Date:20/08/2026
Report
ਸੰਤ ਬਾਬਾ ਬਾਗ ਸਿੰਘ ਯੂਨੀਵਰਸਿਟੀ,ਖਿਆਲਾ,ਜਲੰਧਰ ਵਿਖੇ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ 'ਮੇਰਾ ਭਾਰਤ' ਪੋਰਟਲ ਤਹਿਤ 'ਹਰ ਘਰ ਤਿਰੰਗਾ' ਸਮਾਗਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਸਮਾਗਮ ਆਦਰਯੋਗ ਕੁਲਪਤੀ ਸੰਤ ਮਨਮੋਹਨ ਸਿੰਘ ਜੀ ,ਉਪ-ਕੁਲਪਤੀ ਪ੍ਰੋ. (ਡਾ.) ਪਲਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਦੇਸ਼ ਭਗਤੀ, ਰਾਸ਼ਟਰੀ ਏਕਤਾ ਅਤੇ ਤਿਰੰਗੇ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਸੀ।ਸਮਾਗਮ ਦੀ ਸ਼ੁਰੂਆਤ ਉਪ-ਕੁਲਪਤੀ ਪ੍ਰੋ. (ਡਾ.) ਪਲਵਿੰਦਰ ਸਿੰਘ ਅਤੇ ਡੀਨ ਅਕਾਦਮਿਕ ਡਾ. ਵਿਜੇ ਧੀਰ ਦੇ ਰਸਮੀ ਸਵਾਗਤ ਨਾਲ ਹੋਈ। ਇਸ ਤੋਂ ਬਾਅਦ 'ਮੇਰਾ ਭਾਰਤ' ਪੋਰਟਲ ਦੀ ਨੋਡਲ ਅਫਸਰ ਡਾ. ਅਮਿਤਾ ਧਵਨ ਨੇ 'ਰਾਸ਼ਟਰੀ ਝੰਡਾ ਜ਼ਾਬਤਾ 2002' 'ਤੇ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਿਰੰਗੇ ਦੇ ਇਤਿਹਾਸਕ ਮਹੱਤਵ, ਅਸ਼ੋਕ ਚੱਕਰ ਦੇ ਪ੍ਰਤੀਕਾਤਮਕ ਅਰਥ ਅਤੇ ਝੰਡਾ ਲਹਿਰਾਉਣ ਦੇ ਜ਼ਰੂਰੀ ਨਿਯਮਾਂ ਤੋਂ ਜਾਣੂ ਕਰਵਾਇਆ। ਭਾਸ਼ਣ ਤੋਂ ਬਾਅਦ ਕੈਂਪਸ ਵਿੱਚ ਵਿਦਿਆਰਥੀਆਂ ਲਈ 'ਹਰ ਘਰ ਤਿਰੰਗਾ ਰੇਲੀ' ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਇਹ ਸਮਝਣ ਦਾ ਮੌਕਾ ਮਿਲਿਆ ਕਿ ਸਾਡਾ ਰਾਸ਼ਟਰੀ ਝੰਡਾ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਭਾਰਤ ਵਾਸੀਆਂ ਦੀਆਂ ਆਸਾਂ ਦਾ ਪ੍ਰਤੀਕ ਹੈ। ਇਹ ਸਮਾਗਮ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਨ ਵਿੱਚ 'ਮੇਰਾ ਭਾਰਤ' ਪੋਰਟਲ ਅਤੇ ਯੂਨੀਵਰਸਿਟੀ ਦੇ ਸਾਂਝੇ ਯਤਨਾਂ ਦਾ ਪ੍ਰਤੱਖ ਪ੍ਰਮਾਣ ਬਣਿਆ। ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਗਾਨ ਨਾਲ ਕੀਤਾ ਗਿਆ।