Date: 21/10/2026
Report
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ,ਜਲੰਧਰ ਦੇ ਇੰਸਟੀਚਿਊਟ ਆਫ਼ ਸਾਇੰਸਜ਼ ਦੇ ਲਾਈਫ਼ ਸਾਇੰਸਜ਼ ਵਿਭਾਗ ਵੱਲੋਂ ਮਾਨਯੋਗ ਵਾਈਸ ਚਾਂਸਲਰ ਦੀ ਯੋਗ ਅਗਵਾਈ ਹੇਠ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ 'ਕਾਲਜ ਆਫ਼ ਫਿਸ਼ਰੀਜ਼' ਦਾ ਇੱਕ ਰੋਜ਼ਾ ਵਿਦਿਅਕ ਦੌਰਾ ਆਯੋਜਿਤ ਕੀਤਾ ਗਿਆ।ਇਸ ਦੌਰੇ ਵਿੱਚ 53 ਵਿਦਿਆਰਥੀਆਂ ਅਤੇ 5 ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਆਧੁਨਿਕ ਜਲ-ਖੇਤੀ ਤਕਨੀਕਾਂ ਅਤੇ ਮੱਛੀ ਪਾਲਣ ਪ੍ਰਬੰਧਨ ਦਾ ਵਿਹਾਰਕ ਤਜਰਬਾ ਪ੍ਰਦਾਨ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਮੱਛੀ ਹੈਚਰੀ, ਪ੍ਰਯੋਗੀ ਤਲਾਬਾਂ ਦਾ ਨਿਰੀਖਣ ਕੀਤਾ। ਗਡਵਾਸੂ ਦੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਮੱਛੀ ਪ੍ਰਜਨਨ, ਬੀਜ ਉਤਪਾਦਨ, ਹੈਚਰੀ ਪ੍ਰਬੰਧਨ, ਸਜਾਵਟੀ ਮੱਛੀ ਪਾਲਣ ਅਤੇ ਵੱਖ-ਵੱਖ ਪ੍ਰਣਾਲੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰੇ ਨੇ ਵਿਦਿਆਰਥੀਆਂ ਦੇ ਕਿਤਾਬੀ ਗਿਆਨ ਨੂੰ ਵਿਹਾਰਕ ਤਜਰਬੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ। ਅੰਤ ਵਿੱਚ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਗਡਵਾਸੂ ਦੇ ਫਿਸ਼ਰੀਜ਼ ਵਿਭਾਗ ਦਾ ਸ਼ਾਨਦਾਰ ਮਹਿਮਾਨ ਨਿਵਾਜ਼ੀ ਅਤੇ ਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ।