ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ

SANT BABA BHAG SINGH UNIVERSITY

Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਪੰਜਾਬੀ ਵਿਭਾਗ ਵਲੋਂ ਉਲੀਕਿਆ ਗਿਆ ਵਿਦਿਅਕ ਟੂਰ

Date: 06-03-2024


ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਿਖੇ ਪੰਜਾਬੀ ਵਿਭਾਗ (ਯੂ.ਆਈ.ਐਚ.) ਵਲੋਂ ਮਿਤੀ 06-03-2024 ਨੂੰ ਵਿਦਿਆਰਥੀਆਂ ਦਾ ਵਿਦਿਅਕ ਟੂਰ ਉਲੀਕਿਆ ਗਿਆ। ਜੋ ਕਿ ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਸੰਤ ਬਾਬਾ ਮਨਮੋਹਨ ਸਿੰਘ ਜੀ, ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਅਤੇ ਡਾ. ਧਰਮਜੀਤ ਸਿੰਘ ਪਰਮਾਰ ਜੀ ਵਾਈਸ-ਚਾਂਸਲਰ ਦੀ ਯੋਗ ਅਗਵਾਈ ਵਿਚ ਸਫ਼ਲਤਾਪੂਰਵਕ ਸੰਪੂਰਣ ਹੋਇਆ।
ਖ਼ਾਲਸਾ ਕਾਲਜ ਫਾਰ ਵੂਮਨ, ਸ਼੍ਰੀ ਅੰਮ੍ਰਿਤਸਰ ਵਿਚ ਚੱਲ ਰਹੇ ਬਸੰਤ ਸਾਹਿਤ-ਉਤਸਵ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਭਰਵੀਂ ਹਾਜ਼ਰੀ ਭਰੀ। ਹਿਊਮੈਨੀਟੀਜ਼ ਇਨਸਟੀਚਿਊਟ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਇਸ ਯਾਤਰਾ ਰਾਹੀਂ ਗਿਆਨਮਈ ਅਨੁਭਵ ਹਾਸਲ ਕੀਤਾ। ਇਸ ਸਾਹਿਤ-ਉਤਸਵ ਨੇ ਪੰਜਾਬੀ ਭਾਸ਼ਾ, ਸਾਹਿਤ, ਕਲਾ ਅਤੇ ਸਭਿਆਚਾਰ ਦੇ ਮਾਨਵਵਾਦੀ ਪਹਿਲੂਆਂ ਨੂੰ ਉਜਾਗਰ ਕੀਤਾ। ਇਸ ਸਮਾਗਮ ਵਿਚ ਪੰਜਾਬ ਅਤੇ ਪੰਜਾਬੀਅਤ ਦੀਆਂ ਮਕਬੂਲ ਹਸਤੀਆਂ ਨੇ ਆਪਣੇ ਵਿਚਾਰਾਂ ਨਾਲ ਵਿਦਿਆਰਥੀਆਂ ਦਾ ਰਾਹ ਰੌਸ਼ਨ ਕੀਤਾ। ਪੰਜਾਬੀ, ਹਿੰਦੀ, ਡੋਗਰੀ, ਤੇਲਗੂ, ਬਾਗੜੀ ਬੋਲੀ ਦੇ ਵੱਖ-ਵੱਖ ਸ਼ਾਇਰਾਂ ਨੇ ਆਪਣੀ ਸ਼ਾਇਰੀ ਨਾਲ ਕਾਵਿਮਈ ਮਾਹੌਲ਼ ਉਸਾਰਿਆ।ਇਸ ਦੌਰਾਨ ਵੱਖ-ਵੱਖ ਪ੍ਰਦਰਸ਼ਨੀਆਂ ਵੀ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਕਿਤਾਬਾਂ, ਕਲਾ-ਕ੍ਰਿਤਾਂ ਅਤੇ ਪ੍ਰੰਪਰਕ ਸਾਜ਼ਾਂ ਦੀਆਂ ਪ੍ਰਦਰਸ਼ਨੀਆਂ ਵਿਦਿਆਰਥੀਆਂ ਲਈ ਪ੍ਰੇਰਣਾਮਈ ਸਾਬਤ ਹੋਈਆਂ। ਵਿਦਿਆਰਥੀਆਂ ਨੇ ਪੂਰਨ ਉਤਸ਼ਾਹ ਨਾਲ ਇਸ ਸਜੀਵ ਪਰਿਵੇਸ਼ ਨੂੰ ਆਤਮਸਾਤ ਕੀਤਾ। ਇਹ ਵਿਦਿਅਕ ਟੂਰ ਡਾ. ਹਰਪ੍ਰੀਤ ਸਿੰਘ (ਸਹਾਇਕ ਪ੍ਰੋਫ਼ੈਸਰ, ਪੰਜਾਬੀ ਵਿਭਾਗ ਅਤੇ ਐਚ.ਓ.ਡੀ. ਹਿਊਮੈਨੀਟੀਜ਼), ਡਾ. ਅਨੀਤਾ ਰਾਣੀ (ਸਹਾਇਕ ਪ੍ਰੋਫ਼ੈਸਰ, ਪੰਜਾਬੀ ਵਿਭਾਗ) ਅਤੇ ਡਾ. ਸੁਰਿੰਦਰ ਕੁਮਾਰ (ਸਹਾਇਕ ਪ੍ਰੋਫ਼ੈਸਰ, ਪੰਜਾਬੀ ਵਿਭਾਗ), ਡਾ. ਹਰਦੇਵ ਕੌਰ (ਸਹਾਇਕ ਪ੍ਰੋਫ਼ੈਸਰ, ਇਤਿਹਾਸ ਵਿਭਾਗ) ਦੀ ਨਿਗਾਰਨੀ ਵਿਚ ਸਫ਼ਲਤਾਪੂਰਵਕ ਸੰਪਨ ਹੋਇਆ।

News