ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ

SANT BABA BHAG SINGH UNIVERSITY

Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦਾ ਉੱਘੇ ਐਨ.ਆਰ.ਆਈ. ਸ. ਅਵਤਾਰ ਸਿੰਘ ਮਿਨਹਾਸ ਦੁਆਰਾ ਦੌਰਾ

Date: 24-1-2023


ਉੱਘੇ ਐਨ.ਆਰ.ਆਈ. ਸ. ਅਵਤਾਰ ਸਿੰਘ ਮਿਨਹਾਸ (ਕਨੇਡਾ) ਨੇ ਆਪਣੇ ਸਾਥੀਆਂ ਸ. ਸੁਰਜੀਤ ਸਿੰਘ ਜਸਵਾਲ, ਸ੍ਰੀਮਤੀ ਸੁਰਿੰਦਰ ਕੋਰ ਜਸਵਾਲ ਅਤੇ ਸ੍ਰੀਮਤੀ ਮਨਮੋਹਨਜੀਤ ਕੋਰ ਮਿਨਹਾਸ ਨੇ ਸਿੰਘ ਬਾਬਾ ਭਾਗ ਸਿੰਘ ਯੂਨੀਵਰਸਿਟੀ ਦਾ ਦੌਰਾ ਕੀਤਾ। ਯੂਨੀਵਰਸਿਟੀ ਪਹੁੰਚਣ ‘ਤੇ ਉਹਨਾਂ ਦਾ ਯੂਨੀਵਰਸਿਟੀ ਦੇ ਅਧਿਕਾਰੀਆਂ ਵਲੋਂ ਫੁੱਲਾਂ ਦਾ ਗੁਲਦੱਸਤਾ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ।
ਸ. ਅਵਤਾਰ ਸਿੰਘ ਮਿਨਹਾਸ (ਕਨੇਡਾ) ਹਮੇਸ਼ਾ ਤੋਂ ਹੀ ਯੂਨੀਵਰਸਿਟੀ ਦੇ ਨਾਲ ਐਨ.ਆਰ.ਆਈ. ਵੀਰਾਂ ਨੂੰ ਜੋੜਦੇ ਆਏ ਹਨ। ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਨੇ ਯੂਨੀਵਰਸਿਟੀ ਵਿੱਚ ਚੱਲ ਰਹੇ ਕੋਰਸਾਂ ਤੋਂ ਇਲਾਵਾ ਅਕਾਦਮਿਕ ਅਤੇ ਖੇਡ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।
ਸ. ਅਵਤਾਰ ਸਿੰਘ ਮਿਨਹਾਸ (ਕਨੇਡਾ) ਨੇ ਵੱਖ-ਵੱਖ ਵਿਭਾਗਾਂ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਵਿਭਾਗਾਂ ਕਾਰਗੁਜ਼ਾਰੀ ਉੱਪਰ ਤਸੱਲੀ ਅਤੇ ਖੁਸ਼ੀ ਪ੍ਰਗਟ ਕੀਤੀ। ਉਹਨਾਂ ਯੂਨੀਵਰਸਿਟੀ ਨੂੰ ਹਰ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕਰਨ ਦਾ ਆਪਣਾ ਵਚਨ ਵੀ ਦੁਹਰਾਇਆ।
ਸੰਤ ਬਾਬਾ ਸਰਵਣ ਸਿੰਘ ਜੀ, ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਲੋਂ ਸ. ਅਵਤਾਰ ਸਿੰਘ ਮਿਨਹਾਸ (ਕਨੇਡਾ), ਸ. ਸੁਰਜੀਤ ਸਿੰਘ ਜਸਵਾਲ, ਸ੍ਰੀਮਤੀ ਸੁਰਿੰਦਰ ਕੋਰ ਜਸਵਾਲ ਅਤੇ ਸ੍ਰੀਮਤੀ ਮਨਮੋਹਨਜੀਤ ਕੋਰ ਮਿਨਹਾਸ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਹਰਦਮਨ ਸਿੰਘ ਸਕੱਤਰ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਅਤੇ ਸ. ਪ੍ਰਿਤਪਾਲ ਸਿੰਘ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਹਾਜਰ ਸਨ।

News