ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ

SANT BABA BHAG SINGH UNIVERSITY

Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਕੇਸ ਸਟੱਡੀ ਵਿਸ਼ਲੇਸ਼ਣ ਗਤੀਵਿਧੀ ‘Do You Know’ ਦਾ ਆਯੋਜਨ

Date:22/09/2026


Report


ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਐਂਟਰਪ੍ਰੇਨਿਓਰਸ਼ਿਪ ਡਿਵੈਲਪਮੈਂਟ ਸੈੱਲ ਵੱਲੋਂ ਕਮਰਸ ਵਿਭਾਗ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਕੇਸ ਸਟੱਡੀ ਵਿਸ਼ਲੇਸ਼ਣ ਗਤੀਵਿਧੀ ‘Do You Know’ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦਾ ਮੁੱਖ ਮਨੋਰਥ ਵਿਦਿਆਰਥੀਆਂ ਵਿੱਚ ਵਿਸ਼ਲੇਸ਼ਣਾਤਮਕ ਸੋਚ, ਰਚਨਾਤਮਕਤਾ ਅਤੇ ਅੱਜ ਦੇ ਪ੍ਰਤੀਯੋਗੀ ਦੌਰ ਵਿੱਚ ਉੱਭਰ ਰਹੇ ਨਵੀਨਤਾਕਾਰੀ ਬਿਜ਼ਨਸ ਮਾਡਲਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਦੇਸ਼-ਵਿਦੇਸ਼ ਦੇ ਵਿਲੱਖਣ ਅਤੇ ਸਫਲ ਕਾਰੋਬਾਰਾਂ 'ਤੇ ਆਪਣੀਆਂ ਕੇਸ ਸਟੱਡੀਜ਼ ਪੇਸ਼ ਕੀਤੀਆਂ। ਵਿਦਿਆਰਥੀਆਂ ਨੇ ਆਪਣੀ ਪ੍ਰਸਤੁਤੀ ਦੌਰਾਨ ਕਾਰੋਬਾਰੀ ਰਣਨੀਤੀਆਂ, ਮਾਰਕੀਟਿੰਗ ਦੇ ਨਵੇਂ ਤਰੀਕਿਆਂ ਅਤੇ ਸਫਲਤਾ ਦੇ ਮੁੱਖ ਕਾਰਕਾਂ 'ਤੇ ਚਾਨਣਾ ਪਾਇਆ।ਗਤੀਵਿਧੀ ਦਾ ਮੁਲਾਂਕਣ ਡਾ. ਵਰਿੰਦਰਜੀਤ ਸਿੰਘ ਅਤੇ ਕਨਵੀਨਰ ਸ਼੍ਰੀ ਲਵਪ੍ਰੀਤ ਨੇਗੀ 'ਤੇ ਆਧਾਰਿਤ ਜੱਜਾਂ ਦੇ ਪੈਨਲ ਦੁਆਰਾ ਕੀਤਾ ਗਿਆ। ਜੱਜ ਸਾਹਿਬਾਨਾਂ ਨੇ ਵਿਦਿਆਰਥੀਆਂ ਦੀ ਮੌਲਿਕਤਾ, ਪ੍ਰਸਤੁਤੀਕਰਨ, ਵਿਸ਼ਲੇਸ਼ਣ ਦੀ ਡੂੰਘਾਈ ਅਤੇ ਵਿਚਾਰਾਂ ਦੀ ਵਿਹਾਰਕ ਵਰਤੋਂ ਦੇ ਆਧਾਰ 'ਤੇ ਨਤੀਜੇ ਤਿਆਰ ਕੀਤੇ।ਜੱਜਾਂ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਰਵਾਇਤੀ ਸੋਚ ਤੋਂ ਉੱਪਰ ਉੱਠ ਕੇ ਨਵੀਨਤਾ ਅਤੇ ਸਥਿਰਤਾ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ।ਇਹ ਗਤੀਵਿਧੀ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਪ੍ਰੇਰਨਾਦਾਇਕ ਰਹੀ, ਜਿਸ ਨੇ ਵਿਦਿਆਰਥੀਆਂ ਅੰਦਰ ਉੱਦਮੀ ਹੁਨਰ ਵਿਕਸਿਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ।