ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ

SANT BABA BHAG SINGH UNIVERSITY

Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਕਾਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਗਤੀਵਿਧੀਆਂ ਦੀ ਲੜੀ ਦਾ ਆਯੋਜਨ ਕੀਤਾ ਗਿਆ

Date:13/08/2026


Report


ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਕਾਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਗਿਆਨ, ਹੁਨਰ ਅਤੇ ਪੇਸ਼ੇਵਰ ਯੋਗਤਾਵਾਂ ਨੂੰ ਨਿਖਾਰਨ ਦੇ ਮਕਸਦ ਨਾਲ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਦੀ ਇੱਕ ਵਿਸ਼ੇਸ਼ ਲੜੀ ਦਾ ਆਯੋਜਨ ਕੀਤਾ ।ਇਹ ਗਤੀਵਿਧੀਆਂ 6 ਅਗਸਤ ਤੋਂ ਸ਼ੁਰੂ ਹੋਈਆਂ, ਜਿਨ੍ਹਾਂ ਵਿੱਚ ਟੀਮ ਭਾਵਨਾ ਵਧਾਉਣ ਲਈ ਕਵਿਜ਼ ਮੁਕਾਬਲੇ, ਰਚਨਾਤਮਕ ਸੂਝ ਲਈ ਪੋਸਟਰ ਮੇਕਿੰਗ ਅਤੇ ਵਾਤਾਵਰਨ ਬਚਾਓ ਦਾ ਸੰਦੇਸ਼ ਦੇਣ ਲਈ ਰੰਗੋਲੀ ਮੁਕਾਬਲੇ ਕਰਵਾਏ ਗਏ। ਇਸ ਤੋਂ ਬਾਅਦ 8 ਅਗਸਤ ਨੂੰ ਸਹਾਇਕ ਪ੍ਰੋ. ਲਵਪ੍ਰੀਤ ਨੇਗੀ ਵੱਲੋਂ ਨਵੀਨਤਾ, ਉੱਦਮੀਕਰਨ ਅਤੇ ਕਰੀਅਰ ਵਜੋਂ ਸਟਾਰਟਅੱਪ ਵਿਸ਼ੇ 'ਤੇ ਮਾਹਰ ਭਾਸ਼ਣ ਦਿੱਤਾ ਗਿਆ, ਜਿਸ ਨੇ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕੀਤਾ। ਲੜੀ ਨੂੰ ਅੱਗੇ ਵਧਾਉਂਦਿਆਂ 11 ਅਗਸਤ ਨੂੰ ਕਾਰਪੋਰੇਟ ਖੇਤਰ ਦੇ ਮੌਜੂਦਾ ਰੁਝਾਨਾਂ ਅਤੇ ਉਦਯੋਗਿਕ ਅਭਿਆਸਾਂ 'ਤੇ ਚਰਚਾ ਕੀਤੀ ਗਈ, ਜਦਕਿ 12 ਅਗਸਤ ਨੂੰ ਲਾਇਬ੍ਰੇਰੀਅਨ ਵੱਲੋਂ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਅਤੇ ਲਾਇਬ੍ਰੇਰੀ ਸਰੋਤਾਂ ਦੀ ਸਹੀ ਵਰਤੋਂ ਸਮਝਾਉਣ ਲਈ ਇੱਕ ਜਾਗਰੂਕਤਾ ਸੈਸ਼ਨ ਚਲਾਇਆ ਗਿਆ। ਆਉਣ ਵਾਲੇ ਦਿਨਾਂ ਵਿੱਚ, ਵਿਸ਼ਵ ਫੋਟੋਗ੍ਰਾਫੀ ਦਿਵਸ ਦੇ ਮੌਕੇ 'ਤੇ 19 ਅਗਸਤ ਨੂੰ ਡਿਜੀਟਲ ਮਾਰਕੀਟਿੰਗ ਅਤੇ ਬ੍ਰਾਂਡਿੰਗ 'ਚ ਵਿਜ਼ੂਅਲ ਸਮੱਗਰੀ ਦੀ ਭੂਮਿਕਾ 'ਤੇ ਮਾਹਰ ਭਾਸ਼ਣ ਹੋਵੇਗਾ ਅਤੇ 20 ਅਗਸਤ ਨੂੰ ਸਦਭਾਵਨਾ ਦਿਵਸ ਮੌਕੇ ਕਾਰੋਬਾਰ ਵਿੱਚ ਮੁਨਾਫ਼ਾ ਬਨਾਮ ਨੈਤਿਕਤਾ ਵਿਸ਼ੇ 'ਤੇ ਬਹਿਸ ਮੁਕਾਬਲਾ ਕਰਵਾਇਆ ਜਾਵੇਗਾ। ਵਿਭਾਗ ਦੇ ਇਹ ਯਤਨ ਅਕਾਦਮਿਕ ਪੜ੍ਹਾਈ ਨੂੰ ਵਿਵਹਾਰਕ ਗਿਆਨ ਅਤੇ ਨੈਤਿਕ ਸਿੱਖਿਆ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਅਤੇ ਸਮੂਹ ਟੀਚਿੰਗ ਸਟਾਫ਼ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਅਤੇ ਉਤਸ਼ਾਹ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਰੱਖਣਾ ਨਹੀਂ, ਸਗੋਂ ਉਨ੍ਹਾਂ ਨੂੰ ਅੱਜ ਦੇ ਦੌਰ ਦੀਆਂ ਆਧੁਨਿਕ ਲੋੜਾਂ ਅਨੁਸਾਰ ਹਰ ਖੇਤਰ ਵਿੱਚ ਨਿਪੁੰਨ ਬਣਾਉਣਾ ਹੈ।