Date: 07/08/2026
Report
ਪੂਜਨੀਕ ਸੰਤਾਂ ਦੇ ਆਸ਼ੀਰਵਾਦ ਸਦਕਾ ਸਤਿਕਾਰ ਯੋਗ ਕੁਲਪਤੀ ਸੰਤ ਮਨਮੋਹਨ ਸਿੰਘ ਜੀ ਉਪ-ਕੁਲਪਤੀ ਪ੍ਰੋ.ਪਲਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵੱਲੋਂ ਅਕਾਦਮਿਕ ਸਿੱਖਿਆ ਅਤੇ ਉਦਯੋਗਿਕ ਤਕਨੀਕੀ ਅਭਿਆਸ ਵਿਚਕਾਰ ਫਾਸਲਾ ਮਿਟਾਉਣ ਦੇ ਮਕਸਦ ਨਾਲ ਵਿਦਿਆਰਥੀਆਂ ਲਈ ਉਦਯੋਗ-ਮੁਖੀ ਸੈਸ਼ਨਾਂ ਦੀ ਲੜੀ ਦਾ ਆਯੋਜਨ ਕੀਤਾ ਗਿਆ। ਟ੍ਰਾਂਸ ਨਿਊਰੋਨ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ (ਆਈ.ਬੀ.ਐਮ. ਪਾਰਟਨਰ) ਦੇ ਨੁਮਾਇੰਦੇ ਐਸ. ਸਰਬਜੀਤ ਸਿੰਘ ਦੁਆਰਾ 'ਆਈ.ਬੀ.ਐਮ. ਪਾਠਕ੍ਰਮ’ 'ਤੇ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ, ਜਿਸ ਨਾਲ ਵਿਦਿਆਰਥੀਆਂ ਨੂੰ ਉਦਯੋਗ-ਅਨੁਕੂਲ ਪਾਠਕ੍ਰਮ ਅਤੇ ਹੁਨਰ-ਨਿਰਮਾਣ ਦੇ ਮੌਕਿਆਂ ਬਾਰੇ ਜਾਣਕਾਰੀ ਮਿਲੀ। ਇਸ ਮੌਕੇ 'ਅੰਸ਼ ਇਨਫੋਟੈਕ' ਦੇ ਸੰਸਥਾਪਕ ਸ਼੍ਰੀ ਆਸ਼ਿਸ਼ ਜਲੋਟਾ ਨੇ ਵਿਸ਼ੇਸ਼ ਭਾਸ਼ਣ ਵੀ ਦਿੱਤਾ, ਜਿਨ੍ਹਾਂ ਨੇ ਆਪਣੇ ਉਦਯੋਗਿਕ ਤਜ਼ਰਬੇ ਅਤੇ ਆਈ.ਟੀ. ਖੇਤਰ ਵਿੱਚ ਉੱਭਰ ਰਹੀ ਤਕਨਾਲੋਜੀ ਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਵਿਚਾਰ ਸਾਂਝੇ ਕੀਤੇ। ਡਿਜੀਟਲ ਸ਼ਕਤੀਕਰਨ ਅਤੇ ਕੈਂਪਸ ਨਵੀਨਤਾ ਵੱਲ ਇੱਕ ਵੱਡਾ ਕਦਮ ਚੁੱਕਦਿਆਂ, ਕੰਪਿਊਟਰ ਸਾਇੰਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਅਤੇ ਯੂਨੀਵਰਸਿਟੀ ਵੈੱਬਸਾਈਟ ਇੰਚਾਰਜ ਇੰਜ. ਅਕਾਸ਼ਦੀਪ ਸਿੰਘ ਰਾਣਾ ਨੇ (ਸੈਮ-1 ਪੋਰਟਲ) ਨਾਂ ਦੀ ਇੱਕ ਵਿਆਪਕ ਵੈੱਬਸਾਈਟ-ਕਮ-ਐਪ ਤਿਆਰ ਕੀਤੀ ਜੋ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਬਣਾਈ ਗਈ। ਇਹ ਪੋਰਟਲ ਇੱਕ ਕੇਂਦਰੀਕ੍ਰਿਤ ਡਿਜੀਟਲ ਪਲੇਟਫਾਰਮ ਪ੍ਰਦਾਨ ਕਰਦੀ ਹੈ, ਜਿਸ ਰਾਹੀਂ ਵਿਦਿਆਰਥੀ ਸਮਾਂ-ਸਾਰਣੀ, ਯੂਨੀਵਰਸਿਟੀ ਸੰਪਰਕ, ਪ੍ਰੀਖਿਆ ਨਮੂਨੇ, ਪਾਠਕ੍ਰਮ ਅਤੇ ਵਿਸ਼ਾ ਅਧਿਆਪਕਾਂ ਦੇ ਵੇਰਵਿਆਂ ਤੱਕ ਆਸਾਨੀ ਨਾਲ ਪਹੁੰਚ ਕਰ ਕੇ ਕੈਂਪਸ ਜੀਵਨ ਨਾਲ ਸੁਚਾਰੂ ਰੂਪ ਵਿੱਚ ਜੁੜ ਸਕਦੇ ਹਨ।'ਕੋਡਰ ਰੂਟਸ, ਮੋਹਾਲੀ' ਦੇ ਡਾਇਰੈਕਟਰ ਅਤੇ ਸੰਸਥਾਪਕ ਸ਼੍ਰੀ ਗੁਰਮਿੰਦਰ ਸਿੰਘ ਦੁਆਰਾ ਆਪਣੇ ਉਦਯੋਗਿਕ ਤਜ਼ਰਬੇ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਅਭਿਆਸਾਂ ਅਤੇ ਇਸ ਖੇਤਰ ਵਿੱਚ ਕਰੀਅਰ ਦੇ ਰਾਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਦੇ ਡੀਨ ਅਤੇ ਮੁਖੀ ਪ੍ਰੋ. (ਡਾ.) ਵਿਜੇ ਧੀਰ ਨੇ ਆਏ ਹੋਏ ਮਹਿਮਾਨਾਂ, ਪ੍ਰੋ. ਸਹਿਬਾਨਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਤੇ ਉਦਯੋਗ-ਅਨੁਕੂਲ ਗਿਆਨ ਪ੍ਰਦਾਨ ਕਰਨ ਲਈ ਵਿਭਾਗ ਦੀ ਵਚਨਬੱਧਤਾ ਨੂੰ ਦੁਹਰਾਇਆ।