਦੇ ਜੀਵਨ ਅਤੇ ਸ਼ੰਘਰਸ਼ ਨੂੰ ਦਰਸਾਉਣਾ ਸੀ। ਇਸ ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਵਿਚ ਲੰਬੇ ਅਰਸੇ ਤੋਂ ਕਾਰਜ ਕਰ ਰਹੀਆਂ ਮਹਿਲਾ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਉਪਰੰਤ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਵਲੋਂ ਫੈਂਸੀ ਡ੍ਰੈੱਸ ਮੁਕਾਬਲਾ,ਮਾਡਲਿੰਗ, ਸਕਿੱਟ, ਨਾਚ, ਗੀਤ ਅਤੇ ਹੋਰ ਸ਼ਾਨਦਾਰ ਸਭਿਆਚਾਰਕ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ।ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਸਿੱਧ ਮਹਿਲਾ ਸ਼ਖਸੀਅਤਾਂ ਜਿਵੇਂ ਕਿ ਆਜ਼ਾਦੀ ਸੰਗਰਾਮੀ, ਵਿਗਿਆਨੀ, ਡਾਕਟਰ, ਅਧਿਆਪਕਾ ਅਤੇ ਸਮਾਜ ਸੇਵਿਕਾ ਦੇ ਰੂਪ ਵਿੱਚ ਭਾਗ ਲਿਆ। ਵਿਦਿਆਰਥਣਾਂ ਨੇ ਆਪਣੇ ਪਹਿਰਾਵਿਆਂ ਅਤੇ ਪ੍ਰਸਤੁਤੀ ਰਾਹੀਂ ਮਹਿਲਾਵਾਂ ਦੀ ਸ਼ਕਤੀ, ਹਿੰਮਤ ਅਤੇ ਉਪਲੱਬਧੀਆਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ।ਜਿਸਦੇ ਲਈ ਮਿਸ ਸਪਨਾ ਸੂਦ ਅਤੇ ਮਿਸ ਮੀਨਾ ਸੌਂਖਲ਼ਾ ਨੇ ਬਤੌਰ ਜੱਜ ਦੀ ਭੁਮਿਕਾ ਨਿਭਾਈ। ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀ ਪ੍ਰਸਤੁਤੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੇ ਅੰਤ ਵਿੱਚ ਮੈਡਮ ਸ਼ਾਇਨਾ ਪਰਮਾਰ ਡਿਪਟੀ ਡਾਇਰੈਕਟਰ ਯੂਥ ਵੈਲਫੇਅਰ ਨੇ ਸਮੂਹ ਵਿਦਿਆਰਥਣਾਂ, ਅਧਿਆਪਕਾਂ, ਪ੍ਰਬੰਧਕਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮਹਿਲਾਵਾਂ ਦੇ ਸਨਮਾਨ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਾਂਝੇ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ।ਇਸ ਮੌਕੇ ਡੀਨ ਅਕਾਦਮਿਕ ਡਾ.ਗੁਰਮਾਣਿਕ ਕੌਰ, ਡਿਪਟੀ ਰਜਿਸਟਰਾਰ ਸ. ਰੂਪ ਸਿੰਘ, ਪ੍ਰਿੰਸੀਪਲ, ਸ.ਰਣਜੀਤ ਸਿੰਘ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ, ਨਰਸਿੰਗ ਕਾਲਜ ਦੇ ਪ੍ਰਿੰਸੀਪਲ ਡਾ. ਮੰਜੂ ਚਾਵਲਾ ਅਤੇ ਵੱਖ-ਵੱਖ ਵਿਭਾਗਾਂ ਦੇ ਡੀਨ, ਮੁਖੀ, ਪ੍ਰੋਫ਼ੈਸਰ ਸਹਿਬਾਨ ਵੀ ਹਾਜ਼ਰ ਸਨ।ਇਸ ਮੌਕੇ ਡਾ. ਸਮ੍ਰਿਤੀ ਠਾਕੁਰ ਅਤੇ ਡਾ.ਹਰਪੀਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।
अंतरराष्ट्रीय महिला दिवस
संत बाबा मलकीत सिंह जी (बानी चांसलर) और संत बाबा दिलावर सिंह जी (ब्रह्म जी) के आशीर्वाद से, माननीय कुलपति संत मनमोहन सिंह जी की प्रेरणा से तथा उप-कुलपति प्रो. (डॉ.) विजय धीर जी और सरदार हरदमन सिंह मिनहास (सचिव) के नेतृत्व में संत बाबा भाग सिंह यूनिवर्सिटी द्वारा अंतरराष्ट्रीय महिला दिवस के विशेष अवसर पर 10 मार्च 2026 को यूनिवर्सिटी परिसर के मेमोरियल ऑडिटोरियम ‘संत बाबा हरदयाल सिंह (मुसाफ़िर जी)’ में महिलाओं की उन्नति और आत्मनिर्भरता को समर्पित एक विशेष कार्यक्रम का आयोजन किया गया।
कार्यक्रम की शुरुआत “सो क्यों मंदा आखीऐ जितु जम्महि राजान” शब्द-गायन से की गई। विश्वविद्यालय की सम्मानित हस्तियों द्वारा दीप प्रज्वलित किया गया और विश्वविद्यालय के चांसलर संत मनमोहन सिंह जी को फूलों का गुलदस्ता भेंट कर सम्मानित किया गया।
उप-कुलपति प्रो. (डॉ.) विजय धीर जी ने अंतरराष्ट्रीय महिला दिवस के महत्व और इतिहास के बारे में बताते हुए अपने संबोधन में महिलाओं के हुनर और उनकी मेहनत को सलाम किया। कार्यक्रम के दौरान उन्होंने उन सभी महिलाओं को अपने भाषण का केंद्र बनाया, जिन्होंने अपनी मेहनत और जज़्बे से न केवल अपने परिवारों की आर्थिक स्थिति को मजबूत किया, बल्कि समाज के लिए भी प्रेरणा बनीं। उन्होंने कहा कि महिलाएं समाज की प्रगति में महत्वपूर्ण योगदान देती हैं और उन्हें शिक्षा, रोजगार तथा समान अधिकारों के अवसर मिलना अत्यंत आवश्यक है। साथ ही उन्होंने महिलाओं को आत्मनिर्भर बनने और अपने अधिकारों के लिए आगे आने के लिए प्रेरित किया।
सांस्कृतिक कार्यक्रम की शुरुआत विश्वविद्यालय की छात्राओं द्वारा प्रस्तुत एक नाटक से हुई, जिसका शीर्षक “अंधकार से उजाला” था और जिसका विषय सावित्रीबाई फुले और ज्योतिबा फुले के जीवन तथा संघर्ष को दर्शाना था। इस अवसर पर विभिन्न विभागों में लंबे समय से कार्य कर रही महिला कर्मचारियों को सम्मानित भी किया गया।
इसके बाद विभिन्न विभागों की छात्राओं द्वारा फैंसी ड्रेस प्रतियोगिता, मॉडलिंग, स्किट, नृत्य, गीत और अन्य शानदार सांस्कृतिक प्रस्तुतियां दी गईं। प्रतियोगिता में छात्राओं ने स्वतंत्रता सेनानी, वैज्ञानिक, डॉक्टर, शिक्षिका और समाज सेविका जैसी प्रसिद्ध महिला हस्तियों के रूप में भाग लिया। छात्राओं ने अपने परिधानों और प्रस्तुतियों के माध्यम से महिलाओं की शक्ति, साहस और उपलब्धियों को अत्यंत सुंदर ढंग से प्रस्तुत किया।
इस प्रतियोगिता के लिए मिस सपना सूद और मिस मीना सौंखला ने जज की भूमिका निभाई। विश्वविद्यालय के प्रबंधकों ने विद्यार्थियों की प्रस्तुतियों की सराहना की और उन्हें भविष्य में भी इस प्रकार की गतिविधियों में भाग लेने के लिए प्रेरित किया। विजेता विद्यार्थियों को पुरस्कार देकर सम्मानित किया गया।
कार्यक्रम के अंत में मैडम शायना परमार, डिप्टी डायरेक्टर यूथ वेलफेयर ने सभी छात्राओं, अध्यापकों, प्रबंधकों और विशेष अतिथियों का धन्यवाद किया तथा महिलाओं के सम्मान और उनके अधिकारों की रक्षा के लिए सामूहिक प्रयासों की आवश्यकता पर जोर दिया।
इस अवसर पर डीन अकादमिक डॉ. गुरमानिक कौर, डिप्टी रजिस्ट्रार सरदार रूप सिंह, प्रिंसिपल सरदार रणजीत सिंह (संत बाबा भाग सिंह इंटरनेशनल स्कूल), नर्सिंग कॉलेज की प्रिंसिपल डॉ. मंजू चावला तथा विभिन्न विभागों के डीन, विभागाध्यक्ष और प्रोफेसर भी उपस्थित रहे।
इस अवसर पर डॉ. स्मृति ठाकुर और डॉ. हरप्रीत कौर ने मंच संचालन की भूमिका बहुत ही कुशलता से निभाई।

Women’s Day Celebration
Recognizing the importance of India’s development approach from women to women-leddevelopment and a global campaign call “Give to Gain”, Sant Baba Bhag Singh Universitycelebrated International Women's Day in the campus with immense zeal and enthusiasm on10 th March 2026. The celebration ceremony was organized with the benign blessings and under the devout patronage of Honourable Sant Baba Malkit Singh ji and Sant Baba Dilawar Singh Brahm ji in the presence of reverend Chancellor, Sant Manmohan Singh Ji along with the Honourable Vice Chancellor, Prof. (Dr.) Vijay Dhir Ji and Secretary, S. Hardaman Singh Minhas ji.The women’s day celebration began with lighting a lamp by the Honourable Chancellor,Honourable Vice-Chancellor along with other eminent personages of the university. A floral welcome was also extended to the Chancellor of the university, who was the guest of honour on this occasion, which was followed by a melodious Shabad gayan program that filled the whole auditorium with a spiritual tone making the environment enchanting and serene.Addressing the students, the Vice-Chancellor Prof (Dr.) Vijay Dhir ji said that women are playing a leading role in every field—education, administration, judiciary, military, medicine, science, technology, and arts. He emphasized the role of Indian Constitution in ensuring women’s right specifically right to vote, equal pay and opportunities to excel, access to justice through reservation and gender equality by making acts to safeguard their privileges. Highlighting the importance of women in society, he also featured the profound role of women in making society and Nation progressive.Other prominent dignitaries of the university Honourable President of Sant Baba Bhag Singh memorial charitable society, Sant Sarwan Singh ji, member of the society, Mr. Sunil Vats, Legal and Financial Advisor of Sant Baba Bhag Singh University and other eminent figures of the society - S. Amarjit Singh, S. Joginder Singh, S. Kulwant Singh, S. Joginder Singh Ajram, S. Manohar Singh, S. Manpreet Singh, S. Gian Singh, S. Harjinder Singh, Registrar, Mr. Rajinder Kumar and Deputy Registrar, Mr. Roop Singh ji along with Deans of all the departments and faculty members also graced the occasion and blessed the students. To mark the occasion as memorable, varied activities such as Fancy Dress competition , asolo song, skit and Folk Dance were organised. The university also felicitated and honoured leading women of the campus for their dedicated service. The celebration overall aimed at fostering a sense of unity. togetherness and well-being in the women of the university. The function concluded with a vote of thanks by Ms. Shaina Parmar, Deputy Director Youth welfare who congratulated all the students for participation in women’s day celebration and making the event a memorable one.

News

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ‘ਤੀਆਂ ਦਾ ਤਿਉਹਾਰ’ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਮਿਤੀ 13 ਅਗਸਤ 2024 ਨੂੰ ‘ਤੀਆਂ ਦਾ ਤਿਉਹਾਰ’ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿਚ ਮਨਾਇਆ ਗਿਆ ।ਇਸ ਮੌਕੇ ਸ.ਅਮਰਜੀਤ ਸਿੰਘ,ਸ. ਕੁਲਵੰਤ ਸਿੰਘ,ਸ. ਜੋਗਿੰਦਰ ਸਿੰਘ ਅਜੜਾਮ, ਸ੍ਰੀ ਰਾਮ ਕੁਮਾਰ ਧੀਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਸਮਾਰੋਹ ਦੀ ਸ਼ੁਰੂਆਤ ਪ੍ਰੋ. ਕੈਲਾਸ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੁਰਮਤਿ ਸ਼ਬਦ ਗਾਇਨ ਨਾਲ ਕੀਤੀ।ਇਸ ਤੋਂ ਬਾਅਦ ਵਿਦਿਆਰਥਣਾਂ ਨੇ ਸੱਭਿਆਚਾਰਕ ਅਤੇ ਲੋਕਧਾਰਾਈ ਗੀਤਾਂ ਰਾਹੀਂ ਪੇਸ਼ਕਾਰੀ ਦੇ ਕੇ ਸਮਾਗਮ ਨੂੰ ਚਾਰ ਚੰਦ ਲਾ ਦਿੱਤੇ। ਸਮਾਰੋਹ ਵਿੱਚ ਗਿੱਧਾ ਅਤੇ ਭੰਗੜੇ ਦੀ ਪੇਸ਼ਕਸ਼ ਨੇ ਸਭ ਦਾ ਮਨ ...........