ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ

SANT BABA BHAG SINGH UNIVERSITY

Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

'ਅੰਤਰਰਾਸ਼ਟਰੀ ਬਜ਼ੁਰਗ ਦਿਵਸ' ਮੌਕੇ 'ਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਫਿਜ਼ੀਓਥੈਰੇਪੀ ਓ.ਪੀ.ਡੀ. ਵਿਖੇ ਇੱਕ ਮੁਫ਼ਤ ਫਿਜ਼ੀਓਥੈਰੇਪੀ ਜਾਗਰੂਕਤਾ ਅਤੇ ਇਲਾਜ ਕੈਂਪ ਦਾ ਆਯੋਜਨ

Date: 06/10/2026

Report


ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ 'ਅੰਤਰਰਾਸ਼ਟਰੀ ਬਜ਼ੁਰਗ ਦਿਵਸ' ਦੇ ਮੌਕੇ 'ਤੇ ਯੂਨੀਵਰਸਿਟੀ ਦੀ ਫਿਜ਼ੀਓਥੈਰੇਪੀ ਓ.ਪੀ.ਡੀ. ਵਿਖੇ ਇੱਕ ਮੁਫ਼ਤ ਫਿਜ਼ੀਓਥੈਰੇਪੀ ਜਾਗਰੂਕਤਾ ਅਤੇ ਇਲਾਜ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਮਾਨਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਦੀ ਯੋਗ ਰਹਿਨੁਮਾਈ ਅਤੇ ਉਤਸ਼ਾਹ ਨਾਲ, ਅਤੇ ਮਾਨਯੋਗ ਵਾਈਸ-ਚਾਂਸਲਰ ਪ੍ਰੋ. ਡਾ. ਪਲਵਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਬਜ਼ੁਰਗਾਂ ਵਿੱਚ ਸੁਖਾਵੇਂ ਬੁਢਾਪੇ ਗਤੀਸ਼ੀਲਤਾ, ਆਤਮ-ਨਿਰਭਰਤਾ ਅਤੇ ਜੀਵਨ ਦੀ ਗੁਣਵੱਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਗਾਇਆ ਗਿਆ।ਯੂਨੀਵਰਸਿਟੀ ਅਤੇ ਆਸ-ਪਾਸ ਦੇ ਪਿੰਡਾਂ ਤੋਂ 70 ਤੋਂ ਵੱਧ ਮਰੀਜ਼ਾਂ, ਜਿਨ੍ਹਾਂ ਵਿੱਚ ਬਜ਼ੁਰਗ ਨਾਗਰਿਕ, ਅਧਿਆਪਕ ਅਤੇ ਨੌਨ-ਟੀਚਿੰਗ ਸਟਾਫ਼ ਸ਼ਾਮਲ ਸਨ, ਨੇ ਇਸ ਕੈਂਪ ਦਾ ਲਾਭ ਉਠਾਇਆ। ਨਿਊਰੋਲੋਜੀਕਲ, ਓਰਥੋਪੈਡਿਕ ਅਤੇ ਮਾਸਪੇਸ਼ੀਆਂ ਦੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦਾ ਵਿਅਕਤੀਗਤ ਇਲਾਜ ਕੀਤਾ ਗਿਆ, ਜਿਸ ਵਿੱਚ ਮੈਨੂਅਲ ਥੈਰੇਪੀ, ਕਸਰਤਾਂ ਇਲੈਕਟ੍ਰੋਥੈਰੇਪੀ, ਦਰਦ ਪ੍ਰਬੰਧਨ, ਚਾਲ ਅਤੇ ਤਾਕਤ ਵਧਾਉਣ ਵਾਲੀਆਂ ਕਸਰਤਾਂ, ਪੋਸਚਰ ਸੁਧਾਰ (ਆਸਣ ਸੁਧਾਰ), ਅਤੇ ਕਾਰਜਾਤਮਕ ਮੁੜ ਵਸੇਬਾ ਸ਼ਾਮਲ ਸੀ। ਮਰੀਜ਼ਾਂ ਨੂੰ ਘਰ ਵਿੱਚ ਕੀਤੀਆਂ ਜਾਣ ਵਾਲੀਆਂ ਕਸਰਤਾਂ, ਡਿੱਗਣ ਤੋਂ ਬਚਾਅ, ਗਤੀਸ਼ੀਲਤਾ ਅਤੇ ਲੰਬੇ ਸਮੇਂ ਦੇ ਮੁੜ ਵਸੇਬੇ ਬਾਰੇ ਵੀ ਮਾਰਗਦਰਸ਼ਨ ਦਿੱਤਾ ਗਿਆ।ਇਸ ਮੌਕੇ ਡੀਨ (ਐਲਾਈਡ ਹੈਲਥ ਸਾਇੰਸਜ਼), ਡਾਇਰੈਕਟਰ (ਆਰ. ਐਂਡ ਡੀ.), ਡਿਪਟੀ ਡਾਇਰੈਕਟਰ (ਸਟੂਡੈਂਟ ਵੈਲਫੇਅਰ), ਡਾਇਰੈਕਟਰ (ਸਪੋਰਟਸ), ਅਤੇ ਡੀਨ (ਐਗਰੀਕਲਚਰ) ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।ਫਿਜ਼ੀਓਥੈਰੇਪੀ ਵਿਭਾਗ ਦੇ ਫੈਕਲਟੀ ਮੈਂਬਰਾਂ, ਕਲੀਨਿਕਲ ਸਟਾਫ਼ ਅਤੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਸਮਰਪਣ ਨਾਲ ਇਸ ਕੈਂਪ ਦਾ ਸੰਚਾਲਨ ਕੀਤਾ।ਇਹ ਕੈਂਪ ਐਸ.ਬੀ.ਬੀ.ਐਸ. ਯੂਨੀਵਰਸਿਟੀ ਦੀ ਸਮਾਜਿਕ ਜ਼ਿੰਮੇਵਾਰੀ, ਲਕਸ਼-ਮੁਖੀ ਸਮਾਜਿਕ ਸੇਵਾ,ਸਿਹਤ ਸੰਭਾਲ, ਅਤੇ ਸੁਚੱਜੀਆਂ ਮੁੜ-ਵਸੇਬਾ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

NCC Achievement Event 1 NCC Achievement Event 2 NCC Achievement Event 3 NCC Achievement Event 4 NCC Achievement Event 5 NCC Achievement Event 3