Date: 10-05-2024
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਚ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਵਲੋਂ ਰਾਸ਼ਟਰੀ ਪੱਧਰ ’ਤੇ “3-ਰੋਜ਼ਾ ਯੋਗ ਵਰਕਸ਼ਾਪ” ਸੈਮੀਨਾਰ ਸਫਲਤਾ ਪੂਰਵਕ ਸੰਪੰਨ ਹੋਇਆ ।
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਚ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਵਲੋਂ ‘Yoga for Modern Life:Finding Serenity in a Busy World’ ਵਿਸ਼ੇ ’ਤੇ ਰਾਸ਼ਟਰੀ ਪੱਧਰ ਦਾ “3-ਰੋਜ਼ਾ ਯੋਗ ਵਰਕਸ਼ਾਪ” ਦਾ ਆਯੋਜਨ 8,9,10 ਮਈ 2024 ਨੂੰ ਕੀਤਾ ਗਿਆ ।ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ,ਦੀ ਯੋਗ ਅਗਵਾਈ ਸਦਕਾ, ਸ. ਹਰਦਮਨ ਸਿੰਘ ਮਿਨਹਾਸ ਜੀ (ਸਕੱਤਰ,) ਡਾ. ਅਨੀਤ ਕੁਮਾਰ ਜੀ, ਰਜਿਸਟਰਾਰ, ਡਾ. ਵਿਜੈ ਧੀਰ ਜੀ, ਡੀਨ ਅਕਾਦਮਿਕਸ, ਸ. ਰੂਪ ਸਿੰਘ, ਡਿਪਟੀ ਰਜਿਸਟਰਾਰ ਵੱਖ-ਵੱਖ ਵਿਭਾਗਾਂ ਦੇ ਡੀਨ, ਪ੍ਰੋਫ਼ੈਸਰ ਸਹਿਬਾਨ ਹਾਜ਼ਰ ਸਨ। ਸਹਾਇਕ ਪ੍ਰੋ. ਡਾ.ਪਰਮਿੰਦਰ ਕੌਰ (ਸਰਕਾਰੀ ਮਹਿੰਦਰਾ ਕਾਲਜ ਪਟਿਆਲਾ) ਮੁੱਖ ਮਹਿਮਾਨ ਅਤੇ ਯੋਗ ਮਾਹਿਰ ਵੱਜੋਂ ਸ਼ਿਰਕਤ ਕੀਤੀ।ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਜੀ ਨੇ ਆਪਣੇ ਸੰਬੋਧਨੀ ਸ਼ਬਦਾਂ ਵਿਚ ਆਏ ਹੋਏ ਮਹਿਮਾਨਾ ਦਾ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਯੋਗ ਮਨੁੱਖੀ ਸਰੀਰ ਅਤੇ ਮਨ ਵਿਚਕਾਰ ਆਪਸੀ ਸਾਂਝ ਪੈਦਾ ਕਰਦਾ ਹੈ। ਯੋਗ ਰਾਹੀਂ ਸਰੀਰ,ਮਨ ਅਤੇ ਆਤਮਾ ਦਰਮਿਆਨ ਸੰਤੁਲਨ ਕਾਇਮ ਕੀਤਾ ਜਾ ਸਕਦਾ ਹੈ।ਜੋ ਜੀਵਨ ਦੀ ਖੁਸ਼ਹਾਲੀ ਵਿਚ ਮਦਦ ਕਰਦਾ ਹੈ। ਇਸਦੇ ਨਾਲ ਹੀ ਉਨ੍ਹਾਂ ਸਰੀਰਕ ਸਿੱਖਿਆ ਵਿਭਾਗ ਦੇ ਡਾਇਰੇਕਟਰ ਡਾ.ਰਣਧੀਰ ਸਿੰਘ, ਮੁਖੀ ਡਾ. ਅਮਰਜੀਤ ਸਿੰਘ ਅਤੇ ਵਿਭਾਗ ਦੇ ਪ੍ਰੋਫ਼ੈਸਰਾਂ ਨੂੰ ਇਸ ਤਰ੍ਹਾਂ ਦੇ ਸ਼ਲਾਘਾ ਯੋਗ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ। ਡਾ. ਅਨੀਤ ਕੁਮਾਰ ਜੀ, ਰਜਿਸਟਰਾਰ ਨੇ ਸਰੀਰਕ ਸਿੱਖਿਆ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ । ਸਰੀਰਕ ਸਿੱਖਿਆ ਵਿਭਾਗ ਦੇ ਐਸੋਸੀਏਟ ਪ੍ਰੋ. ਮੁਖੀ ਤੇ ਕਨਵੀਨਰ ਡਾ. ਅਮਰਜੀਤ ਸਿੰਘ ਨੇ ਮੁੱਖ ਮਹਿਮਾਨ ਡਾ.ਪਰਮਿੰਦਰ ਕੌਰ ਯੋਗਾ ਮਾਹਿਰ ਅਤੇ ਹਾਜ਼ਰੀਨ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਕਿਹਾ ਕਿ ਰਾਸ਼ਟਰੀ ਪੱਧਰ ਦਾ “3-ਰੋਜ਼ਾ ਯੋਗ ਵਰਕਸ਼ਾਪ” ਜੋ ਕਿ 8 ਤੋਂ 10 ਮਈ 2024 ਦੁਰਾਨ ਕਰਵਾਈ ਗਈ। ਜਿਸ ਵਿਚ ਆਨਲਾਈਨ ਅਤੇ ਆਫਲਾਈਨ 300 ਤੋਂ ਵੱਧ ਵੱਖ-ਵੱਖ ਸੰਸਥਾਵਾਂ, ਰਾਜਾਂ, ਦੇਸ਼ਾ ਵਿਦੇਸ਼ਾ (ਕਨੈਡਾ,ਇਟਲੀ ਆਦਿ) ਤੋਂ ਪ੍ਰਤੀਯੋਗੀਆਂ ਨੇ ਭਾਗ ਲਿਆ। ਆਖੀਰ ਵਿਚ ਮਾਨਯੋਗ ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਜੀ ਨੇ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਭੇਂਟ ਕੀਤੇ ।ਇਸ ਤਰ੍ਹਾਂ ਰਾਸ਼ਟਰੀ ਪੱਧਰ ਦੇ “3-ਰੋਜ਼ਾ ਯੋਗ ਵਰਕਸ਼ਾਪ” ਸੈਮੀਨਾਰ ਸਫਲਤਾ ਪੂਰਵਕ ਸੰਪੰਨ ਹੋਇਆ।