Established vide Punjab Govt. Act No. 6 of 2015 and is recognized by UGC under Section 2(f) of UGC Act, 1956. (ISO 9001:2015)
ਪੰਜਾਬ ਸਰਕਾਰ ਦੇ ਐਕਟ ਨੰਬਰ 6 (2015) ਤਹਿਤ ਸਥਾਪਿਤ ਅਤੇ UGC ਐਕਟ, 1956 ਦੀ ਧਾਰਾ 2(f) ਅਧੀਨ UGC ਦੁਆਰਾ ਮਾਨਤਾ ਪ੍ਰਾਪਤ। (ISO 9001:2015)
Date: 25/10/2026
Report
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਲਾਇਡ ਹੈਲਥ ਸਾਇੰਸਜ਼ ਅਤੇ ਸਟੂਡੈਂਟ ਵੈਲਫੇਅਰ ਸੈੱਲ ਦੇ ਸਾਂਝੇ ਉਪਰਾਲੇ ਤਹਿਤ ਯੂਨੀਵਰਸਿਟੀ ਦੇ ਹਰਦਿਆਲ ਸਿੰਘ ਮੈਮੋਰੀਅਲ ਆਡੀਟੋਰੀਅਮ ਵਿਖੇ 'ਕਾਰਡੀਓਪੁਲਮੋਨਰੀ ਰੀਸਸੀਟੇਸ਼ਨ' ਅਤੇ ਬੁਨਿਆਦੀ ਜੀਵਨ ਸਹਾਇਤਾ ਤਕਨੀਕਾਂ 'ਤੇ ਇੱਕ ਰੋਜ਼ਾ ਵਰਕਸ਼ਾਪ ਅਤੇ ਪ੍ਰੈਕਟੀਕਲ ਸਿਖਲਾਈ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।‘ਜਾਗਰੂਕ ਰਹੋ, ਤਿਆਰ ਰਹੋ, ਸੁਰੱਖਿਅਤ ਰਹੋ’ ਦੇ ਥੀਮ ਹੇਠ ਕਰਵਾਈ ਗਈ ਇਸ ਵਰਕਸ਼ਾਪ ਦਾ ਮੁੱਖ ਮਕਸਦ ਯੂਨੀਵਰਸਿਟੀ ਦੇ ਸਟਾਫ਼ ਅਤੇ ਵਿਦਿਆਰਥੀਆਂ ਵਿੱਚ ਅਚਾਨਕ ਆਉਣ ਵਾਲੀਆਂ ਮੈਡੀਕਲ ਐਮਰਜੈਂਸੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਐਮਰਜੈਂਸੀ ਦੌਰਾਨ ਤੁਰੰਤ ਮੁੱਢਲੀ ਸਹਾਇਤਾ ਦੇਣ ਦੇ ਕਾਬਲ ਬਣਾਉਣਾ ਸੀ। ਵੱਖ-ਵੱਖ ਸੈਸ਼ਨਾਂ ਦੌਰਾਨ ਦਿਲ ਦੇ ਦੌਰੇ ਅਤੇ ਸਾਹ ਸਬੰਧੀ ਐਮਰਜੈਂਸੀਆਂ ਦੀ ਸਮੇਂ ਸਿਰ ਪਛਾਣ ਕਰਨ, ਛਾਤੀ ਨੂੰ ਦਬਾਉਣ ਅਤੇ ਪੇਸ਼ੇਵਰ ਡਾਕਟਰੀ ਮਦਦ ਪਹੁੰਚਣ ਤੋਂ ਪਹਿਲਾਂ ਜੀਵਨ ਬਚਾਉਣ ਵਾਲੇ ਕਦਮ ਚੁੱਕਣ ਦੀ ਸਿਖਲਾਈ ਦਿੱਤੀ ਗਈ। ਵਿਭਾਗ ਦੇ ਮਾਹਿਰ ਫੈਕਲਟੀ ਮੈਂਬਰਾਂ ਨੇ ਮੁੱਖ ਵਰਤਾ ਵਜੋਂ ਭੂਮਿਕਾ ਨਿਭਾਈ ਅਤੇ ਹਾਜ਼ਰੀਨ ਨੂੰ ਸੀ.ਪੀ.ਆਰ. ਤੇ ਬੀ.ਐੱਲ.ਐੱਸ. ਦੇ ਤਰੀਕਿਆਂ ਦਾ ਵਿਹਾਰਕ ਪ੍ਰਦਰਸ਼ਨ ਕਰਵਾਇਆ। ਸਿਖਲਾਈ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਭਾਗੀਦਾਰਾਂ ਨੂੰ ਵੱਖ-ਵੱਖ ਬੈਚਾਂ ਵਿੱਚ ਵੰਡਿਆ ਗਿਆ ਸੀ। ਇਸ ਵਰਕਸ਼ਾਪ ਵਿੱਚ ਯੂਨੀਵਰਸਿਟੀ ਦੇ ਗੈਰ-ਅਕਾਦਮਿਕ ਸਟਾਫ਼, ਬੱਸਾਂ ਦੇ ਡਰਾਈਵਰਾਂ, ਸੁਰੱਖਿਆ ਕਰਮਚਾਰੀਆਂ, ਅਟੈਂਡੈਂਟਾਂ ਅਤੇ ਵੱਖ-ਵੱਖ ਇੰਸਟੀਚਿਊਟਾਂ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਯੂਨੀਵਰਸਿਟੀ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਕੈਂਪਸ ਦੇ ਮਾਹੌਲ ਨੂੰ ਸੁਰੱਖਿਅਤ ਬਣਾਉਣ ਅਤੇ ਵਿਦਿਆਰਥੀਆਂ ਤੇ ਸਟਾਫ਼ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।