ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ

SANT BABA BHAG SINGH UNIVERSITY

Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ 'ਸਵੱਛ ਭਾਰਤ ਅਭਿਆਨ ' ਮੌਕੇ ਐਨ.ਸੀ.ਸੀ. ਕੈਡੇਟਾਂ ਵਲੋਂ ਵਿਸ਼ੇਸ਼ ਸਫਾਈ ਅਭਿਆਨ

Date: 01/10/2026

Report


ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਐਨ.ਸੀ.ਸੀ. ਇਕਾਈ ਵਲੋਂ ਰਾਸ਼ਟਰੀ 'ਸਵੱਛ ਭਾਰਤ ਅਭਿਆਨ’ ਨੂੰ ਸਮਰਪਿਤ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਵਿਸ਼ੇਸ਼ ਸਫਾਈ ਅਭਿਆਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਐਨ.ਸੀ.ਸੀ. ਸੀ.ਟੀ.ਓ. ਅਤੇ ਸਹਾਇਕ ਪ੍ਰੋਫੈਸਰ ਡਾ. ਮੋਹਨ ਲਾਲ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਐਨ.ਸੀ.ਸੀ. ਕੈਡੇਟਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।ਅਭਿਆਨ ਦੌਰਾਨ ਕੈਡੇਟਾਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਅਕਾਦਮਿਕ ਬਲਾਕਾਂ, ਖੇਡ ਦੇ ਮੈਦਾਨਾਂ, ਹੋਸਟਲ ਅਤੇ ਮੁੱਖ ਮਾਰਗਾਂ ਦੀ ਸਫਾਈ ਕੀਤੀ। ਕੈਡੇਟਾਂ ਨੇ ਨਾ ਕੇਵਲ ਆਲੇ-ਦੁਆਲੇ ਦਾ ਕੂੜਾ-ਕਰਕਟ ਇਕੱਠਾ ਕੀਤਾ, ਬਲਕਿ ਸਿੰਗਲ-ਯੂਜ਼ ਪਲਾਸਟਿਕ ਦੇ ਖਾਤਮੇ ਲਈ 'ਪਲਾਸਟਿਕ-ਮੁਕਤ ਕੈਂਪਸ' ਮੁਹਿੰਮ ਵੀ ਚਲਾਈ ਅਤੇ ਪੋਸਟਰਾਂ ਰਾਹੀਂ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੱਤਾ।ਇਸ ਉਪਰਾਲੇ ਵਿੱਚ ਯੂਨੀਵਰਸਿਟੀ ਇੰਸਟੀਚਿਊਟ ਆਫ਼ ਹਿਊਮੈਨਿਟੀਜ਼ ਦੇ ਡੀਨ, ਵਿਭਾਗ ਮੁਖੀ ਅਤੇ ਫੈਕਲਟੀ ਮੈਂਬਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਨੇ ਆਪ ਵੀ ਕੈਡੇਟਾਂ ਨਾਲ ਸਫਾਈ ਸੇਵਾ ਵਿੱਚ ਹੱਥ ਵਟਾਇਆ ਅਤੇ ਕੈਡੇਟਾਂ ਦੀ ਸਮਾਜ ਸੇਵਾ ਦੀ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ।ਇਸ ਮੌਕੇ ਕੈਡੇਟਾਂ ਨੂੰ ਸੰਬੋਧਨ ਕਰਦਿਆਂ ਐਨ.ਸੀ.ਸੀ. ਸੀ.ਟੀ.ਓ. ਡਾ. ਮੋਹਨ ਲਾਲ ਨੇ ਕਿਹਾ ਕਿ ਸਫਾਈ ਕੇਵਲ ਇੱਕ ਦਿਨ ਦੀ ਗਤੀਵਿਧੀ ਨਹੀਂ ਹੈ, ਬਲਕਿ ਇਹ ਸਾਡੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਹੋਣੀ ਚਾਹੀਦੀ ਹੈ। ਅਜਿਹੇ ਅਭਿਆਨਾਂ ਨਾਲ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਟੀਮ ਵਰਕ, ਨਾਗਰਿਕ ਜ਼ਿੰਮੇਵਾਰੀ ਅਤੇ ਸਮਾਜ ਪ੍ਰਤੀ ਸਮਰਪਣ ਦੀ ਭਾਵਨਾ ਪੈਦਾ ਹੁੰਦੀ ਹੈ।ਸਮਾਗਮ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਨੇ ਯੂਨੀਵਰਸਿਟੀ ਨੂੰ ਸਦਾ ਸਾਫ਼-ਸੁਥਰਾ ਰੱਖਣ ਅਤੇ 'ਸਵੱਛ ਭਾਰਤ ਅਭਿਆਨ' ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਣ ਦਾ ਪ੍ਰਣ ਲਿਆ।

NCC Achievement Event 1 NCC Achievement Event 2 NCC Achievement Event 3 NCC Achievement Event 4 NCC Achievement Event 5 NCC Achievement Event 3 NCC Achievement Event 4 NCC Achievement Event 5