Date:07/08/2026
Report
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਮਾਣਯੋਗ ਕੁਲਪਤੀ ਸੰਤ ਮਨਮੋਹਨ ਸਿੰਘ ਜੀ ਦੀ ਸਰਪ੍ਰਸਤੀ ਅਤੇ ਉਪ ਕੁਲਪਤੀ ਦੀ ਅਗਵਾਈ ਹੇਠ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਅਕਾਦਮਿਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਨਵੇਂ ਅਕਾਦਮਿਕ ਸੈਸ਼ਨ 2026–27 ਦੀਆਂ ਤਰਜੀਹਾਂ, ਪਾਠਕ੍ਰਮ ਦੀ ਗੁਣਵੱਤਾ, ਖੋਜ ਅਤੇ ਉਦਯੋਗਿਕ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਸਬੰਧੀ ਮਹੱਤਵਪੂਰਨ ਫ਼ੈਸਲੇ ਲਏ ਗਏ। ਇਸ ਮੌਕੇ ਉਪ-ਕੁਲਪਤੀ ਪ੍ਰੋ. (ਡਾ.) ਪਲਵਿੰਦਰ ਸਿੰਘ ਜੀ ਨੇ ਕਿਹਾ ਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ, ਖੋਜ-ਅਧਾਰਿਤ ਸੋਚ ਅਤੇ ਰੁਜ਼ਗਾਰਮੁਖੀ ਹੁਨਰਾਂ ਨਾਲ ਸਸ਼ਕਤ ਬਣਾਉਣਾ ਹੈ। ਯੂਨੀਵਰਸਿਟੀ ਵਿੱਚ ਅਕਾਦਮਿਕ ਅਨੁਸ਼ਾਸਨ, ਨਵੀਨਤਾ ਅਤੇ ਉਦਯੋਗਿਕ ਸਾਂਝ ਨੂੰ ਹੋਰ ਮਜ਼ਬੂਤ ਕਰਕੇ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਚੁਣੌਤੀਆਂ ਲਈ ਤਿਆਰ ਕੀਤਾ ਜਾਵੇਗਾ। ਮੀਟਿੰਗ ਦੌਰਾਨ ਹਰ ਵਿਭਾਗ ਵਿੱਚ ਪ੍ਰੀ-ਬੋਰਡ ਆਫ਼ ਕੰਟਰੋਲ ਅਤੇ ਬੋਰਡ ਆਫ਼ ਕੰਟਰੋਲ ਦੇ ਗਠਨ, ਪਾਠਕ੍ਰਮ ਦੀ ਨਿਰੰਤਰ ਸਮੀਖਿਆ, ਪ੍ਰੈਕਟੀਕਲ ਕੋਰਸਾਂ ਦੀ ਨਿਰੰਤਰ ਮੁਲਾਂਕਣ ਪ੍ਰਣਾਲੀ, ਸਮੈਸਟਰ-ਵਾਰ ਅਕਾਦਮਿਕ ਗਤੀਵਿਧੀ ਕੈਲੰਡਰ ਤਿਆਰ ਕਰਨ, ਅੰਤਰ-ਅਨੁਸ਼ਾਸਨੀ ਕਾਨਫਰੰਸਾਂ ਦੇ ਆਯੋਜਨ, ਖੋਜ ਪ੍ਰਕਾਸ਼ਨਾਂ ਅਤੇ ਖੋਜ ਪ੍ਰੋਜੈਕਟਾਂ ਵਿੱਚ ਵਾਧਾ ਕਰਨ ਅਤੇ ਉਦਯੋਗਾਂ ਨਾਲ ਵੱਧ ਤੋਂ ਵੱਧ ਐੱਮ.ਓ.ਯੂ. ਕਰਨ 'ਤੇ ਜ਼ੋਰ ਦਿੱਤਾ ਗਿਆ।ਅੰਤ ਵਿੱਚ ਯੂਨੀਵਰਸਿਟੀ ਪ੍ਰਬੰਧਨ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਫ਼ੈਸਲੇ ਸੰਸਥਾ ਦੀ ਅਕਾਦਮਿਕ ਗੁਣਵੱਤਾ, ਖੋਜ ਅਤੇ ਨਵੀਨਤਾ ਨੂੰ ਹੋਰ ਉੱਚਾਈਆਂ ਤੱਕ ਲੈ ਜਾਣ ਵਿੱਚ ਸਹਾਈ ਹੋਣਗੇ।